
ਹੁਸਿ਼ਆਰਪੁਰ, 29 ਮਾਰਚ (ਹਿੰ.ਸ.)। ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਕਿਲਾ ਬਰੂਨ ’ਚ ਸਥਿਤ ਇੱਕ ਪੁਰਾਣੇ ਖੂਹ ’ਚ ਡਿੱਗੇ 25 ਸਾਲਾ ਨੌਜਵਾਨ ਨੂੰ ਪਿੰਡ ਵਾਸੀਆਂ ਵਲੋਂ ਰੈਸਕਿਊ ਕਰਕੇ ਬਾਹਰ ਕੱਢਿਆ ਗਿਆ। ਨੌਜਵਾਨ ਬੀਤੇ ਦਿਨ ਤੋਂ ਲਾਪਤਾ ਦੱਸਿਆ ਜਾ ਰਿਹਾ ਸੀ। ਹਾਲਾਂਕਿ ਨੌਜਵਾਨ ਦੇ ਡਿੱਗੇ ਹੋਣ ਦਾ ਪਿੰਡ ਦੇ ਲੋਕਾਂ ਨੂੰ ਕਾਫੀ ਸਮੇਂ ਬਾਅਦ ਪਤਾ ਲੱਗਿਆ ਹੈ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਹੁਸ਼ਿਆਰਪੁਰ ਦੀ ਇਕ ਸੰਸਥਾ ਦੇ ਨਾਲ ਸੰਪਰਕ ਕੀਤਾ ਜਾਂਦਾ ਹੈ। ਜਾਣਕਾਰੀ ਮਿਲਣ ’ਤੇ ਸੰਸਥਾ ਦੇ ਮੈਂਬਰ ਮੌਕੇ ’ਤੇ ਪਹੁੰਚਦੇ ਹਨ ਤੇ ਉਨ੍ਹਾਂ ਵੱਲੋਂ ਨੌਜਵਾਨ ਨੂੰ ਰੈਸਕਿਊ ਕਰਨ ਦੀਆਂ ਚਾਰਾਜੋਈਆਂ ਸ਼ੁਰੂ ਕੀਤੀਆਂ ਜਾਂਦੀਆਂ ਹਨ ਤੇ ਕੁਝ ਹੀ ਸਮੇਂ ਚ ਨੌਜਵਾਨ ਨੂੰ ਡੂੰਘੇ ਖੂਹ ਚੋਂ ਬਾਹਰ ਕੱਢ ਲਿਆ ਜਾਂਦਾ ਹੈ।
ਜਾਣਕਾਰੀ ਅਨੁਸਾਰ ਨੌਜਵਾਨ ਪਿੰਡ ਦਾ ਹੀ ਰਹਿਣ ਵਾਲਾ ਹੈ ਜਿਸਦਾ ਨਾਮ ਰਿੱਕੀ ਹੈ ਤੇ ਬੀਤੇ ਕੱਲ੍ਹ ਦਾ ਘਰੋਂ ਲਾਪਤਾ ਸੀ। ਜਦੋਂ ਪਿੰਡ ਦਾ ਕੋਈ ਵਿਅਕਤੀ ਖੂਹ ਲਾਗੇ ਗਿਆ ਤਾਂ ਆਵਾਜ਼ਾਂ ਸੁਣਨ ਤੋਂ ਬਾਅਦ ਉਸ ਵੱਲੋਂ ਦੇਖਿਆ ਕਿ ਨੌਜਵਾਨ ਖੂਹ ’ਚ ਡਿੱਗਿਆ ਪਿਆ ਹੈ। ਇਸ ਤੋਂ ਬਾਅਦ ਉਸ ਵੱਲੋਂ ਪਿੰਡ ਦੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਹਾਲਾਂਕਿ ਨੌਜਵਾਨ ਦੇ ਡਿੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਰੈਸਕਿਊ ਕਰਨ ਤੋਂ ਬਾਅਦ ਉਸਨੂੰ ਸਰਕਾਰੀ ਹਸਪਤਾਲ ਲਿਜਾਇਆ ਜਾਂਦਾ ਹੈ ਕਿਉਂਕਿ ਉਸਦੇ ਮਾਮੂਲੀ ਸੱਟਾਂ ਵੀ ਲੱਗੀਆਂ ਹੋਈਆਂ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ