ਐੱਮ. ਜੇ ਹਸਪਤਾਲ ਸੁਨਾਮ ਨੇ ਅਗਰਵਾਲ ਸਭਾ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਲਗਾਇਆ
ਸੁਨਾਮ, 29 ਮਾਰਚ (ਹਿੰ.ਸ.)। ਪਟਿਆਲਾ ਰੋਡ ਸਥਿਤ ਹਸਪਤਾਲ ਐਮ, ਜੇ ਮਲਟੀਸਪੈਸਲਿਟੀ ਹਸਪਤਾਲ ਵੱਲੋਂ ਅਗਰਵਾਲ ਸਭਾ ਸੁਨਾਮ ਦੇ ਸਹਿਯੋਗ ਨਾਲ ਸ਼ਿਵ ਨਿਕੇਤਨ ਧਰਮਸਾਲਾ ਵਿੱਚ ਵਿਸ਼ਾਲ ਕੈਂਪ ਲਾਇਆ ਗਿਆ। ਇਸ ਵਿੱਚ ਐਮ. ਡੀ ਮੈਡੀਸਿਨ ਡਾ. ਸਿੰਘ ਜੇ ਅਤੇ ਐੱਮ. ਡੀ, ਸਪਾਈਮੈਨੀਟਰੀ ਡਾ. ਅਰੁਣ ਜਿੰਦਲ ਨੇ ਮਰੀਜ਼ਾਂ ਨੂੰ
ਕੈਂਪ ਦੌਰਾਨ ਪਤਵੰਤਿਆਂ ਦਾ ਸਨਮਾਨ ਕਰਦੇ ਪ੍ਰਬੰਧਕ।


ਸੁਨਾਮ, 29 ਮਾਰਚ (ਹਿੰ.ਸ.)। ਪਟਿਆਲਾ ਰੋਡ ਸਥਿਤ ਹਸਪਤਾਲ ਐਮ, ਜੇ ਮਲਟੀਸਪੈਸਲਿਟੀ ਹਸਪਤਾਲ ਵੱਲੋਂ ਅਗਰਵਾਲ ਸਭਾ ਸੁਨਾਮ ਦੇ ਸਹਿਯੋਗ ਨਾਲ ਸ਼ਿਵ ਨਿਕੇਤਨ ਧਰਮਸਾਲਾ ਵਿੱਚ ਵਿਸ਼ਾਲ ਕੈਂਪ ਲਾਇਆ ਗਿਆ। ਇਸ ਵਿੱਚ ਐਮ. ਡੀ ਮੈਡੀਸਿਨ ਡਾ. ਸਿੰਘ ਜੇ ਅਤੇ ਐੱਮ. ਡੀ, ਸਪਾਈਮੈਨੀਟਰੀ ਡਾ. ਅਰੁਣ ਜਿੰਦਲ ਨੇ ਮਰੀਜ਼ਾਂ ਨੂੰ ਚੈਕ ਕਰਕੇ ਮੁਫਤ ਦਵਾਈਆਂ ਦਿੱਤੀਆਂ।

ਇਸ ਤੋਂ ਇਲਾਵਾ ਈ. ਸੀ., ਜੀ ਕੀਤੀ ਗਈ ਤੇ ਛਾਤੀ ਦੇ ਟੈਸਟ ਵੀ ਫਰੀ ਕਰਕੇ ਦਵਾਈਆਂ ਦਿੱਤੀਆਂ ਗਈਆਂ। ਇਹ ਐਮ. ਜੇ ਹਸਪਤਾਲ ਪਟਿਆਲਾ ਰੋਡ ਤੇ ਗ੍ਰਾਮੀਣ ਬੈਂਕ ਦੇ ਨਾਲ ਖੁੱਲ੍ਹ ਰਿਹਾ ਹੈ। ਇਸ ਮੌਕੇ ’ਤੇ ਮਾਰਕਿਟ ਮੈਨੇਜਰ ਗਗਨ ਅਤੇ ਮੈਨੇਜਿੰਗ ਡਾਇਰੈਕਟਰ ਮਿਗਲਾਨੀ ਨੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ।

ਇਸ ਮੌਕੇ ’ਤੇ ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਅਗਰ ਰਤਨ ਸ਼ਾਮ ਲਾਲ ਸਿੰਗਲਾ, ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ ਨੇ ਡਾਕਟਰ ਸਾਹਿਬਾਨਾਂ ਤੇ ਸਟਾਫ ਮੈਂਬਰਾਂ ਦਾ ਕੈਂਪ ਲਾਉਣ ਲਈ ਧੰਨਵਾਦ ਕੀਤਾ ਤੇ ਅੱਗੇ ਨੂੰ ਵੀ ਕੈਂਪ ਲਾਉਣ ਲਈ ਪੂਰੀ ਮਦਦ ਦਾ ਭਰੋਸਾ ਦਿੱਤਾ। ਡਾਕਟਰਾਂ ਨੇ ਸਭਾ ਦਾ ਉਨ੍ਹਾਂ ਨੂੰ ਸਹਿਯੋਗ ਦੇਣ ਤੇ ਧੰਨਵਾਦ ਕੀਤਾ। ਕੈਂਪ ਵਿੱਚ ਸੈਂਕੜੇ ਮਰੀਜਾਂ ਨੇ ਲਾਭ ਲਿਆ। ਇਸ ਮੌਕੇ ’ਤੇ ਜ਼ਿਲ੍ਹਾ ਪ੍ਰਧਾਨ ਅਗਰ ਰਤਨ ਸ਼ਾਮ ਲਾਲ ਸਿੰਗਲਾ, ਪ੍ਰਧਾਨ ਵਿਕਰਮ ਗਰਗ ਵਿੱਕੀ, ਰਾਮ ਲਾਲ ਰਾਮਾ ਆਲਮਪੁਰ, ਮਾ. ਰਾਜੀਵ ਬਿੰਦਲ, ਸ਼ਿਵ ਜਿੰਦਲ ਆਦਿ ਹਾਜ਼ਰ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande