ਅਗਰਸੈਨ ਹਸਪਤਾਲ ਵਿਖੇ ਫਰੀ ਮੈਡੀਕਲ ਚੈਕਅਪ ਕੈਂਪ ਦਾ ਮੇਅਰ ਕੁੰਦਨ ਗੋਗੀਆ ਨੇ ਕੀਤਾ ਉਦਘਾਟਨ
ਪਟਿਆਲਾ, 29 ਮਾਰਚ (ਹਿੰ.ਸ.)। ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਇੱਥੇ ਅਗਰਸੈਨ ਹਸਪਤਾਲ ਵਿਖੇ ਸਵਰਗੀ ਰਸ਼ਮੀ ਗੁਪਤਾ ਤੇ ਮਾਸਟਰ ਆਸ਼ੂ ਗੁਪਤਾ ਦੀ ਯਾਦ ਵਿੱਚ ਲਗਾਏ ਗਏ ਫਰੀ ਮੈਗਾ ਮੈਡੀਕਲ ਚੈਕਅਪ ਕੈਂਪ ਦਾ ਉਦਘਾਟਨ ਕੀਤਾ। ਕੁੰਦਨ ਗੋਗੀਆ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਅਗਰਸੈਨ ਹਸਪਤਾਲ
ਅਗਰਸੈਨ ਹਸਪਤਾਲ ਵਿਖੇ ਫਰੀ ਮੈਡੀਕਲ ਚੈਕਅਪ ਕੈਂਪ ਦੋਰਾਨ ਮੇਅਰ ਕੁੰਦਨ ਗੋਗੀਆ


ਪਟਿਆਲਾ, 29 ਮਾਰਚ (ਹਿੰ.ਸ.)। ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਇੱਥੇ ਅਗਰਸੈਨ ਹਸਪਤਾਲ ਵਿਖੇ ਸਵਰਗੀ ਰਸ਼ਮੀ ਗੁਪਤਾ ਤੇ ਮਾਸਟਰ ਆਸ਼ੂ ਗੁਪਤਾ ਦੀ ਯਾਦ ਵਿੱਚ ਲਗਾਏ ਗਏ ਫਰੀ ਮੈਗਾ ਮੈਡੀਕਲ ਚੈਕਅਪ ਕੈਂਪ ਦਾ ਉਦਘਾਟਨ ਕੀਤਾ। ਕੁੰਦਨ ਗੋਗੀਆ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਅਗਰਸੈਨ ਹਸਪਤਾਲ ਨੂੰ ਵੀ ਲਿਆਂਦਾ ਜਾਵੇਗਾ ਅਤੇ ਇੱਥੇ ਵੀ ਮਰੀਜਾਂ ਨੂੰ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੁਹਈਆ ਕਰਵਾਈ ਜਾਵੇਗੀ।

ਇਸ ਕੈਂਪ ਦੌਰਾਨ ਐਡਵੋਕੇਟ ਵਿਜੇ ਮੋਹਨ ਪ੍ਰਧਾਨ ਅਤੇ ਮੈਂਬਰ ਐੱਸ. ਡੀ ਕੁਮਾਰ ਸਭਾ ਨੇ ਦੱਸਿਆ ਕਿ ਇਹ ਕੈਂਪ ਡਾ. ਸੁਰੇਸ਼ ਗੁਪਤਾ ਅਤੇ ਉਨ੍ਹਾਂ ਦੇ ਬੱਚਿਆਂ ਰੀਮਾ, ਰੀਤੂ, ਸ਼ੈਲੀ ਤੇ ਸੂਰਜ ਗੁਪਤਾ ਵੱਲੋਂ ਲਗਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪਲਾਸਟਿਕ ਸਰਜਰੀ ਦੇ ਮਾਹਰ ਡਾ. ਕੁਲਦੀਪ ਗਰਗ, ਹੱਡੀਆਂ ਦੇ ਮਾਹਰ ਡਾ. ਜੇ.ਪੀ ਐਸ ਵਾਲੀਆ, ਸਰਜਰੀ ਦੇ ਡਾ. ਵਿਸ਼ਾਲ ਖਰਬੰਦਾ, ਬੱਚਿਆਂ ਦੇ ਮਾਹਰ ਡਾ. ਪਰਵੀਨ ਮਿੱਤਲ, ਅੱਖਾਂ ਦੇ ਮਾਹਰ ਡਾ. ਵਰਿੰਦਰ ਗਰਗ, ਮੈਡੀਸਨ ਦੇ ਮਾਹਰ ਡਾ. ਹਰਚਰਨ ਸਿੰਘ, ਦੰਦਾਂ ਦੇ ਡਾ. ਮਨਮੀਤ ਕੌਰ, ਈਐਨਟੀ ਦੇ ਡਾ. ਬੀਐਸ ਸੋਹਲ, ਪੈਥੌਲੋਜਿਸਟ ਡਾ ਵਿਕਾਸ ਟੰਡਨ ਦੀ ਟੀਮ ਨੇ 440 ਮਰੀਜਾਂ ਦਾ ਚੈਕਅਪ, 10 ਈਸੀਜ, 88 ਲੈਬਾਰਟਰੀ ਟੈਸਟ ਤੇ 100 ਮਰੀਜਾਂ ਦੇ ਐਕਸਰੇ ਕੀਤੇ। ਇਸ ਦੌਰਾਨ ਬੋਨ ਡੈਨਸਿਟੀ, ਐਨਕਾਂ, ਐਕਸਰੇ, ਕੰਨਾਂ ਦੀ ਸੁਨਣ ਸ਼ਕਤੀ ਦਾ ਟੈਸਟ, ਫੈਫੜਿਆਂ ਦੇ ਟੈਸਟ, ਈਸੀਜੀ, ਲੈਬ ਟੈਸਟ ਸਮੇਤ ਦਵਾਈਆਂ ਤੇ ਟੁਥ ਪੇਸਟ ਵੀ ਦਿੱਤੇ ਗਏ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande