ਅਗਲੇ ਵਿੱਤੀ ਸਾਲ ‘ਚ ਹਲਕਾ ਅਜਨਾਲਾ ਦੇ ਬਹੁਪੱਖੀ ਵਿਕਾਸ ਲਈ 10 ਕਰੋੜ ਰੁਪਏ ਖਰਚ ਕੀਤੇ ਜਾਣਗੇ - ਧਾਲੀਵਾਲ
ਅਜਨਾਲਾ, 14 ਮਾਰਚ (ਹਿੰ.ਸ.)। ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਜ਼ਿਲਾ ਪ੍ਰਸ਼ਾਸ਼ਨ ਤੇ ਸਿੰਚਾਈ ਵਿਭਾਗ ਪ੍ਰਸ਼ਾਸ਼ਨ ਦੇ ਆਲਾ ਅਧਿਕਾਰੀਆਂ ਦੀ ਸ਼ਮੂਲੀਅਤ ਨਾਲ ਅਜਨਾਲਾ ਹਲਕੇ ‘ਚੋਂ ਲੰਘਦੇ ਕੌਮਾਂਤਰੀ ਰਾਵੀ ਦਰਿਆ ਦੇ ਧੁੱਸੀ ਬੰਨ੍ਹ ਦੀਆਂ ਸੰਵੇਦਣਸ਼ੀਲ ਉਨਾਂ ਥਾਵਾਂ ਦਾ
ਗ੍ਰਾਮ ਪੰਚਾਇਤਾਂ ‘ਚ ਗ੍ਰਾਂਟ ਦੇ ਚੈੱਕ ਵਿਕਾਸ ਕਾਰਜਾਂ ਲਈ ਤਕਸੀਮ ਕਰਦੇ ਹੋਏ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ।


ਅਜਨਾਲਾ, 14 ਮਾਰਚ (ਹਿੰ.ਸ.)। ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਜ਼ਿਲਾ ਪ੍ਰਸ਼ਾਸ਼ਨ ਤੇ ਸਿੰਚਾਈ ਵਿਭਾਗ ਪ੍ਰਸ਼ਾਸ਼ਨ ਦੇ ਆਲਾ ਅਧਿਕਾਰੀਆਂ ਦੀ ਸ਼ਮੂਲੀਅਤ ਨਾਲ ਅਜਨਾਲਾ ਹਲਕੇ ‘ਚੋਂ ਲੰਘਦੇ ਕੌਮਾਂਤਰੀ ਰਾਵੀ ਦਰਿਆ ਦੇ ਧੁੱਸੀ ਬੰਨ੍ਹ ਦੀਆਂ ਸੰਵੇਦਣਸ਼ੀਲ ਉਨਾਂ ਥਾਵਾਂ ਦਾ ਉਚੇਚੇ ਤੌਰ ’ਤੇ ਨਿਰੀਖਣ ਕੀਤਾ, ਜਿਨ੍ਹਾਂ 23 ਥਾਵਾਂ ’ਤੇ ਪਿਛਲੇ ਵਰ੍ਹੇ ਅਗਸਤ–ਸਤੰਬਰ ਮਹੀਨੇ ‘ਚ ਹੋਈਆਂ ਭਾਰੀ ਬਰਸਾਤਾਂ ਕਾਰਨ ਆਏ ਭਿਆਨਕ ਹੜਾਂ ਦੀ ਮਾਰ ਹੇਠ ਰਾਵੀ ਦਰਿਆ ਦੇ ਧੁੱਸੀ ਬੰਨ੍ਹ ‘ਚ ਪਾੜ ਪਏ ਸਨ।

ਨਿਰੀਖਣ ਦੌਰਾਨ ਧਾਲੀਵਾਲ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਸਿੰਚਾਈ ਵਿਭਾਗ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਕਿ 23 ਥਾਵਾਂ ’ਤੇ ਪਏ ਪਾੜ ਦੇ ਪੁਨਰ ਨਿਰਮਾਣ ਅਤੇ ਧੁੱਸੀ ਬੰਨ੍ਹ ਦੀਆਂ ਹੋਰ ਸੰਵੇਦਣਸ਼ੀਲ ਥਾਵਾਂ ਦਾ ਜਾਇਜ਼ਾ ਲੈ ਕੇ ਜਲਦੀ ਖਰਚੇ ਦੇ ਤਖਮੀਨੇ ਤਿਆਰ ਕੀਤੇ ਜਾਣ ਅਤੇ ਆਉਂਦੇ ਬਰਸਾਤਾਂ ਦੇ ਸੀਜ਼ਨ ‘ਚ ਹੜ੍ਹਾ ਦਾ ਸੰਭਾਵੀ ਸੰਕਟ ਟਾਲਣ ਲਈ 23 ਥਾਵਾਂ ਤੇ ਪਏ ਪਾੜ ਸਮੇਤ ਹੋਰਨਾਂ ਸੰਵੇਦਣਸ਼ੀਲ਼ ਥਾਵਾਂ ਦੀ ਮੁਰੰਮਤ ਦਾ ਵਿਕਾਸ ਕਾਰਜ਼ ਹਰ ਹੀਲੇ 30 ਜੂਨ ਤੱਕ ਮੁਕੰਮਲ ਕਰ ਲਿਆ ਜਾਵੇ, ਜਦੋਂਕਿ ਖਰਚੇ ਦੇ ਤਿਆਰ ਕੀਤੇ ਗਏ ਤਖਮੀਨੇ ਅਨੁਸਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕੋਲੋਂ 30 ਜੂਨ ਤੋਂ ਪਹਿਲਾਂ ਪਹਿਲਾਂ ਲੋੜੀਂਦੀਆਂ ਗ੍ਰਾਂਟਾ ਦੇ ਖੁੱਲ੍ਹੇ ਗੱਫੇ ਜਾਰੀ ਕਰਵਾ ਦਿੱਤੇ ਜਾਣਗੇ। ਹੜ੍ਹ ਰੋਕੂ ਪ੍ਰਬੰਧਣ ‘ਚ ਗ੍ਰਾਂਟਾ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਉਪਰੰਤ ਧਾਲੀਵਾਲ ਨੇ ਹਲਕਾ ਅਜਨਾਲਾ ਦੇ ਪਿੰਡ ਕਮੀਰਪੁਰਾ, ਰੋਖੇ, ਪੰਡੋਰੀ ਸੁੱਖਾ ਸਿੰਘ, ਅਲੀਵਾਲ ਕੋਟਲੀ ਤੇ ਡੱਬਰ ਬਸਤੀ ਦੀਆਂ ਗ੍ਰਾਮ ਪੰਚਾਇਤਾਂ ਨੂੰ ਵੱਖ ਵੱਖ ਭਰਵੀਆਂ ਪੇਂਡੂ ਵਿਕਾਸ ਜਨਤਕ ਮੀਟਿੰਗਾਂ ਦੌਰਾਨ ਵਿਕਾਸ ਕਾਰਜਾਂ ਲਈ 21 ਲੱਖ ਰੁਪਏ ਗ੍ਰਾਂਟ ਦੇ ਚੈੱਕ ਤਕਸੀਮ ਕਰਦਿਆਂ ਵਿਧਾਨ ਸਭਾ ‘ਚ ਪਾਸ ਕੀਤੇ ਗਏ ਵਿੱਤੀ ਬਜਟ ‘ਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਹਲਕਾ ਅਜਨਾਲਾ ਦੇ ਬਹੁਪੱਖੀ ਵਿਕਾਸ ਲਈ 10 ਕਰੋੜ ਰੁਪਏ ਰਾਖਵੇਂ ਰੱਖਣ ਲਈ ਉਚੇਚੇ ਤੌਰ ’ਤੇ ਧੰਨਵਾਦ ਕੀਤਾ ਅਤੇ ਕਿਹਾ ਕਿ 10 ਕਰੋੜ ਰੁਪਏ ਤੋਂ ਇਲਾਵਾ ਹਲਕੇ ਦੇ ਪਿੰਡਾਂ ਦੇ ਬਹੁਪੱਖੀ ਵਿਕਾਸ ਲਈ 50 ਲੱਖ ਰੁਪਏ ਮਾਰਚ ਮਹੀਨੇ ਦੌਰਾਨ ਗ੍ਰਾਮ ਪੰਚਾਇਤਾਂ ਨੂੰ ਜਾਰੀ ਕੀਤੇ ਜਾ ਰਹੇ ਹਨ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande