ਫਾਜ਼ਿਲਕਾ : ਜਲਾਲਾਬਾਦ ’ਚ 3 ਹਜ਼ਾਰ ਲੀਟਰ ਲਾਹਣ ਬਰਾਮਦ, ਪੁਲਿਸ ਨੇ ਮੌਕੇ ’ਤੇ ਕੀਤੀ ਨਸ਼ਟ
ਫਾਜ਼ਿਲਕਾ, 18 ਮਾਰਚ (ਹਿੰ.ਸ.)। ਜ਼ਿਲ੍ਹੇ ਦੇ ਜਲਾਲਾਬਾਦ ਦੇ ਪਿੰਡਾਂ ਵਿੱਚ ਪੁਲਿਸ ਅਤੇ ਆਬਕਾਰੀ ਵਿਭਾਗ ਨੇ ਇੱਕ ਵਾਰ ਫਿਰ ਨਾਜਾਇਜ਼ ਸ਼ਰਾਬ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਇਸ ਦੌਰਾਨ ਜ਼ਮੀਨ ਅਤੇ ਖੇਤਾਂ ਵਿੱਚ ਛਿਪਾ ਕੇ ਰੱਖੀ ਗਈ ਕਰੀਬ 3 ਹਜ਼ਾਰ ਲੀਟਰ ਨਾਜਾਇਜ਼ ਲਾਹਣ ਬਰਾਮਦ ਕੀਤੀ ਗਈ। ਇੰਨਾ ਹੀ ਨਹੀ
ਪੁਲਿਸ ਵੱਲੋਂ ਬਰਾਮਦ ਲਾਹਣ


ਪੁਲਿਸ ਵੱਲੋਂ ਬਰਾਮਦ ਲਾਹਣ


ਫਾਜ਼ਿਲਕਾ, 18 ਮਾਰਚ (ਹਿੰ.ਸ.)। ਜ਼ਿਲ੍ਹੇ ਦੇ ਜਲਾਲਾਬਾਦ ਦੇ ਪਿੰਡਾਂ ਵਿੱਚ ਪੁਲਿਸ ਅਤੇ ਆਬਕਾਰੀ ਵਿਭਾਗ ਨੇ ਇੱਕ ਵਾਰ ਫਿਰ ਨਾਜਾਇਜ਼ ਸ਼ਰਾਬ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਇਸ ਦੌਰਾਨ ਜ਼ਮੀਨ ਅਤੇ ਖੇਤਾਂ ਵਿੱਚ ਛਿਪਾ ਕੇ ਰੱਖੀ ਗਈ ਕਰੀਬ 3 ਹਜ਼ਾਰ ਲੀਟਰ ਨਾਜਾਇਜ਼ ਲਾਹਣ ਬਰਾਮਦ ਕੀਤੀ ਗਈ। ਇੰਨਾ ਹੀ ਨਹੀਂ, ਕੋਲਡ ਡਰਿੰਕ ਦੀਆਂ ਬੋਤਲਾਂ ਵਿੱਚ ਭਰ ਕੇ ਰੱਖੀ ਗਈ ਨਾਜਾਇਜ਼ ਸ਼ਰਾਬ ਵੀ ਬਰਾਮਦ ਹੋਈ ਹੈ, ਜਿਸਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ। ਮਾਮਲੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕਈ ਥਾਵਾਂ ਤੋਂ ਨਾਜਾਇਜ਼ ਸ਼ਰਾਬ ਦਾ ਜ਼ਖ਼ੀਰਾ ਬਰਾਮਦ ਹੁੰਦਾ ਦਿਖਾਈ ਦੇ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਐਕਸਾਈਜ਼ ਅਤੇ ਪੁਲਿਸ ਦੀ ਸਾਂਝੀ ਟੀਮ ਨੇ ਜਲਾਲਾਬਾਦ ਦੇ ਪਿੰਡ ਪਾਲੀਵਾਲਾ, ਮਹਾਤਮ ਅਤੇ ਢਾਣੀ ਪ੍ਰੇਮ ਸਿੰਘ ਵਿੱਚ ਛਾਪੇਮਾਰੀ ਕੀਤੀ। ਇੱਥੇ ਕਈ ਥਾਵਾਂ 'ਤੇ ਜ਼ਮੀਨ ਵਿੱਚ ਛਿਪਾ ਕੇ ਰੱਖੀ ਗਈ ਨਾਜਾਇਜ਼ ਲਾਹਣ ਅਤੇ ਦੇਸੀ ਸ਼ਰਾਬ ਮਿਲੀ ਹੈ। ਇਸ ਤੋਂ ਇਲਾਵਾ ਖੇਤਾਂ ਵਿੱਚ ਲੁਕੋਈ ਗਈ ਅਤੇ ਘਰਾਂ ਦੇ ਵਿਹੜਿਆਂ ਵਿੱਚ ਜ਼ਮੀਨ ਦੇ ਹੇਠਾਂ ਡਿੱਗੀਆਂ ਬਣਾ ਕੇ ਛਿਪਾਈ ਗਈ ਨਾਜਾਇਜ਼ ਲਾਹਣ ਦਾ ਭਾਰੀ ਸਟਾਕ ਬਰਾਮਦ ਹੋਇਆ ਹੈ। ਕੋਲਡ ਡਰਿੰਕ ਦੀਆਂ ਬੋਤਲਾਂ ਵਿੱਚ ਭਰ ਕੇ ਰੱਖੀ ਗਈ ਕਰੀਬ 100 ਬੋਤਲ ਨਾਜਾਇਜ਼ ਸ਼ਰਾਬ ਵੀ ਮਿਲੀ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande