ਡੇਅਰੀ ਵਿਕਾਸ ਵਿਭਾਗ ਨੇ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ
ਫਾਜ਼ਿਲਕਾ, 05 ਮਾਰਚ (ਹਿੰ.ਸ.)। ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਫਾਜ਼ਿਲਕਾ ਵੱਲੋਂ ਸੁੰਦਰ ਨਗਰੀ ਅਬੋਹਰ ਵਿਖੇ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ। ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਫਾਜ਼ਿਲਕਾ ਰਣਦੀਪ ਕੁਮਾਰ ਹਾਂਡਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਦੁੱਧ ਖਪਤਕਾ
ਜਾਗਰੂਕਤਾ ਕੈਂਪ ਦੌਰਾਨ ਡੇਅਰੀ ਵਿਕਾਸ ਵਿਭਾਗ ਦੇ ਕਰਮਚਾਰੀ


ਫਾਜ਼ਿਲਕਾ, 05 ਮਾਰਚ (ਹਿੰ.ਸ.)। ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਫਾਜ਼ਿਲਕਾ ਵੱਲੋਂ ਸੁੰਦਰ ਨਗਰੀ ਅਬੋਹਰ ਵਿਖੇ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ।

ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਫਾਜ਼ਿਲਕਾ ਰਣਦੀਪ ਕੁਮਾਰ ਹਾਂਡਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਦੁੱਧ ਖਪਤਕਾਰ ਕੈਂਪ ਵਿੱਚ ਵਿੱਚ ਰਮਨਦੀਪ ਕੁਮਾਰ, ਡੇਅਰੀ ਵਿਕਾਸ ਇੰਸਪੈਕਟਰ ਵੱਲੋਂ ਵੱਖ-ਵੱਖ ਦੁੱਧ ਖਪਤਕਾਰਾਂ ਵੱਲੋਂ ਲਿਆਂਦੇ ਘਰਾਂ ਵਿੱਚ ਵਰਤੇ ਜਾਣ ਵਾਲੇ ਦੁੱਧ ਦੇ ਕਈ ਨਮੂਨੇ ਟੈਸਟ ਕੀਤੇ ਗਏ ਅਤੇ ਮੌਕੇ ’ਤੇ ਨਤੀਜੇ ਉਨ੍ਹਾਂ ਖਪਤਕਾਰਾਂ ਨੂੰ ਦੱਸੇ ਗਏ।

ਇਸ ਕੈਂਪ ਵਿੱਚ ਖਪਤਕਾਰਾਂ ਨੂੰ ਸਾਫ ਦੁੱਧ ਦੀ ਪਰਖ ਕਰਨ ਦੇ ਤਰੀਕੇ ਅਤੇ ਸਮੇਂ ਸਮੇਂ ਦੁੱਧ ਦੀ ਪਰਖ ਕਰਵਾਉਂਦੇ ਰਹਿਣ ਸਬੰਧੀ ਪ੍ਰੇਰਿਤ ਕੀਤਾ ਗਿਆ। ਕੈਂਪ ਦੌਰਾਨ ਕੁੱਲ 22 ਸੈਂਪਲ ਟੈਸਟ ਕੀਤੇ ਗਏ ਜਿਸ ਵਿੱਚ 3 ਸੈਂਪਲਾਂ ਵਿੱਚ ਵਾਧੂ ਪਾਣੀ ਦੀ ਮਾਤਰਾ ਪਾਈ ਗਈ ਅਤੇ ਕੋਈ ਹਾਨੀਕਾਰਕ ਤੱਤ ਨਹੀਂ ਪਾਇਆ ਗਿਆ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande