ਫਾਜ਼ਿਲਕਾ : ਐਨਡੀਪੀਐਸ ਐਕਟ ਤਹਿਤ ਪੰਜ ਮੁਲਜ਼ਮ ਗ੍ਰਿਫਤਾਰ
ਫਾਜ਼ਿਲਕਾ, 19 ਮਾਰਚ (ਹਿੰ.ਸ.)। ਫਾਜ਼ਿਲਕਾ ਦੇ ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਨੇ ਚਿੱਟੇ ਦਾ ਨਸ਼ਾ ਕਰਦੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਐਚ.ਸੀ ਸੰਦੀਪ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਜਦੋਂ ਲੱਲਾ ਬਸਤੀ ਦੇ ਬੈਕਸਾਈਡ ਬਣੀ ਸਮਾਧ ਕੋਲ ਪੁੱਜੀ ਤਾਂ ਉੱਥੇ ਲਵੀਸ਼
ਫਾਜ਼ਿਲਕਾ : ਐਨਡੀਪੀਐਸ ਐਕਟ ਤਹਿਤ ਪੰਜ ਮੁਲਜ਼ਮ ਗ੍ਰਿਫਤਾਰ


ਫਾਜ਼ਿਲਕਾ, 19 ਮਾਰਚ (ਹਿੰ.ਸ.)। ਫਾਜ਼ਿਲਕਾ ਦੇ ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਨੇ ਚਿੱਟੇ ਦਾ ਨਸ਼ਾ ਕਰਦੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਐਚ.ਸੀ ਸੰਦੀਪ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਜਦੋਂ ਲੱਲਾ ਬਸਤੀ ਦੇ ਬੈਕਸਾਈਡ ਬਣੀ ਸਮਾਧ ਕੋਲ ਪੁੱਜੀ ਤਾਂ ਉੱਥੇ ਲਵੀਸ਼ ਕੁਮਾਰ ਵਾਸੀ ਜਲਾਲਾਬਾਦ ਅਤੇ ਬਲਵਿੰਦਰ ਕੁਮਾਰ ਵਾਸੀ ਜਲਾਲਾਬਾਦ ਬੈਠੇ ਹੈਰੋਇਨ ਦਾ ਨਸ਼ਾ ਕਰ ਰਹੇ ਸਨ। ਪੁਲਿਸ ਵੱਲੋਂ ਉਨ੍ਹਾਂ ਨੂੰ ਕਾਬੂ ਕੀਤਾ ਗਿਆ। ਜਿਨ੍ਹਾਂ ਕੋਲੋਂ ਇੱਕ ਸਿਲਵਰ ਪੰਨੀ ਜਿਸ ਤੇ ਹੈਰੋਇੰਨ ਚਿਪਕੀ ਹੋਈ ਸੀ, ਇੱਕ ਲਾਇਟਰ ਅਤੇ ਇੱਕ 20 ਰੁਪਏ ਦਾ ਭਾਰਤੀ ਕਰੰਸੀ ਨੋਟ ਪਾਈਪ ਨੂਮਾ ਬਰਾਮਦ ਹੋਇਆ। ਜਿਸ ਤੇ ਧਾਰਾ 21, 27/61/85 ਐਨ ਡੀ ਪੀ ਐਸ ਐਕਟ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।

ਇਸੇ ਤਰ੍ਹਾਂ ਥਾਣਾ ਸਿਟੀ ਫਾਜ਼ਿਲਕਾ ਪੁਲਿਸ ਨੇ 50 ਨਸ਼ੀਲੀਆਂ ਗੋਲੀਆਂ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਹੋਲਦਾਰ ਪਾਲਾ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਕੁਝ ਵਿਅਕਤੀ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦੇ ਹਨ। ਪੁਲਿਸ ਵੱਲੋਂ ਅੰਨੀ ਦਿੱਲੀ ਨੇੜੇ ਪਾਣੀ ਵਾਲੀ ਡਿੱਗੀ ਫਾਜਿਲਕਾ ਪਾਸ ਰੇਡ ਕਰਕੇ ਅਨਮੋਲ ਵਾਸੀ ਫਾਜ਼ਿਲਕਾ, ਅਜੈ ਕੁਮਾਰ ਵਾਸੀ ਫਾਜ਼ਿਲਕਾ ਅਤੇ ਕ੍ਰਿਸ਼ਨ ਲਾਲ ਵਾਸੀ ਫ਼ਾਜ਼ਿਲਕਾ ਨੂੰ 50 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਜਿਸ ਤੇ ਧਾਰਾ 22/29/61/85 ਐਨਡੀਪੀਐਸ ਐਕਟ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।ਥਾਣਾ ਸਦਰ ਫਾਜ਼ਿਲਕਾ ਪੁਲਿਸ ਨੇ ਸੋਸ਼ਲ ਮੀਡੀਆ ਤੇ ਹਥਿਆਰਾਂ ਵਾਲੀਆਂ ਫੋਟੋਆਂ ਪਾਉਣ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਹੋਲਦਾਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਜਤਿੰਦਰ ਸਿੰਘ ਨੇ ਇੰਸਟਾਗ੍ਰਾਮ ’ਤੇ ਅਕਾਊਂਟ ਬਣਾਇਆ ਹੋਇਆ ਹੈ। ਅਕਾਊਂਟ ਤੇ ਉਸ ਵੱਲੋਂ ਹਥਿਆਰਾਂ ਵਾਲੀਆਂ ਫੋਟੋਆਂ ਪਾਈਆਂ ਗਈਆਂ ਹਨ, ਜੋ ਨੌਜਵਾਨਾਂ ਤੇ ਮਾੜਾ ਅਸਰ ਪਾ ਰਹੀਆਂ ਹਨ। ਡੀ.ਸੀ ਸਾਹਿਬ ਫਾਜਿਲਕਾ ਦੇ ਹੁਕਮਾਂ ਅਨੁਸਾਰ ਕਾਰਵਾਈ ਕਰਦੇ ਹੋਏ ਉਕਤ ਵਿਅਕਤੀ ਨੂੰ ਕਾਬੂ ਕਰਕੇ ਧਾਰਾ 223 ਬੀਐਨਐਸ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande