ਕੋਟਕਪੂਰਾ ਡਿਸਟ੍ਰੀਬਿਊਟਰਜ਼ ਐਸੋਸੀਏਸ਼ਨ ਦੇ ਮੈਂਬਰਾਂ ਨੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਦੇਖਿਆ
ਕੋਟਕਪੂਰਾ, 13 ਮਾਰਚ (ਹਿੰ.ਸ.)। ਕੋਟਕਪੂਰਾ ਡਿਸਟ੍ਰੀਬਿਊਟਰਜ਼ ਐਸੋਸੀਏਸ਼ਨ ਦੇ ਮੈਂਬਰਾਂ ਨੇ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਨੂੰ ਗੈਲਰੀ ਵਿੱਚ ਬੈਠ ਕੇ ਦੇਖਿਆ। ਇਸ ਮੌਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵਿਧਾਨ ਸਭਾ ਦੀ ਕਾਰਵਾਈ ਨੂੰ ਧਿਆਨ ਨਾਲ ਦੇਖਿਆ। ਐਸੋਸੀਏਸ਼
ਪੰਜਾਬ ਵਿਧਾਨ ਸਭਾ ਦਾ ਸੈਸ਼ਨ ਦੇਖਣ ਉਪਰੰਤ ਕੋਟਕਪੂਰਾ ਡਿਸਟ੍ਰੀਬਿਊਟਰਜ਼ ਐਸੋਸੀਏਸ਼ਨ ਦੇ ਮੈਂਬਰ।


ਕੋਟਕਪੂਰਾ, 13 ਮਾਰਚ (ਹਿੰ.ਸ.)। ਕੋਟਕਪੂਰਾ ਡਿਸਟ੍ਰੀਬਿਊਟਰਜ਼ ਐਸੋਸੀਏਸ਼ਨ ਦੇ ਮੈਂਬਰਾਂ ਨੇ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਨੂੰ ਗੈਲਰੀ ਵਿੱਚ ਬੈਠ ਕੇ ਦੇਖਿਆ। ਇਸ ਮੌਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵਿਧਾਨ ਸਭਾ ਦੀ ਕਾਰਵਾਈ ਨੂੰ ਧਿਆਨ ਨਾਲ ਦੇਖਿਆ।

ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਵਿਧਾਨ ਸਭਾ ਦੀ ਕਾਰਵਾਈ ਨੂੰ ਸਿੱਧੇ ਤੌਰ ‘ਤੇ ਦੇਖਣਾ ਇੱਕ ਮਹੱਤਵਪੂਰਨ ਤਜਰਬਾ ਹੈ, ਜਿਸ ਨਾਲ ਲੋਕਤੰਤਰਕ ਪ੍ਰਣਾਲੀ ਅਤੇ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੌਕੇ ਲੋਕਾਂ ਵਿੱਚ ਲੋਕਤੰਤਰਕ ਸੰਸਥਾਵਾਂ ਪ੍ਰਤੀ ਰੁਚੀ ਅਤੇ ਜਾਣਕਾਰੀ ਵਧਾਉਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ।

ਇਸ ਉਪਰੰਤ ਸਪੀਕਰ ਹਾਊਸ, ਚੰਡੀਗੜ੍ਹ ਵਿਖੇ ਗੁਰਪ੍ਰੀਤ ਕੌਰ ਸੰਧਵਾ ਵੱਲੋਂ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਲਈ ਭੋਜਨ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਮੈਂਬਰਾਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਦਿਨੇਸ਼ ਗੋਇਲ, ਵਰੁਣ ਗੋਇਲ, ਸੰਦੀਪ ਗੋਇਲ, ਰੋਬਿਨ ਅਰੋੜਾ, ਸੁਨੀਲ ਸੇਠੀ, ਸਚਿਨ ਕੁਮਾਰ, ਕੋਮਲ ਕੁਮਾਰ, ਗਿਆਨ ਗਰੋਵਰ, ਅਰੁਣ ਮਿੱਤਲ, ਨਰੇਸ਼ ਕੁਮਾਰ, ਸੌਰਭ ਗੋਇਲ, ਨਵਦੀਪ ਰਾਇ ਅਗਰਵਾਲ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande