ਡੀਜ਼ਲ-ਪੈਟਰੋਲ ’ਤੇ ਐਕਸਾਈਜ਼ ਡਿਊਟੀ ਘਟਾ ਪੀਐਮ ਨੇ ਫੜੀ ਦੇਸ਼ ਵਾਸੀਆਂ ਅਤੇ ਤੇਲ ਕੰਪਨੀਆਂ ਦੀ ਬਾਂਹ : ਸਿੰਗਲਾ
ਬਠਿੰਡਾ, 28 ਮਾਰਚ (ਹਿੰ.ਸ.)। ਮੋਦੀ ਜੈਸਾ ਕੋਈ ਨਹੀਂ, ਜੋ ਆਪਣੇ ਦੇਸ਼ ਦੀ ਮਜਬੂਤੀ ਲਈ ਵੱਡੇ ਦਿਲ ਨਾਲ ਵੱਡੇ ਫੈਸਲੇ ਲਵੇ, ਕਿਉਂਕਿ ਕੇਂਦਰ ਸਰਕਾਰ ਹਮੇਸ਼ਾ ਦੇਸ਼ ਵਾਸੀਆਂ ਲਈ ਕੰਮ ਕਰਦੀ ਆਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਸਾਬਿਤ ਕੀਤਾ ਹੈ ਕਿ ਪੂਰੀ ਦੁਨੀਆ ਵਿੱਚ ਲੜਾਈ ਕਰਕੇ ਮੱਚੀ ਹਾ
ਭਾਜਪਾ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ


ਬਠਿੰਡਾ, 28 ਮਾਰਚ (ਹਿੰ.ਸ.)। ਮੋਦੀ ਜੈਸਾ ਕੋਈ ਨਹੀਂ, ਜੋ ਆਪਣੇ ਦੇਸ਼ ਦੀ ਮਜਬੂਤੀ ਲਈ ਵੱਡੇ ਦਿਲ ਨਾਲ ਵੱਡੇ ਫੈਸਲੇ ਲਵੇ, ਕਿਉਂਕਿ ਕੇਂਦਰ ਸਰਕਾਰ ਹਮੇਸ਼ਾ ਦੇਸ਼ ਵਾਸੀਆਂ ਲਈ ਕੰਮ ਕਰਦੀ ਆਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਸਾਬਿਤ ਕੀਤਾ ਹੈ ਕਿ ਪੂਰੀ ਦੁਨੀਆ ਵਿੱਚ ਲੜਾਈ ਕਰਕੇ ਮੱਚੀ ਹਾਹਾਕਾਰ ਦੇ ਮਾਹੌਲ ਵਿੱਚ ਪ੍ਰਧਾਨ ਮੰਤਰੀ ਆਪਣੇ ਦੇਸ਼ ਵਾਸੀਆਂ ਦੇ ਨਾਲ ਖੜੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਔਖ ਨਹੀਂ ਆਉਣ ਦੇਣਗੇ।

ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਜਪਾ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਵੱਲੋਂ ਡੀਜ਼ਲ ਅਤੇ ਪੈਟਰੋਲ ਤੇ ਤੇਲ ਕੰਪਨੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਘਟਾਈ ਐਕਸਾਈਜ਼ ਡਿਊਟੀ ਦਾ ਸਵਾਗਤ ਕਰਦੇ ਹੋਏ ਕੀਤਾ। ਸਿੰਗਲਾ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਦੁਨੀਆ ਵਿੱਚ ਲੱਗੀ ਲੜਾਈ ਕਰਕੇ ਵੱਡੇ ਦੇਸ਼ਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ, ਭਾਰਤ ਵਿੱਚ ਵੀ ਬਿਨਾਂ ਮਤਲਬ ਤੋਂ ਡੀਜ਼ਲ ਪੈਟਰੋਲ ਅਤੇ ਗੈਸ ਦੀ ਕਿੱਲਤ ਦਾ ਮਾਹੌਲ ਬਣਾਇਆ ਗਿਆ ਹੈ ਜਦੋਂ ਕਿ ਕੇਂਦਰ ਸਰਕਾਰ ਦੀ ਅਗਵਾਈ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ, ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਦੇਸ਼ ਵਾਸੀਆਂ ਤੇ ਇਸ ਮਾੜੇ ਦੌਰ ਵਿੱਚ ਕਿਸੇ ਵੀ ਤਰਹਾਂ ਨਾਲ ਆਰਥਿਕ ਬੋਝ ਨਹੀਂ ਪੈਣ ਦਿੱਤਾ ਜਾਵੇਗਾ ਅਤੇ ਕੇਂਦਰ ਸਰਕਾਰ ਵੱਲੋਂ ਖੁਦ ਵਿੱਤੀ ਨੁਕਸਾਨ ਝੱਲਦੇ ਹੋਏ ਤੇਲ ਕੰਪਨੀਆਂ ਨੂੰ ਡੀਜ਼ਲ ਅਤੇ ਪੈਟਰੋਲ ਤੇ ਐਕਸਾਈਜ ਡਿਊਟੀ ਘਟਾ ਕੇ ਵੱਡੀ ਰਾਹਤ ਦੇ ਦਿੱਤੀ ਹੈ ਤਾਂ ਜੋ ਤੇਲ ਕੀਮਤਾਂ ਦੇ ਰੇਟ ਨਾ ਵਧਣ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਿਲ ਵੱਡਾ ਹੈ ਜਦੋਂ ਕਿ ਕਾਂਗਰਸ ਸਿਆਸਤ ਸੂਬਿਆਂ ਵਿੱਚ ਤੇਲ ਕੀਮਤਾਂ ਵੱਧ ਰਹੀਆਂ ਹਨ ਜਿਸ ਕਰਕੇ ਲੋਕਾਂ ਨੂੰ ਦੇਸ਼ ਵਿਰੋਧੀ ਸੋਚ ਵਾਲੀ ਕਾਂਗਰਸ ਨੂੰ ਚੱਲਦਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਦੇ ਮਾੜੇ ਦੌਰ ਵਿੱਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਵਾਸੀਆਂ ਦੀ ਬਾਂਹ ਫੜੀ ਅਤੇ ਹਰ ਤਰ੍ਹਾਂ ਦੀ ਵਿੱਤੀ ਮਦਦ ਦਿੱਤੀ, ਕਿਸਾਨਾਂ ਨੂੰ ਤਮਾਹੀ ਕਿਸਤ ਦੇਕੇ ਵਿੱਤੀ ਮਦਦ ਨਾਲ ਖੜਾ ਕਰਨ ਦੀ ਕੋਸ਼ਿਸ਼ ਕੀਤੀ, ਉਜਵਲਾ ਯੋਜਨਾ ਤਹਤ ਘਰ ਘਰ ਸਲੰਡਰ ਮੁਹਈਆ ਕਰਵਾਏ, ਪੰਜਾਬ ਲਈ ਸੜਕੀ ਅਤੇ ਰੇਲ ਨੈਟਵਰਕ ਨੂੰ ਮਜ਼ਬੂਤ ਕਰਦੇ ਹੋਏ ਵਪਾਰੀਆਂ ਲਈ ਵੱਡੇ ਤੋਹਫੇ ਦਿੱਤੇ, ਜਿਸ ਕਰਕੇ ਦੇਸ਼ ਅਤੇ ਪੰਜਾਬ ਤਰੱਕੀ ਵੱਲ ਵੱਧ ਰਿਹਾ ਹੈ।

ਉਨ੍ਹਾਂ ਕਿਹਾ ਕਿ ਦੁਨੀਆਂ ਵਿੱਚ ਲੱਗੀ ਲੜਾਈ ਦੇ ਮਾੜੇ ਦੌਰ ਵਿੱਚ ਵੀ ਕੇਂਦਰ ਸਰਕਾਰ ਦੇਸ਼ ਵਾਸੀਆਂ ਤੇ ਪੰਜਾਬੀਆਂ ਦੇ ਨਾਲ ਖੜੀ ਹੈ ਜਿਸ ਕਰਕੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਪੰਜਾਬ ਨੂੰ ਡਬਲ ਇੰਜਨ ਦੀ ਭਾਜਪਾ ਸਰਕਾਰ ਨੂੰ ਅੱਗੇ ਲਿਆਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਐਕਸਾਈ ਡਿਊਟੀ ਘਟਾਉਣ ’ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਦੇਸ਼ ਵਾਸੀਆਂ ਨੂੰ ਬਿਨਾਂ ਮਤਲਬ ਦਾ ਮਾਹੌਲ ਤਨਾ ਪੂਰਨ ਬਣਾਉਣ ਤੋਂ ਗਰੇਜ ਕਰਨਾ ਚਾਹੀਦਾ ਹੈ ਕਿਉਂਕਿ ਭਾਰਤ ਵਿੱਚ ਕਿਸੇ ਤਰ੍ਹਾਂ ਦਾ ਕੋਈ ਸੰਕਟ ਨਹੀਂ ਆਉਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਰਾਨ ਇਜਰਾਇਲ ਅਤੇ ਅਮੇਰੀਕਾ ਵਿੱਚ ਲੱਗੀ ਲੜਾਈ ਦਾ ਅਸਰ ਪੈ ਰਿਹਾ ਹੈ ਅਤੇ ਆਰਥਿਕ ਸੰਕਟ ਵੀ ਵਧ ਰਿਹਾ ਹੈ ਪਰ ਅਜਿਹੇ ਹਾਲਾਤ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲ ਪੂਰੀ ਤਰਹਾਂ ਗੰਭੀਰਤਾ ਨਾਲ ਹਰ ਪੱਖ ਤੋਂ ਨਿਗਾ ਰੱਖਦੇ ਹੋਏ ਦੇਸ਼ ਵਾਸੀਆਂ ਨੂੰ ਹਰ ਸਹੂਲਤ ਮੁਹਈਆ ਕਰਵਾਉਣ ਲਈ ਯਤਨਸ਼ੀਲ ਹੈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande