ਕੰਸਟਰੱਕਸ਼ਨ ਵਰਕਰਜ਼ ਯੂਨੀਅਨ (ਏਟਕ) ਵੱਲੋਂ 27 ਮਾਰਚ ਨੂੰ ਪ੍ਰਿੰਸੀਪਲ ਸੈਕਟਰੀ ਖਿਲਾਫ਼ ਸੂਬਾ ਪੱਧਰੀ ਧਰਨਾ ਦੇਣ ਦਾ ਐਲਾਨ
ਚੰਡੀਗੜ੍ਹ, 19 ਮਾਰਚ (ਹਿੰ.ਸ.)। ਪੰਜਾਬ ਲੇਬਰ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਅਤੇ ਬਿਲਡਿੰਗ ਐਂਡ ਅੰਦਰ ਕੰਸਟਰੱਕਸ਼ਨ ਵੈੱਲਫੇਅਰ ਬੋਰਡ ਦੇ ਸੈਕਟਰੀ ਵੱਲੋਂ ਬੋਰਡ ਦੇ ਮੈਂਬਰਾਂ ਨਾਲ ਮੀਟਿੰਗ ਕਰਨ ਤੋਂ ਬਿਨਾਂ ਕਿਰਤੀਆਂ ਦੀ ਭਲਾਈ ਦੀ ਬਜਾਏ, ਉਹਨਾਂ ਦੇ ਖਿਲਾਫ਼ ਆਪ ਹੁਦਰੇ ਲਏ ਜਾ ਰਹੇ ਫੈਸਲਿਆਂ ਦਾ ਕੰਸਟਰੱਕਸ਼
ਕੰਸਟਰੱਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ ਏਟਕ ਦੇ ਨੁਮਾਇੰਦੇ


ਚੰਡੀਗੜ੍ਹ, 19 ਮਾਰਚ (ਹਿੰ.ਸ.)। ਪੰਜਾਬ ਲੇਬਰ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਅਤੇ ਬਿਲਡਿੰਗ ਐਂਡ ਅੰਦਰ ਕੰਸਟਰੱਕਸ਼ਨ ਵੈੱਲਫੇਅਰ ਬੋਰਡ ਦੇ ਸੈਕਟਰੀ ਵੱਲੋਂ ਬੋਰਡ ਦੇ ਮੈਂਬਰਾਂ ਨਾਲ ਮੀਟਿੰਗ ਕਰਨ ਤੋਂ ਬਿਨਾਂ ਕਿਰਤੀਆਂ ਦੀ ਭਲਾਈ ਦੀ ਬਜਾਏ, ਉਹਨਾਂ ਦੇ ਖਿਲਾਫ਼ ਆਪ ਹੁਦਰੇ ਲਏ ਜਾ ਰਹੇ ਫੈਸਲਿਆਂ ਦਾ ਕੰਸਟਰੱਕਸ਼ਨ ਵਰਕਰਜ਼ ਐਂਡ ਲੇਬਰ ਯੂਨੀਅਨ ਏਟਕ ਪੰਜਾਬ ਨੇ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਦੇ ਲੇਬਰ ਡਿਪਾਰਟਮੈਂਟ ਦੇ ਪ੍ਰਿੰਸੀਪਲ ਸਕੱਤਰ ਖਿਲਾਫ਼ ਸੂਬਾ ਪੱਧਰੀ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ।

ਯੂਨੀਅਨ ਦੀ ਆਨਲਾਈਨ ਹੋਈ ਸੂਬਾ ਪੱਧਰੀ ਹੰਗਾਮੀ ਮੀਟਿੰਗ ’ਚ ਲਏ ਗਏ ਫੈਸਲੇ ਸਬੰਧੀ ਪ੍ਰੈਸ ਨੂੰ ਕੀਤੇ ਬਿਆਨ ਰਾਹੀਂ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਾਥੀ ਸੁਖਦੇਵ ਸ਼ਰਮਾ, ਪ੍ਰਧਾਨ ਬੋਹੜ ਸਿੰਘ ਸੁਖਨਾ, ਮੀਤ ਪ੍ਰਧਾਨ ਇਕਬਾਲ ਸਿੰਘ ਤਖਾਣਵੱਧ, ਡਿਪਟੀ ਜਨਰਲ ਸਕੱਤਰ ਐਡਵੋਕੇਟ ਪਰਮਜੀਤ ਢਾਬਾਂ ਅਤੇ ਏਟਕ ਦੇ ਜਥੇਬੰਦਕ ਸਕੱਤਰ ਮਨਿੰਦਰ ਸਿੰਘ ਭਾਟੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੇਬਰ ਡਿਪਾਰਟਮੈਂਟ ਦੇ ਪ੍ਰਿੰਸੀਪਲ ਸੈਕਟਰੀ ਵੱਲੋਂ ਬੋਰਡ ਵਿੱਚ ਨਿਯੁਕਤ ਕੀਤੇ ਹੋਏ ਨੁਮਾਇੰਦਿਆਂ ਨਾਲ ਮੀਟਿੰਗ ਕਰਨ ਤੋਂ ਬਿਨਾਂ ਆਪਣੀ ਮਰਜ਼ੀ ਨਾਲ ਨਵੇਂ ਨਿਯਮ ਬਣਾ ਕੇ ਆਪ ਹੁਦਰਾ ਸ਼ਾਹੀ ਫ਼ਰਮਾਨ ਜਾਰੀ ਕਰਦਿਆਂ ਫੈਸਲੇ ਲਏ ਜਾ ਰਹੇ ਹਨ, ਜੋ ਕਿ ਕਿਸੇ ਵੀ ਤਰ੍ਹਾਂ ਕਿਰਤੀਆਂ ਦੇ ਹੱਕ ਵਿੱਚ ਭੁਗਤਦੇ ਨਜ਼ਰ ਨਹੀਂ ਆ ਰਹੇ। ਇਸ ਕਰਕੇ ਯੂਨੀਅਨ ਵੱਲੋਂ ਪ੍ਰਿੰਸੀਪਲ ਸੈਕਟਰੀ ਖਿਲਾਫ਼ 27 ਮਾਰਚ ਦਿਨ ਸ਼ੁਕਰਵਾਰ ਨੂੰ ਚੰਡੀਗੜ੍ਹ ਸਥਿਤ ਕਿਰਤ ਭਵਨ ਸਾਹਮਣੇ ਸੂਬਾ ਪੱਧਰੀ ਧਰਨਾ ਦੇਣ ਦਾ ਫੈਸਲਾ ਕੀਤਾ ਹੈ।

ਆਗੂਆਂ ਨੇ ਅੱਗੇ ਦੱਸਿਆ ਕਿ ਕਿਰਤ ਵਿਭਾਗ ਵੱਲੋਂ ਐਕਸ ਗ੍ਰੇਸ਼ੀਆ ਸਕੀਮ ਨੂੰ ਮਨਜ਼ੂਰੀ ਨਾ ਦੇਣਾ, ਐਲਟੀਸੀ ਨੂੰ ਲਗਭਗ ਖਤਮ ਕਰਨ ਕਿਨਾਰੇ ਲੈ ਕੇ ਆਉਣਾ, ਸਰਜਰੀ ਦੇ ਬਕਾਇਆ ਰਕਮ ਨੂੰ ਸਿਹਤ ਬੀਮਾ ਨਾਲ ਜੋੜ ਕੇ ਕਿਰਤੀਆਂ ਨੂੰ ਨਜਾਇਜ਼ ਤੌਰ ਤੇ ਤੰਗ ਪਰੇਸ਼ਾਨ ਕਰਨਾ, ਦੇਸ਼ ਨੂੰ ਉਸਾਰਨ ਵਿੱਚ ਜ਼ਿੰਦਗੀ ਭਰ ਆਪਣੀਆਂ ਸਵਾਵਾਂ ਦੇਣ ਵਾਲੇ ਕਿਰਤੀਆਂ ਨੂੰ ਪੈਨਸ਼ਨ ਦੇਣ ਲਈ ਵੱਖ-ਵੱਖ ਸਮਾਂ ਸ੍ਰੇਣੀਆਂ ਵਿੱਚ ਵੰਡ ਕੇ ਪੈਨਸ਼ਨ ਨੂੰ ਘਟਾ ਕੇ ਦੇਣ ਦਾ ਫੈਸਲਾ ਕਰਨਾ ਕਿਰਤੀਆਂ ਤੇ ਵੱਡਾ ਆਰਥਿਕ ਹਮਲਾ ਹੈ, ਜਿਸਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਸੂਬਾ ਪੱਧਰੀ ਮੀਟਿੰਗ ਵਿੱਚ ਲੁਧਿਆਣਾ ਤੋਂ ਮਨਿੰਦਰ ਸਿੰਘ ਭਾਟੀਆ, ਅੰਮ੍ਰਿਤਸਰ ਸਾਹਿਬ ਤੋਂ ਰਣਜੀਤ ਸਿੰਘ, ਤਰਨ ਤਾਰਨ ਤੋਂ ਗੁਰਦਿਆਲ ਸਿੰਘ ਖੰਡੂਰ ਸਾਹਿਬ, ਮੋਗਾ ਤੋਂ ਇਕਬਾਲ ਤਖਾਣਵੱਧ, ਡਾ. ਇੰਦਰਬੀਰ ਗਿੱਲ, ਪਟਿਆਲਾ ਤੋਂ ਕਸ਼ਮੀਰ ਸਿੰਘ ਗਦਾਈਆ, ਸੰਗਰੂਰ ਤੋਂ ਲੀਲੇ ਖਾਂ, ਪ੍ਰਦੀਪ ਚੀਮਾ, ਬਰਨਾਲਾ ਤੋਂ ਖੁਸ਼ੀਆ ਸਿੰਘ, ਫਰੀਦਕੋਟ ਤੋਂ ਚਰਨਜੀਤ ਸਿੰਘ ਚਮੇਲੀ, ਫਿਰੋਜ਼ਪੁਰ ਤੋਂ ਚਰਨਜੀਤ ਛਾਂਗਾਰਾਏ, ਫਾਜ਼ਿਲਕਾ ਤੋਂ ਜੰਮੂਰਾਮ ਬਨ ਵਾਲਾ ਅਤੇ ਸੋਨਾ ਸਿੰਘ ਧੁਨਕੀਆਂ ਹਾਜ਼ਰ ਹੋਏ। ਇਸ ਮੀਟਿੰਗ ਵਿੱਚ ਸੂਬਾ ਪੱਧਰੀ ਲਗਾਏ ਜਾ ਰਹੇ ਧਰਨੇ ਵਿੱਚ ਜ਼ਿਲ੍ਹੇ ਵਾਈਸ ਕੋਟੇ ਦੀ ਵੰਡ ਕੀਤੀ ਗਈ ਅਤੇ ਇਸ ਧਰਨੇ ਨੂੰ ਕਾਮਯਾਬ ਬਣਾਉਣ ਲਈ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande