18 ਮਾਰਚ ਨੂੰ ਮੋਹਾਲੀ ਵਿੱਚ 100 ਮਹਿਲਾ ਉਦਮੀਆਂ ਦਾ ਪੰਜਾਬ ਪੱਧਰ ’ਤੇ ਹੋਵੇਗਾ ਸਨਮਾਨ : ਤਰੁਨਪ੍ਰੀਤ ਸੌਂਦ
ਲੁਧਿਆਣਾ, 12 ਮਾਰਚ (ਹਿੰ.ਸ.)। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਗੁਰੂ ਭਵਨ ਲੁਧਿਆਣਾ ਦੇ ਆਡੀਟੋਰੀਅਮ ਵਿੱਚ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ, ਪੰਜਾਬ ਵੱਲੋਂ ''ਆਪਣਾ ਕਾਰੋਬਾਰ, ਆਪਣੀ ਪਹਿਚਾਣ'' ਤਹਿਤ ਜ਼ਿਲ੍ਹਾ ਲੁਧਿਆਣਾ ਦੇ 14 ਵਿਧਾਨ ਸਭਾ ਹ
ਮਹਿਲਾਵਾਂ ਨੂੰ ਸਨਮਾਨਤ ਕਰਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੋਂਦ


ਲੁਧਿਆਣਾ, 12 ਮਾਰਚ (ਹਿੰ.ਸ.)। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਗੁਰੂ ਭਵਨ ਲੁਧਿਆਣਾ ਦੇ ਆਡੀਟੋਰੀਅਮ ਵਿੱਚ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ, ਪੰਜਾਬ ਵੱਲੋਂ 'ਆਪਣਾ ਕਾਰੋਬਾਰ, ਆਪਣੀ ਪਹਿਚਾਣ' ਤਹਿਤ ਜ਼ਿਲ੍ਹਾ ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ ਤੋਂ ਚੁਣ ਕੇ ਆਈਆਂ 100 ਮਹਿਲਾ ਉੱਦਮੀਆਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰ 'ਤੇ ਸਰਟੀਫਿਕੇਟ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਖੇਤ ਤੋਂ ਰਸੋਈ, ਸੇਵਾ ਤੋਂ ਸਵੈ-ਨਿਰਭਰਤਾ, ਡਿਜਿਟਲ ਦੀਦੀਆਂ, ਹਰਿਆਲੀ ਤੋਂ ਰੋਜ਼ਗਾਰ, ਪਹਿਲੀ ਪਛਾਣ, ਰੋਜ਼ਗਾਰ ਸਿਰਜਣਹਾਰ, ਕਲਾ ਸਿਰਜਣਹਾਰ, ਸਿਹਤ ਅਤੇ ਵੈਲਨੈਂਸ ਉੱਦਮੀ, ਸਿੱਖਿਆ ਅਤੇ ਸਿਖਲਾਈ ਉੱਦਮੀ, ਸਮਾਜਿਕ ਪ੍ਰਭਾਵ ਚੈਂਪੀਅਨ, 30 ਅੰਡਰ 30 ਆਦਿ ਕਾਰੋਬਾਰ ਤਹਿਤ ਜ਼ਿਲ੍ਹਾ ਪੱਧਰ 'ਤੇ ਨਾਮਣੇ ਖੱਟੇ ਹਨ।

ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਹਿਲੀ ਸਰਕਾਰ ਹੈ ਜਿਸ ਨੇ ਮਾਤਾਵਾਂ, ਭੈਣਾਂ ਅਤੇ ਬੱਚਿਆਂ ਨੂੰ 'ਆਪਣਾ ਕਾਰੋਬਾਰ, ਆਪਣੀ ਪਹਿਚਾਣ' ਤਹਿਤ ਮਹਿਲਾ ਉਦਮੀਆਂ ਨੂੰ ਆਪੋ-ਆਪਣੇ ਹੁਨਰ ਮੁਤਾਬਿਕ ਆਪਣੀ ਉਪਜੀਵਕਾ ਕਮਾਉਣ ਦਾ ਮੌਕਾ ਦਿੱਤਾ ਹੈ। ਲੁਧਿਆਣਾ ਵਿਖੇ 'ਮਹਿਲਾ ਉਦਮੀ ਸਨਮਾਨ 2026' ਦਾ ਸਮਾਗਮ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ 100-100 ਮਹਿਲਾ ਉਦਮੀਆਂ ਨੂੰ ਸਨਮਾਨਿਤ ਕੀਤਾ ਗਿਆ। ਕੁੱਲ 11700 ਮਹਿਲਾ ਉੱਦਮੀਆਂ ਵਿੱਚੋਂ ਜ਼ਿਲ੍ਹਾ ਪੱਧਰ 'ਤੇ 2300 ਉਦਮੀ ਮਹਿਲਾਵਾਂ ਦੀ ਚੋਣ ਕਰਕੇ ਸਨਮਾਨ ਕੀਤਾ ਜਾ ਰਿਹਾ ਹੈ। ਲੁਧਿਆਣਾ ਜ਼ਿਲ੍ਹੇ ਵਿੱਚ 100 ਮਹਿਲਾ ਉਦਮੀਆਂ ਦਾ ਸਨਮਾਨ ਕੀਤਾ ਗਿਆ ਹੈ।

ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ 18 ਮਾਰਚ ਨੂੰ ਵਿਕਾਸ ਭਵਨ, ਮੋਹਾਲੀ ਦੇ ਆਡੀਟੋਰੀਅਮ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ ਚੁਣ ਕੇ ਆਉਣ ਵਾਲੀਆਂ 100 ਮਹਿਲਾ ਉੱਦਮੀਆਂ ਦਾ ਪੰਜਾਬ ਪੱਧਰ 'ਤੇ ਸਨਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤਾ ਜਾਵੇਗਾ। ਉੱਥੇ ਹਰੇਕ ਮਹਿਲਾ ਉਦਮੀ ਨੂੰ 25000 ਰੁਪਏ ਦੀ ਨਗਦ ਰਾਸ਼ੀ, ਸਰਟੀਫਿਕੇਟ ਅਤੇ ਮੋਮੈਂਟੋ ਨਾਲ ਨਿਵਾਜਿਆ ਜਾਵੇਗਾ।

ਕੈਬਨਿਟ ਮੰਤਰੀ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿਹੜੀਆਂ ਮਹਿਲਾਵਾਂ ਮੱਝਾਂ ਅਤੇ ਗਾਵਾਂ ਲੈ ਕੇ ਦੁੱਧ ਦਾ ਕਾਰੋਬਾਰ ਕਰਨਾ ਚਾਹੁੰਦੀਆਂ ਹਨ ਉਨ੍ਹਾਂ ਅਜਿਹੀਆਂ 7000 ਮਹਿਲਾਵਾਂ ਨੂੰ ਡੇਅਰੀ ਧੰਦੇ ਨਾਲ ਜੋੜਨ ਲਈ ਬਿਨਾਂ ਵਿਆਜ ਲੋਨ ਦਿੱਤੇ ਜਾਣਗੇ। ਇਹ ਉਦਮੀ ਮਹਿਲਾਵਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਦੁੱਧ ਦੀ ਕਿੱਲਤ ਨੂੰ ਵੀ ਦੂਰ ਕਰਨਗੀਆਂ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਕੱਲੇ-ਇਕੱਲੇ ਸੈਲਫ ਹੈਲਪ ਗਰੁੱਪ ਨੂੰ 30 ਹਜ਼ਾਰ ਰੁਪਏ ਦਾ ਰੀਵਾਲਵਿੰਗ ਫੰਡ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਸੈਲਫ ਹੈਲਪ ਗਰੁੱਪ ਦੀ ਸਭ ਤੋਂ ਵੱਧ ਰਜਿਸਟ੍ਰੇਸ਼ਨ ਸਾਡੀ ਸਰਕਾਰ ਨੇ ਕੀਤੀ ਹੈ। ਸਾਡੀਆਂ ਮਾਤਾਵਾਂ-ਭੈਣਾਂ ਵਿੱਚ ਆਪਣੇ ਕਾਰੋਬਾਰ ਕਰਨ ਦਾ ਉਤਸ਼ਾਹ ਵੱਡੇ ਪੱਧਰ 'ਤੇ ਦਿੱਸ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਅਧਿਕਾਰੀਆਂ ਵੱਲੋਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹਲਕਾ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਧਰਮ ਪਤਨੀ ਰਮਨਜੀਤ ਕੌਰ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਰਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਲੁਧਿਆਣਾ ਦਿਲਾਵਰ ਕੌਰ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਖੰਨਾ ਸਤਵਿੰਦਰ ਸਿੰਘ ਕੰਗ ਤੋਂ ਇਲਾਵਾ ਹੋਰ ਵੀ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਮਹਿਲਾ ਉੱਦਮੀਆਂ ਨੇ ਸ਼ਮੂਲੀਅਤ ਕੀਤੀ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande