ਬਠਿੰਡਾ ਪੁਲਿਸ ਵੱਲੋਂ ਵੱਖ-ਵੱਖ ਮੁਕੱਦਮਿਆਂ ’ਚ 4 ਮੁਲਜ਼ਮ ਗ੍ਰਿਫ਼ਤਾਰ, ਲੁੱਟ-ਖੋਹ ਕੀਤੇ ਕਈ ਵਾਹਨ ਬਰਾਮਦ
ਬਠਿੰਡਾ, 18 ਮਾਰਚ (ਹਿੰ.ਸ.)। ਹਰਜੀਤ ਸਿੰਘ ਆਈ.ਪੀ.ਐੱਸ. ਡੀ.ਆਈ.ਜੀ ਬਠਿੰਡਾ ਰੇਂਜ ਬਠਿੰਡਾ ਦੇ ਮਾਰਗ ਦਰਸ਼ਨ ਅਨੁਸਾਰ ਬਠਿੰਡਾ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਲਗਾਤਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਇਸੇ ਲੜੀ ਤਹਿਤ ਡਾ. ਜਯੋਤੀ ਯਾਦਵ, ਆਈ.ਪੀ.ਐੱਸ, ਸੀਨੀਅਰ ਕਪਤਾਨ ਪੁਲਿਸ ਬ
ਪੁਲਿਸ ਵਲੋਂ ਕਾਬੂ ਮੁਲਜ਼ਮ


ਪੁਲਿਸ ਵਲੋਂ ਕਾਬੂ ਮੁਲਜ਼ਮ


ਬਠਿੰਡਾ, 18 ਮਾਰਚ (ਹਿੰ.ਸ.)। ਹਰਜੀਤ ਸਿੰਘ ਆਈ.ਪੀ.ਐੱਸ. ਡੀ.ਆਈ.ਜੀ ਬਠਿੰਡਾ ਰੇਂਜ ਬਠਿੰਡਾ ਦੇ ਮਾਰਗ ਦਰਸ਼ਨ ਅਨੁਸਾਰ ਬਠਿੰਡਾ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਲਗਾਤਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਇਸੇ ਲੜੀ ਤਹਿਤ ਡਾ. ਜਯੋਤੀ ਯਾਦਵ, ਆਈ.ਪੀ.ਐੱਸ, ਸੀਨੀਅਰ ਕਪਤਾਨ ਪੁਲਿਸ ਬਠਿੰਡਾ ਦੀ ਰਹਿਨੁਮਾਈ ਹੇਠ ਥਾਣਾ ਕੋਤਵਾਲੀ ਬਠਿੰਡਾ ਦੇ ਏਰੀਆ ਵਿੱਚ ਹੋਈਆਂ ਖੋਹਾਂ ਸਬੰਧੀ ਮਿਤੀ 16.03.2026 ਨੂੰ 02 ਮੁੱਕਦਮੇ ਅਤੇ ਮਿਤੀ 17.03.2026 ਨੂੰ 01 ਮੁਕੱਦਮਾ ਦਰਜ਼ ਰਜਿਸਟਰ ਕੀਤਾ ਗਿਆ, ਜਿਸ ਸਬੰਧੀ ਥਾਣਾ ਕੋਤਵਾਲੀ ਬਠਿੰਡਾ ਨੇ ਵੱਖ ਵੱਖ ਪੁਲਿਸ ਪਾਰਟੀਆਂ ਜਿਹਨਾਂ ਵਿੱਚ ਇੰਚਾਰਜ ਚੋਕੀ ਸਿਵਲ ਹਸਪਤਾਲ ਬਠਿੰਡਾ, ਇੰਚਾਰਜ ਬੱਸ ਸਟੈਡ ਬਠਿੰਡਾ ਅਤੇ ਪੀ.ਸੀ.ਆਰ. ਪਾਰਟੀਆਂ ਸ਼ਾਮਲ ਕਰਕੇ ਮਿਤੀ 16.03.2026 ਅਤੇ ਮਿਤੀ 17.03.2026 ਨੂੰ ਦਰਜ਼ ਮੁਕੱਦਮਿਆਂ ਵਿੱਚ ਕੁੱਲ 04 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜੇ ਵਿੱਚੋਂ ਇੱਕ ਕਾਰ, ਇੱਕ ਸਕੂਟਰੀ, ਇੱਕ ਮੋਟਰਸਾਈਕਲ ਅਤੇ 1000/- ਭਾਰਤੀ ਕਰੰਸੀ ਨੋਟ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ।

ਬਠਿੰਡਾ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੰਟਰੋਲ ਰੂਮ ਤੋਂ ਮਿਲੀਆਂ ਇਤਲਾਹਾਂ ’ਤੇ ਖੋਹ ਸਬੰਧੀ ਕ੍ਰਮਵਾਰ ਤਿੰਨ ਮੁਕੱਦਮੇ, ਜਿਨ੍ਹਾਂ ਵਿੱਚੋਂ ਮਿਤੀ 16-03-2026 ਨੂੰ ਮੁੱਕਦਮਾ ਨੰਬਰ 60 ਮਿਤੀ 16.03.2026 ਅ/ਧ 307,3(5) ਬੀ.ਐੱਨ.ਐੱਸ , ਥਾਣਾ ਕੋਤਵਾਲੀ ਬਠਿੰਡਾ ਕਾਰ ਨੰਬਰੀ ਪੀ.ਬੀ03 ਏ.ਐੱਮ-7980 ਮਾਰਕਾ ਹਾਂਡਾ ਸਿਟੀ ਦੀ ਖੋਹ ਸਬੰਧੀ, ਮੁੱਕਦਮਾ ਨੰਬਰ 62 ਮਿਤੀ 16.03.2026 ਅ/ਧ 304(2),126(2) ਬੀ.ਐੱਨ.ਐੱਸ , ਥਾਣਾ ਕੋਤਵਾਲੀ ਬਠਿੰਡਾ ਇੱਕ ਟੀ.ਵੀ.ਐੱਸ ਸਕੂਟਰੀ ਜੁਪੀਟਰ ਰੰਗ ਬਲੈਕ ਨੰਬਰੀ ਪੀ.ਬੀ 03 ਬੀ.ਐੱਲ 0939 ਸਮੇਤ 1000 ਰੁਪਏ ਭਾਰਤੀ ਕਰੰਸੀ ਨੋਟ ਖੋਹ ਹੋਣ ਸਬੰਧੀ ਅਤੇ ਮਿਤੀ 17.03.2026 ਨੂੰ ਮੁੱਕਦਮਾ ਨੰਬਰ 63 ਮਿਤੀ 17.03.2026 ਅ/ਧ 304(2),3(5) ਬੀ.ਐੱਨ.ਐੱਸ , ਥਾਣਾ ਕੋਤਵਾਲੀ ਬਠਿੰਡਾ ਇੱਕ ਔਰਤ ਦੀਆਂ ਵਾਲੀਆਂ ਖੋਹ ਹੋਣ ਸਬੰਧੀ ਦਰਜ ਰਜਿਸਟਰ ਕੀਤੇ ਗਏ। ਜਿਸ ਵਿੱਚ ਸੀਨੀਅਰ ਅਫਸਰਾਂ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਪਰ ਗਠਿਤ ਕੀਤੀਆਂ ਵੱਖ-ਵੱਖ ਟੀਮਾਂ ਨੇ ਟੈਕਨੀਕਲ ਸੋਰਸਾਂ, ਸੀ.ਸੀ.ਟੀ.ਵੀ. ਕੈਮਰਿਆਂ ਅਤੇ ਹਿਊਮਨ ਇੰਟੈਲੀਜੈਂਸੀ ਦੀ ਮੱਦਦ ਨਾਲ ਤਿੰਨੋ ਮੁਕੱਦਮੇ ਟਰੇਸ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।

ਮਿਤੀ 16-03-2026 ਨੂੰ ਉਕਤ ਸਕੂਟਰੀ ਚੋਰੀ ਹੋਣ ਸਬੰਧੀ ਦਰਜ਼ ਮੁਕੱਦਮੇ ਵਿੱਚ ਦੋ ਵਿਅਕਤੀਆਂ ਮਨਜਿੰਦਰ ਸਿੰਘ ਪੁੱਤਰ ਹੰਸਾ ਸਿੰਘ, ਰੋਹਿਤ ਕੁਮਾਰ ਪੁੱਤਰ ਲੇਖ ਰਾਜ ਵਾਸੀਅਨ ਗਲੀ ਨੰਬਰ ਅੰਬੇਦਕਰ ਨਗਰ ਬਠਿੰਡਾ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਸਕੂਟਰੀ ਜੁਪੀਟਰ ਰੰਗ ਬਲੈਕ ਨਬਰੀ ਪੀ.ਬੀ 03 ਬੀ.ਐੱਲ 0939, 1000/ਰੁਪਏ ਭਾਰਤੀ ਕਰੰਸੀ ਨੋਟ ਬਰਾਮਦ ਕੀਤੇ ਗਏ। ਪੁੱਛਗਿੱਛ ਸਮੇਂ ਇਹਨਾਂ ਨੇ ਮੰਨਿਆ ਕਿ ਜੋ ਕਾਰ ਨੰਬਰੀ ਪੀ.ਬੀ03 ਏ.ਐੱਮ-7980 ਮਾਰਕਾ ਹਾਂਡਾ ਸਿਟੀ ਦੀ ਖੋਹ ਹੋਈ ਸੀ ਉਹ ਵੀ ਇਹਨਾਂ ਨੇ ਕੀਤੀ ਸੀ, ਕਾਰ ਉਕਤ ਬਰਾਮਦ ਕਰ ਲਈ ਗਈ ਹੈ। ਮੁਕੱਦਮਾ ਉਕਤ ਵਿੱਚ ਨਾਮਜ਼ਦ ਕਰ ਲਿਆ ਹੈ।

ਮਿਤੀ 17-03-2026 ਨੂੰ ਇੱਕ ਔਰਤ ਦੀਆਂ ਸੋਨੇ ਬਾਲੀਆ ਦੀ ਖੋਹ ਸਬੰਧੀ ਦਰਜ ਮੁਕੱਦਮੇ ਵਿੱਚ 02 ਵਿਅਕਤੀਆਂ ਨਿਰਮਲਜੀਤ ਸਿੰਘ ਪੁੱਤਰ ਸੁਖਮੰਦਰ ਸਿੰਘ ਅਤੇ ਅਜੇਪਾਲ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀਆਨ ਦਾਨ ਸਿੰਘ ਵਾਲਾ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜਾ ਵਿੱਚੋਂ ਖੋਹ ਕਰਨ ਲਈ ਵਰਤਿਆ ਗਿਆ ਮੋਟਰ ਸਾਈਕਲ ਬਰਾਮਦ ਕੀਤਾ ਗਿਆ ਦੌਰਾਨੇ ਤਫਤੀਸ ਸਾਹਮਣੇ ਆਇਆ ਕਿ ਇਹ ਮੋਟਰ ਸਾਈਕਲ ਵੀ ਚੋਰੀ ਦਾ ਹੈ ਜੋ ਕਬਜਾ ਪੁਲਿਸ ਵਿੱਚ ਲੈ ਲਿਆ ਗਿਆ ਹੈ। ਪਹਿਲਾਂ ਵੀ ਜ਼ਿਲ੍ਹਾ ਬਠਿੰਡਾ ਦੇ ਵੱਖ-ਵੱਖ ਥਾਣਿਆਂ ਵਿੱਚ ਨਿਰਮਲਜੀਤ ਸਿੰਘ ਉਕਤ ਦੇ ਖਿਲਾਫ ਕੁੱਲ 10 ਮੁਕੱਦਮੇ ਅਤੇ ਅਜੇਪਾਲ ਸਿੰਘ ਉਕਤ ਦੇ ਖਿਲਾਫ ਕੁੱਲ 05 ਮੁਕੱਦਮੇ ਦਰਜ ਹਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande