ਮਹਿਲਾ ਬਿਨਾਂ ਪਰਿਵਾਰ ਤੇ ਸਮਾਜ ਦਾ ਵਿਕਾਸ ਅਧੂਰਾ - ਖੁਸ਼ਬੂ ਸਵਨਾ
ਫਾਜ਼ਿਲਕਾ, 13 ਮਾਰਚ (ਹਿੰ.ਸ.)। ਔਰਤਾਂ ਦੇ ਸਸ਼ਕਤੀਕਰਨ ਅਤੇ ਆਤਮ ਨਿਰਭਰਤਾ ਨੂੰ ਮਜਬੂਤੀ ਪ੍ਰਦਾਨ ਕਰਨ ਹਿਤ ਮਹਿਲਾ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ ਪਿੰਡ ਬਹਿਕ ਖਾਸ ਵਿਖੇ ਕੀਤਾ ਗਿਆ। ਇਸ ਦੌਰਾਨ ਖੁਸ਼ਬੂ ਸਵਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਖੁਸ਼ਬੂ ਸਵਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਹਿ
ਔਰਤਾਂ ਦਾ ਸਨਮਾਨ ਕਰਦੇ ਹੋਏ ਖੁਸ਼ਬੂ ਸਵਨਾ


ਫਾਜ਼ਿਲਕਾ, 13 ਮਾਰਚ (ਹਿੰ.ਸ.)। ਔਰਤਾਂ ਦੇ ਸਸ਼ਕਤੀਕਰਨ ਅਤੇ ਆਤਮ ਨਿਰਭਰਤਾ ਨੂੰ ਮਜਬੂਤੀ ਪ੍ਰਦਾਨ ਕਰਨ ਹਿਤ ਮਹਿਲਾ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ ਪਿੰਡ ਬਹਿਕ ਖਾਸ ਵਿਖੇ ਕੀਤਾ ਗਿਆ। ਇਸ ਦੌਰਾਨ ਖੁਸ਼ਬੂ ਸਵਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਖੁਸ਼ਬੂ ਸਵਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਹਿਲਾਵਾਂ ਨੂੰ ਅਗੇ ਵਧਣ, ਉਨ੍ਹਾਂ ਨੂੰ ਅਧਿਕਾਰਾਂ ਦੇ ਪ੍ਰਤੀ ਜਾਣੂੰ ਕਰਵਾਉਣ ਤੇ ਸਮਾਜ ਵਿਚ ਬਰਾਬਰਤਾ ਦਾ ਅਧਿਕਾਰ ਦਿਵਾਉਣ ਦੇ ਮਕਸਦ ਤਹਿਤ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਔਰਤ ਸਮਾਜ ਦਾ ਅਹਿਮ ਹਿਸਾ ਹੈ ਤੇ ਔਰਤਾਂ ਬਿਨਾਂ ਪਰਿਵਾਰ ਤੇ ਸਮਾਜ ਦਾ ਵਿਕਾਸ ਅਧੂਰਾ ਹੈ। ਮਹਿਲਾਵਾਂ ਕਿਸੇ ਖੇਤਰ ਵਿਚ ਪਿਛਲੇ ਨਹੀ ਹਨ, ਹਰ ਖੇਤਰ ਵਿਚ ਔਰਤਾਂ ਆਪਦੀ ਛਾਪ ਛੱਡ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਔਰਤਾਂ ਆਪਣੇ ਪਰਿਵਾਰ ਦਾ ਆਰਥਿਕ ਸਹਾਰਾ ਬਣ ਰਹੀਆਂ ਹਨ ਅਤੇ ਉੱਚੀਆਂ ਪਦਵੀਆਂ ’ਤੇ ਪਹੁੰਚ ਕੇ ਆਪਣਾ ਨਾਮ ਚਮਕਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਲੋੜ ਹੈ ਕਿ ਅਸੀਂ ਔਰਤ ਦੇ ਨਾਲ ਮੌਢੇ ਨਾਲ ਮੋਢਾ ਜੋੜ ਕੇ ਖੜੇ ਹੋਈਏ ਤਾਂ ਜੋ ਔਰਤ ਆਪਣੇ ਆਪ ਨੂੰ ਕਿਸੇ ਨਾਲੋ ਘੱਟ ਨਾ ਸਮਝੇ। ਇਹ ਪ੍ਰੋਗਰਾਮ ਅੰਬੂਜਾ ਫਾਉਂਡੇਸ਼ਨ ਅਤੇ ਐਚ.ਡੀ.ਐਫ.ਸੀ. ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਅਲਕਾ ਜੁਨੇਜਾ ਜ਼ਿਲ੍ਹਾ ਪ੍ਰਧਾਨ ਤੇ ਹੋਰ ਪਤਵੰਤੇ ਸਜਨ ਮੌਜੂਦ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande