ਮੁੱਖ ਮੰਤਰੀ ਮਾਨ ਨੇ ‘ਆਪ‘ ਸਰਕਾਰ ਦੇ ਚਾਰ ਸਾਲ ਪੂਰੇ ਹੋਣ ’ਤੇ ਗਿਣਾਈਆਂ ਪ੍ਰਾਪਤੀਆਂ, ਕਿਤਾਬਚਾ ਕੀਤਾ ਜਾਰੀ
ਚੰਡੀਗੜ੍ਹ, 16 ਮਾਰਚ (ਹਿੰ.ਸ.)। ਪੰਜਾਬ ਵਿੱਚ ''ਆਪ'' ਸਰਕਾਰ ਦੇ ਚਾਰ ਸਾਲ ਪੂਰੇ ਹੋਣ ''ਤੇ, ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਿਤਾਬਚਾ ਜਾਰੀ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਤੁਹਾਡੀ ਆਪਣੀ ਸਰਕਾਰ ਦੇ 4 ਸਾਲ ਬੇਮਿਸਾਲ.. ਜੋ ਕਿਹਾ, ਉਹ ਕਰ ਦਿਖਾਇਆ। ''ਰੰਗਲ
ਮੁੱਖ ਮੰਤਰੀ ਮਾਨ ਨੇ ‘ਆਪ‘ ਸਰਕਾਰ ਦੇ ਚਾਰ ਸਾਲ ਪੂਰੇ ਹੋਣ ’ਤੇ ਗਿਣਾਈਆਂ ਪ੍ਰਾਪਤੀਆਂ, ਕਿਤਾਬਚਾ ਜਾਰੀ


ਚੰਡੀਗੜ੍ਹ, 16 ਮਾਰਚ (ਹਿੰ.ਸ.)। ਪੰਜਾਬ ਵਿੱਚ 'ਆਪ' ਸਰਕਾਰ ਦੇ ਚਾਰ ਸਾਲ ਪੂਰੇ ਹੋਣ 'ਤੇ, ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਿਤਾਬਚਾ ਜਾਰੀ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਤੁਹਾਡੀ ਆਪਣੀ ਸਰਕਾਰ ਦੇ 4 ਸਾਲ ਬੇਮਿਸਾਲ.. ਜੋ ਕਿਹਾ, ਉਹ ਕਰ ਦਿਖਾਇਆ। 'ਰੰਗਲਾ ਪੰਜਾਬ' ਵੱਲ ਸਾਡੇ ਇਤਿਹਾਸਕ ਕਦਮ।ਉਨ੍ਹਾਂ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਸਿੱਖਿਆ ਤੇ ਰੁਜ਼ਗਾਰ, ਪੰਜਾਬ ਦੇ ਸਰਕਾਰੀ ਸਕੂਲ ਦੇਸ਼ 'ਚ ਨੰ. 1। 9000+ ਸਮਾਰਟ ਕਲਾਸਾਂ, 15000+ ਅਧਿਆਪਕ ਪੱਕੇ। ਬਿਨਾਂ ਸਿਫ਼ਾਰਸ਼ 65,000 ਤੋਂ ਵੱਧ ਸਰਕਾਰੀ ਨੌਕਰੀਆਂ। ਸਿਹਤ ਤੇ ਸੁਰੱਖਿਆ, 983 ਆਮ ਆਦਮੀ ਕਲੀਨਿਕ (5 ਕਰੋੜ+ ਓਪੀਡੀ), ₹10 ਲੱਖ ਮੁਫ਼ਤ ਇਲਾਜ (ਸਿਹਤ ਯੋਜਨਾ)। ਦੇਸ਼ ਦੀ ਪਹਿਲੀ SSF (ਸੜਕ ਸੁਰੱਖਿਆ ਫੋਰਸ) ਨਾਲ ਮੌਤਾਂ 50% ਘਟੀਆਂ।ਖੇਤੀ, ਪਿੰਡ ਤੇ ਨਹਿਰੀ ਪਾਣੀ, 78% ਖੇਤਾਂ ਤੱਕ ਪਹੁੰਚਿਆ ਨਹਿਰੀ ਪਾਣੀ (2022 'ਚ ਸਿਰਫ਼ 26% ਸੀ)। ਗੰਨੇ ਦਾ ਦੇਸ਼ 'ਚ ਸਭ ਤੋਂ ਵੱਧ ਰੇਟ (₹416)। ਸਿੰਚਾਈ ਲਈ 8 ਘੰਟੇ ਨਿਰਵਿਘਨ ਬਿਜਲੀ।ਬਿਜਲੀ ਤੇ ਉਦਯੋਗ, 90% ਘਰਾਂ ਦਾ ਬਿਜਲੀ ਬਿੱਲ ਜ਼ੀਰੋ। ਪਹਿਲੀ ਵਾਰ ਪ੍ਰਾਈਵੇਟ ਪਲਾਂਟ (ਜੀਵੀਕੇ) ਖਰੀਦਿਆ। ₹1.55 ਲੱਖ ਕਰੋੜ ਦਾ ਰਿਕਾਰਡ ਨਿਵੇਸ਼ ਤੇ 5.5 ਲੱਖ ਪ੍ਰਾਈਵੇਟ ਨੌਕਰੀਆਂ।ਮਹਿਲਾ ਸਸ਼ਕਤੀਕਰਨ, 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' (ਹਰ ਮਹੀਨੇ ₹1000/ ਐਯਸੀ ਭੈਣਾਂ ਨੂੰ ₹1500)। ਬੱਸਾਂ 'ਚ ਮੁਫ਼ਤ ਸਫ਼ਰ।ਕਾਨੂੰਨ ਤੇ ਨਸ਼ਾ ਮੁਕਤ ਪੰਜਾਬ: 92,264 ਨਸ਼ਾ ਤਸਕਰ ਗ੍ਰਿਫ਼ਤਾਰ, 5480 ਕਿਲੋ ਹੈਰੋਇਨ ਜ਼ਬਤ। 14,722 ਗੈਂਗਸਟਰ ਕਾਬੂ। ਭ੍ਰਿਸ਼ਟਾਚਾਰ ਮੁਕਤ ਤੇ ਸਹੂਲਤਾਂ, 1076 ਹੈਲਪਲਾਈਨ ਰਾਹੀਂ 406 ਸੇਵਾਵਾਂ ਘਰ ਬੈਠੇ। ਸ਼ਹੀਦਾਂ ਦਾ ਸਤਿਕਾਰ, ਸ਼ਹੀਦਾਂ ਦੇ ਪਰਿਵਾਰਾਂ ਨੂੰ ₹1 ਕਰੋੜ ਸਨਮਾਨ ਰਾਸ਼ੀ। ਹਰ ਹਫ਼ਤੇ 9300 ਬਜ਼ੁਰਗਾਂ ਨੂੰ ਮੁਫ਼ਤ ਤੀਰਥ ਯਾਤਰਾ। 3000 ਨਵੇਂ ਖੇਡ ਮੈਦਾਨ।ਉਨ੍ਹਾਂ ਐਲਾਨ ਕੀਤਾ ਕਿ ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਬਣਾਇਆ ਜਾ ਰਿਹਾ ਹੈ ਅਤੇ ਇਸ ਲਈ ਜ਼ਮੀਨ ਦੇਖ ਰਹੇ ਹਾਂ। ਇਹ ਮੋਹਾਲੀ ਤੋਂ ਬਾਅਦ ਪੰਜਾਬ ਦਾ ਦੂਜਾ ਅੰਤਰਰਾਸ਼ਟਰੀ ਸਟੇਡੀਅਮ ਹੋਵੇਗਾ। ਮੁੱਖ ਮੰਤਰੀ ਨੇ ਕਿਹਾ, ਪੰਜਾਬ ਨੂੰ ਪਹਿਲੀ ਵਾਰ ਹਾਕੀ ਏਸ਼ੀਆ ਕੱਪ ਦੀ ਮੇਜ਼ਬਾਨੀ ਦੇ ਅਧਿਕਾਰ ਦਿੱਤੇ ਗਏ ਹਨ। ਇਹ ਮੈਚ ਜਲੰਧਰ ਦੇ ਬੋਲਟਨ ਪਾਰਕ ਅਤੇ ਮੋਹਾਲੀ ਵਿੱਚ ਹੋਣਗੇ। ਫਾਈਨਲ 21-22 ਮਾਰਚ ਨੂੰ ਹੋਣਗੇ। ਮੁੱਖ ਮੰਤਰੀ ਨੇ ਕਾਂਗਰਸ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੂੰ ਗੈਂਗਸਟਰ ਦਾ ਸਰਗਨਾ ਕਹਿ ਕੇ ਵੀ ਸੰਬੋਧਨ ਕੀਤਾ।ਮੁੱਖ ਮੰਤਰੀ ਨੇ ਕਿਹਾ ਕਿ ਅਮਿਤ ਸ਼ਾਹ ਪੰਜਾਬ ਆਉਂਦੇ ਹਨ ਅਤੇ ਗੈਂਗਸਟਰਾਂ ਬਾਰੇ ਗੱਲ ਕਰਦੇ ਹਨ, ਪਰ ਗੈਂਗਸਟਰ ਲਾਰੈਂਸ ਨੂੰ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਵੀਆਈਪੀ ਸਹੂਲਤ ਵਿੱਚ ਰੱਖਿਆ ਗਿਆ ਹੈ। ਉਸਨੂੰ ਕਿਤੇ ਵੀ ਲਿਆਉਣ ਦੀ ਇਜਾਜ਼ਤ ਨਹੀਂ ਹੈ, ਉਸਦੀ ਜਾਨ ਨੂੰ ਖ਼ਤਰਾ ਦੱਸਿਆ ਜਾਂਦਾ ਹੈ। ਮੁੱਖ ਮੰਤਰੀ ਮਾਨ ਨੈ ਕਿਹਾ ਕਿ ਸਰਕਾਰ ਨੇ ਹੁਣ ਤੱਕ 19 ਟੋਲ ਪਲਾਜ਼ਾ ਬੰਦ ਕਰ ਦਿੱਤੇ ਹਨ, ਅਤੇ ਜਲਦੀ ਹੀ ਤਿੰਨ ਹੋਰ ਹਟਾਉਣ ਦੀ ਤਿਆਰੀ ਕਰ ਰਹੀ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande