ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ 'ਚ ਮਹਿਲਾ ਬੀ.ਐਲ.ਓਜ਼ ਦੀ ਭੂਮਿਕਾ ਬੇਹੱਦ ਅਹਿਮ : ਡੀ.ਸੀ. ਰਾਹੁਲ
ਤਰਨ ਤਾਰਨ, 12 ਮਾਰਚ (ਹਿੰ.ਸ.)। ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਮੁੱਖ ਚੋਣ ਅਫਸਰ, ਪੰਜਾਬ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਦੇ ਚਾਰ ਵਿਧਾਨ ਸਭਾ ਚੋਣ ਹਲਕਿਆਂ 21-ਤਰਨ ਤਾਰਨ, 22-ਖੇਮਕਰਨ, 23-ਪੱਟੀ ਅਤੇ 24-ਖਡੂਰ ਸਾਹਿਬ) ਦੇ ਪ੍ਰੀ.ਐਸ.ਆਈ.ਆਰ ਮੈਪਿੰਗ ਵਿਚ ਵਧੀਆ ਕੰਮ ਕਰਨ ਵਾਲੀਆਂ ਤਿੰ
ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੀਆਂ ਮਹਿਲਾ ਬੀ.ਐਲ.ਓਜ਼ ਨੂੰ ਸਨਮਾਨਿਤ ਕਰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰਾਹੁਲ।


ਤਰਨ ਤਾਰਨ, 12 ਮਾਰਚ (ਹਿੰ.ਸ.)। ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਮੁੱਖ ਚੋਣ ਅਫਸਰ, ਪੰਜਾਬ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਦੇ ਚਾਰ ਵਿਧਾਨ ਸਭਾ ਚੋਣ ਹਲਕਿਆਂ 21-ਤਰਨ ਤਾਰਨ, 22-ਖੇਮਕਰਨ, 23-ਪੱਟੀ ਅਤੇ 24-ਖਡੂਰ ਸਾਹਿਬ) ਦੇ ਪ੍ਰੀ.ਐਸ.ਆਈ.ਆਰ ਮੈਪਿੰਗ ਵਿਚ ਵਧੀਆ ਕੰਮ ਕਰਨ ਵਾਲੀਆਂ ਤਿੰਨ-ਤਿੰਨ ਮਹਿਲਾ ਬੀ.ਐਲ.ਓਜ਼ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ ਹੈ।

ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਰਾਹੁਲ ਨੇ ਉਨ੍ਹਾਂ ਦੀਆਂ ਸੇਵਾਵਾਂ ਦੀ ਸਲਾਘਾ ਕਰਦਿਆ ਕਿਹਾ ਗਿਆ ਹੈ ਕਿ ਲੋਕਤੰਤਰ ਨੂੰ ਮਜਬੂਤ ਕਰਨ ਲਈ ਬੀ.ਐਲ.ਓਜ਼ ਦੀ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾ ਅੱਜ ਹਰ ਖੇਤਰ ਵਿਚ ਅੱਗੇ ਵੱਧ ਰਹੀਆਂ ਹਨ ਅਤੇ ਸਮਾਜ ਦੀ ਤਰੱਕੀ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਚਲਾਉਣ 'ਚ ਮਹਿਲਾ ਬੀ.ਐਲ.ਓਜ਼ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਕਾਬਿਲ-ਏ-ਤਾਰੀਫ਼ ਹਨ। ਉਨ੍ਹਾਂ ਕਿਹਾ ਕਿ ਮਹਿਲਾਂ ਦਿਵਸ ਮੌਕੇ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਮਾਨਤਾ ਦੇਣਾ ਹੋਰਨਾਂ ਮਹਿਲਾਵਾਂ ਲਈ ਵੀ ਪ੍ਰੇਰਨਾ ਸਾਬਿਤ ਹੋਵੇਗਾ।

ਇਸ ਮੌਕੇ ਸਨਮਾਨਿਤ ਹੋਈਆਂ ਬੀ.ਐਲ.ਓਜ਼ ਵਿਚ ਵਿਧਾਨ ਸਭਾ ਚੋਣ ਹਲਕਾ 21-ਤਰਨ ਤਾਰਨ ਤੋਂ ਅਰਵਿੰਦਰ ਕੌਰ ਬੂਥ ਨੰਬਰ 80, ਜਸਬੀਰ ਕੌਰ ਬੂਥ ਨੰਬਰ 81 ਤੇ ਹਰਪ੍ਰੀਤ ਕੌਰ ਬੂਥ ਨੰਬਰ 13, ਵਿਧਾਨ ਸਭਾ ਚੋਣ ਹਲਕਾ 22-ਖੇਮਕਰਨ ਤੋਂ ਨਵਨੀਤ ਕੌਰ ਬੂਥ ਨੰਬਰ 38, ਲਖਵਿੰਦਰ ਕੌਰ ਬੂਥ ਨੰਬਰ 40 ਤੇ ਕੁਲਦੀਪ ਕੌਰ ਬੂਥ ਨੰਬਰ 74, ਵਿਧਾਨ ਸਭਾ ਚੋਣ ਹਲਕਾ 23-ਪੱਟੀ ਤੋਂ ਰਣਜੀਤ ਕੌਰ ਬੂਬ ਨੰਬਰ 24, ਲਖਵਿੰਦਰ ਕੌਰ ਬੂਥ ਨੰਬਰ 176 ਤੇ ਕਰਮਜੀਤ ਕੌਰ ਬੂਥ ਨੰਬਰ 214, ਵਿਧਾਨ ਸਭਾ ਚੋਣ ਹਲਕਾ 24-ਖਡੂਰ ਸਾਹਿਬ ਤੋਂ ਰਣਜੀਤ ਕੌਰ ਬੂਥ ਨੰਬਰ 62, ਸਰਬਜੀਤ ਕੌਰ ਬੂਥ ਨੰਬਰ 194 ਤੇ ਪਰਮਜੀਤ ਕੌਰ ਬੂਥ ਨੰਬਰ 195 ਸ਼ਾਮਲ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande