
ਹੁਸ਼ਿਆਰਪੁਰ, 05 ਮਾਰਚ (ਹਿੰ.ਸ.)। ਸਿਵਲ ਜੱਜ (ਸੀਨੀਅਰ ਡਵੀਜ਼ਨ) ਹੁਸ਼ਿਆਰਪੁਰ ਸੁਰੇਸ਼ ਕੁਮਾਰ ਗੋਇਲ ਨੇ ਦੱਸਿਆ ਕਿ ਕਮਰਾ ਨੰਬਰ 134, ਪਹਿਲੀ ਮੰਜ਼ਿਲ, ਬਲਾਕ-ਡੀ, ਨਿਊ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਕੰਪਲੈਕਸ, ਹੁਸ਼ਿਆਰਪੁਰ ਵਿਖੇ ਜਨਤਕ ਸੁਵਿਧਾਵਾਂ ਦੀ ਬੋਲੀ 20 ਮਾਰਚ 2026 ਸਵੇਰੇ 11:30 ਵਜੇ ਹੋਣ ਜਾ ਰਹੀ ਹੈ।ਇਸ ਅਨੁਸਾਰ ਨਿਊ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਕੰਪਲੈਕਸ ਹੁਸ਼ਿਆਰਪੁਰ ਵਿਖੇ ਸਥਿਤ ਕੰਨਟੀਨ, ਸਾਈਕਲ/ਸਕੂਟਰ/ ਕਾਰ ਪਾਰਕਿੰਗ, ਇਕ ਦੁਕਾਨ ਪੈਕੇਡਜ਼ ਫੂਡ ਆਇਟਮ/ ਵੇਰਕਾ/ ਮਾਰਕਫੈਡ ਅਤੇ ਦੁਕਾਨ ਨੰਬਰ 2,3,4 ਫੋਟੋਸਟੈਟ/ਕੰਪਿਊਟਰ ਟਾਈਪਿੰਗ/ਪ੍ਰਿੰਟਿੰਗ/ਇੰਟਰਨੈਟ ਅਤੇ ਸਟੇਸ਼ਨਰੀ ਆਦਿ ਅਤੇ ਕੋਰਟ ਕੰਪਲੈਕਸ ਦਸੂਹਾ ਵਿਖੇ ਸਥਿਤ ਕੰਨਟੀਨ, ਸਾਈਕਲ/ਸਕੂਟਰ/ਕਾਰ ਪਾਰਕਿੰਗ, ਇਕ ਫੋਟੋਸਟੇਟ ਦੁਕਾਨ, ਇਕ ਦੁਕਾਨ ਸੰਡਰੀ ਵਰਕਸ ਅਤੇ ਕੰਪਿਊਟਰ ਟਾਈਪਿਸਟ ਲਈ ਅਤੇ ਨਿਊ ਜੂਡੀਸ਼ੀਅਲ ਕੋਰਟ ਕੰਪਲੈਕਸ ਮੁਕੇਰੀਆਂ ਵਿਖੇ ਸਥਿਤ ਕੰਟੀਨ, ਦੁਕਾਨ ਨੰਬਰ 1,2,3,4 ਫੋਟੋਸਟੇਟ/ਕੰਪਿਊਟਰ ਟਾਈਪਿੰਗ/ਪ੍ਰਿੰਟਿੰਗ/ਇੰਟਰਨੈਟ ਅਤੇ ਸਟੇਸ਼ਨਰੀ ਲਈ 1 ਅਪ੍ਰੈਲ 2026 ਤੋਂ 31 ਮਾਰਚ 2027 ਤੱਕ ਠੇਕੇ ਲਈ ਜਨਤਕ ਨੀਲਾਮੀ ਕੀਤੀ ਜਾਵੇਗੀ।ਇਸ ਸਬੰਧੀ ਵੇਰਵੇ ਸਾਹਿਤ ਨਿਯਮ ਅਤੇ ਸ਼ਰਤਾਂ ਇਸ ਕੋਰਟ ਦੀ ਵੈੱਬਸਾਈਟ http://ecourts.gov.in/hoshiarpur/ ’ਤੇ ਦੇਖੀਆਂ ਜਾ ਸਕਦੀਆਂ ਹਨ
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ