ਭਾਰਤ-ਪਾਕਿ ਸਰਹੱਦ ਤੋਂ ਡਰੋਨ ਰਾਹੀਂ ਹੁੰਦੀ ਨਸ਼ਿਆਂ ਦੀਆਂ ਖੇਪਾਂ ਦੀ ਬਰਾਮਦਗੀ ‘ਚ ਪੰਜਾਬ ਟਾਪ ‘ਤੇ - ਧਾਲੀਵਾਲ
ਅੰਮ੍ਰਿਤਸਰ/ਅਜਨਾਲਾ, 29 ਮਾਰਚ (ਹਿੰ.ਸ.)। ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਦੇ ਨਾਲ ਜਨ ਸੰਪਰਕ ਮੁਹਿੰਮ ਤਹਿਤ ਅਜਨਾਲਾ ਹਲਕੇ ਨਾਲ ਐਨ ਢੁੱਕਦੇ ਭਾਰਤ–ਪਾਕਿ ਕੌਮਾਂਤਰੀ ਸਰਹੱਦੀ ਪਿੰਡਾਂ ਕਤਲੇ, ਭਗਵਾਨਪੁਰਾ, ਮੰਦਰਾਂਵਾਲਾ,
ਸੰਬੋਧਨ ਕਰਦੇ ਹੋਏ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ


ਅੰਮ੍ਰਿਤਸਰ/ਅਜਨਾਲਾ, 29 ਮਾਰਚ (ਹਿੰ.ਸ.)। ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਸ਼ਾਨਦਾਰ ਚਾਰ ਸਾਲ, ਭਗਵੰਤ ਮਾਨ ਦੇ ਨਾਲ ਜਨ ਸੰਪਰਕ ਮੁਹਿੰਮ ਤਹਿਤ ਅਜਨਾਲਾ ਹਲਕੇ ਨਾਲ ਐਨ ਢੁੱਕਦੇ ਭਾਰਤ–ਪਾਕਿ ਕੌਮਾਂਤਰੀ ਸਰਹੱਦੀ ਪਿੰਡਾਂ ਕਤਲੇ, ਭਗਵਾਨਪੁਰਾ, ਮੰਦਰਾਂਵਾਲਾ, ਕੋਟਲੀ ਸ਼ਾਹ ਹਬੀਬ, ਅੜਾਇਆ, ਬਾਉਲੀ ਨੇੜੈ ਰਮਦਾਸ ਆਦਿ ਪਿੰਡਾਂ ‘ਚ ਪ੍ਰਭਾਵਸ਼ਾਲੀ ਪੇਂਡੂ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿਰੁੱਧ ਗੁਆਂਢੀ ਮੁਲਕ ਪਾਕਿਸਤਾਨ 1965, 1971, 1999 ਤੇ ਪਿਛਲੇ ਵਰ੍ਹੇ ਆਪ੍ਰੇਸ਼ਨ ਸਿੰਦੂਰ ਆਦਿ ਸਿੱਧੀਆਂ ਅਤੇ ਅਸਿੱਧੀਆਂ ਜੰਗਾਂ ‘ਚ ਬੁਰੀ ਤਰ੍ਹਾਂ ਹਾਰ ਦਾ ਮੂੰਹ ਵੇਖਣ ਦੇ ਬਾਵਜੂਦ ਆਪਣੀਆਂ ਭਾਰਤ ਵਿਰੋਧੀ ਗਤੀਵਿਧੀਆਂ ਤੋਂ ਬਾਜ਼ ਨਹੀਂ ਆ ਰਿਹਾ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਕਰੀਬ 545 ਕਿਲੋਮੀਟਰ ਲੰਮੇ ਖੇਤਰ ਨਾਲ ਲੱਗਦੀ ਭਾਰਤ–ਪਾਕਿ ਕੌਮਾਂਤਰੀ ਸਰਹੱਦ ਤੋਂ ਡਰੋਨ ਸਮੇਤ ਹੋਰਨਾਂ ਗੁਪਤ ਸਰੋਤਾਂ ਰਾਹੀਂ ਭੇਜੀਆਂ ਜਾ ਰਹੀਆਂ ਨਸ਼ਿਆਂ ਦੀਆਂ ਖੇਪਾਂ ਦੀ ਬਰਾਮਦਗੀ ਕਰਨ ਵਿੱਚ ਪੰਜਾਬ ਇਸ ਸਮੇਂ ਟਾਪ ’ਤੇ ਹੈ। ਗੁਆਂਢੀ ਸੂਬੇ ਰਾਜਸਥਾਨ ਵੀ ਲਗਭਗ ਬਰਾਬਰ ਰੁਤਬੇ ਤੇ ਹੈ ਅਤੇ ਇਸ ਸਬੰਧੀ ਪ੍ਰਗਟਾਵਾ ਲੋਕ ਸਭਾ ਇਜਲਾਸ ‘ਚ ਬਕਾਇਦਾ ਕੇਂਦਰੀ ਗ੍ਰਹਿ ਰਾਜ ਮੰਤਰੀ ਸੰਜੇ ਕੁਮਾਰ ਵਲੋਂ ਕੀਤਾ ਗਿਆ ਹੈ। ਕੌਮਾਂਤਰੀ ਭਾਰਤ–ਪਾਕਿ ਸਰਹੱਦ ਤੋਂ ਨਸ਼ਿਆਂ ਦੀ ਡਰੋਨ ਰਾਹੀਂ ਹੁੰਦੀ ਤਸਕਰੀ ਨੂੰ ਠੱਲਣ ਲਈ ਪੰਜਾਬ ਭਾਰਤ ਦਾ ਪਹਿਲਾ ਸੂਬਾ ਬਣਿਆ ਹੈ, ਜਿਸਨੇ ਪੰਜਾਬ ਦੀ ਭਾਰਤ ਪਾਕਿ ਸਰਹੱਦ ’ਤੇ ਅਡਵਾਂਸ ਐਂਟੀ ਡਰੋਨ ਸਿਸਟਮ ਆਪਣੇ ਪੱਧਰ ਤੇ ਸਥਾਪਿਤ ਕੀਤਾ।

ਧਾਲੀਵਾਲ ਨੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਭਗਵੰਤ ਮਾਨ ਸਰਕਾਰ ਦੇਸ਼ ਦੇ ਕਿਸੇ ਵੀ ਸੂਬੇ ਦੀ ਅਜਿਹੀ ਪਹਿਲੀ ਸਰਕਾਰ ਹੈ ਜਿਸਨੇ ਨਸ਼ਾ ਤਸਕਰਾਂ ਵਿਰੁੱਧ ਸਿੱਧੈ ਤੌਰ ਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪਿਛਲੇ ਇਕ ਸਾਲ ਤੋਂ ਨਿਰੰਤਰ ਵਿੱਢੀ ਹੋਈ ਹੈ। ਜਿਸ ਤਹਿਤ ਵੱਡੀਆਂ ਪ੍ਰਾਪਤੀਆਂ ਕਰਦਿਆਂ ਡਰੱਗ ਨੈਟਵਰਕ ਤੋੜ ਕੇ ਨਸ਼ਾ ਤਸਕਰੀ ‘ਚ ਲੱਗੀਆਂ ਵੱਡੀਆਂ ਮੱਛੀਆਂ ਸਮੇਤ 92 ਹਜਾਰ ਦੇ ਕਰੀਬ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਜਿੱਥੇ ਜ਼ੇਲ ਦੀਆਂ ਸੀਖਾਂ ਪਿੱਛੇ ਡੱਕਿਆ ਗਿਆ, ਉਥੇ ਅਰਬਾਂ ਰੁਪਏ ਕੀਮਤ ਦੀ 2277 ਕਿਲੋਗ੍ਰਾਮ ਹੈਰੋਇਨ, 50 ਲੱਖ ਦੇ ਕਰੀਬ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ, 15.70 ਕਰੋੜ ਰੁਪਏ ਡਰੱਗ ਮਨੀ ਬਰਾਮਦ ਕਰਨ ਤੋਂ ਇਲਾਵਾ ਤਸਕਰਾਂ ਵਲੋਂ ਡਰਾਗ ਮਨੀ ਨਾਲ ਬਣਾਈਆਂ ਗਈਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਬੁਲਡੋਜ਼ਰ ਨਾਲ ਢਹਿ ਢੇਰੀ ਕੀਤੀਆਂ ਗਈਆਂ ਹਨ।

ਉਨ੍ਹਾਂ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਪਿਛਲੀਆਂ ਸਰਕਾਰਾਂ ਤੋਂ ਹੁਣ ਪੰਜਾਬ ‘ਚ ਹਾਲਾਤ ਬਿਲਕੁੱਲ ਅਲੱਗ ਤੇ ਸਪੱਸ਼ਟ ਨਜ਼ਰ ਆ ਰਹੇ ਹਨ, ਕਿਉਂਕਿ ਪੁਰਾਣੀਆਂ ਸਰਕਾਰਾਂ ਦੇ ਆਗੂਆਂ ਵਲੋਂ ਆਪਣੇ ਕਥਿਤ ਵੋਟ ਬੈਂਕ ਤੇ ਨਜਾਇਜ਼ ਆਮਦਨ ਲਈ ਨਸ਼ਾ ਪੀੜਤਾਂ ਦੀਆਂ ਲਾਸ਼ਾਂ ਦੀ ਕੀਮਤ ਤੇ ਨਸ਼ਾ ਤਸਕਰਾਂ ਨੂੰ ਕਥਿਤ ਤੌਰ ’ਤੇ ਸ਼ਰੇਆਮ ਵਧਣ ਫੁਲਣ ਦਾ ਸਰਕਾਰੀ ਤੇ ਗੈਰ ਸਰਕਾਰੀ ਮਾਹੌਲ ਮੁਹੱਈਆ ਕੀਤਾ ਹੋਇਆ ਸੀ। ਮੀਟਿੰਗਾਂ ਨੂੰ ਹਲਕਾ ਸਿੱਖਿਆ ਕੋਆਰਡੀਨੇਟਰ ਅਮਨਦੀਪ ਕੌਰ ਧਾਲੀਵਾਲ, ਚੇਅਰਮੈਨ ਸਰਪੰਚ ਪ੍ਰਿਥੀਪਾਲ ਸਿੰਘ ਘੋਹਨੇਵਾਲਾ, ਬਲਾਕ ਪ੍ਰਧਾਨ ਹਰਪਾਲ ਸਿੰਘ ਵਾਹਲਾ, ਸੰਦੀਪ ਖਹਿਰਾ, ਸੰਤੋਖ ਸਿੰਘ, ਕਾਬਲ ਸਿੰਘ ਪੱਛੀਆ ਆਦਿ ਆਗੂਆਂ ਨੇ ਸੰਬੋਧਨ ਕੀਤਾ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande