
ਰਾਜਾਸਾਂਸੀ/ਅੰਮ੍ਰਿਤਸਰ, 07 ਮਾਰਚ (ਹਿੰ.ਸ.)। ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਬਲਾਕ ਹਰਸ਼ਾ ਛੀਨਾ ਵਿਖੇ ਵਿਸ਼ਵ ਮਹਿਲਾ ਦਿਵਸ ਮਨਾਇਆ ਗਿਆ। ਇਹ ਵਿਸ਼ਵ ਮਹਿਲਾ ਦਿਵਸ ਵੂਮਨ ਵਿੰਗ ਦੀ ਹਲਕਾ ਕੋਡੀਨੇਟਰ ਰਾਵਲੀਨ ਸੰਧੂ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਾਰਟੀ ਵੱਲੋਂ ਇੰਚਾਰਜ ਅਤੇ ਯੁੱਧ ਨਸ਼ਿਆਂ ਵਿਰੁੱਧ ਮਾਝਾ ਜੋਨ ਦੇ ਕੋਆਰਡੀਨੇਟਰ ਸੋਨੀਆ ਮਾਨ ਅਤੇ ਐਸੀ ਕਮਿਸ਼ਨ ਦੀ ਵਾਈਸ ਚੇਅਰਪਰਸਨ ਗੀਤਾ ਗਿੱਲ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ।
ਇਸ ਸਮਾਗਮ ਦੌਰਾਨ ਬਲਾਕ ਚੋਗਾਵਾਂ ਅਤੇ ਬਲਾਕ ਹਰਸ਼ਾ ਛੀਨਾ ਦੀਆਂ ਨਵੀਆਂ ਬਣੀਆਂ ਬਲਾਕ ਸੰਮਤੀ ਚੇਅਰਪਰਸਨ ਅਤੇ ਉਪ ਚੇਅਰਪਰਸਨ ਮਹਿਲਾਵਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਆਪਣੇ ਪੈਰਾਂ ਤੇ ਖੜੀਆਂ ਹੋ ਕੇ ਆਪਣਾ ਕਾਰੋਬਾਰ ਚਲਾਉਣ ਅਤੇ ਆਪਣੀ ਪਹਿਚਾਣ ਬਣਾਉਣ ਵਾਲੀਆਂ ਹੋਰ ਔਰਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੋਨੀਆ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਮਹਿਲਾ ਸ਼ਕਤੀਕਰਨ ਲਈ ਵਚਨਬੱਧ ਹੈ ਅਤੇ ਸੂਬਾ ਸਰਕਾਰ ਵੱਲੋਂ ਔਰਤਾਂ ਨੂੰ ਅੱਗੇ ਵਧਣ ਲਈ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਆਪਣੇ ਹਲਕੇ ਦੀਆਂ ਲੜਕੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਮੈਂ ਵੀ ਇੱਕ ਧੀ ਹਾਂ ਅਤੇ ਮੈਂ ਵੀ ਸਮਾਜ ਵਿੱਚ ਅੱਗੇ ਵੱਧ ਕੇ ਕੰਮ ਕਰ ਰਹੀ ਹਾਂ, ਸਾਡੇ ਹਲਕੇ ਦੀਆਂ ਧੀਆਂ ਨੂੰ ਤੇ ਔਰਤਾਂ ਨੂੰ ਚਾਹੀਦਾ ਹੈ ਕਿ ਉਹ ਵੀ ਸਮਾਜ ਵਿੱਚ ਅੱਗੇ ਵੱਧ ਕੇ ਕੰਮ ਕਰਨ।
ਇਸ ਮੌਕੇ ਨਗਰ ਕੌਂਸਲਰ ਰਾਜਾਸਾਂਸੀ ਦੀ ਉਪ ਪ੍ਰਧਾਨ ਮੀਨਾਕਸ਼ੀ, ਬਲਾਕ ਸੰਮਤੀ ਚੇਅਰ ਪਰਸਨ ਭਜਨ ਕੌਰ, ਉਪ ਚੇਅਰ ਪਰਸਨ ਹਰਪ੍ਰੀਤ ਕੌਰ, ਉਪ ਬਲਾਕ ਸੰਮਤੀ ਚੇਅਰ ਪਰਸਨ ਨਾਨਕੀ ਕੌਰ, ਬਲਾਕ ਸੰਮਤੀ ਮੈਂਬਰ ਰੂਪਾ ਕੌਰ, ਬਲਾਕ ਸੰਮਤੀ ਮੈਂਬਰ ਸੁਖਵੰਤ ਕੌਰ, ਕੌਂਸਲਰ ਰਾਜਾਸਾਂਸੀ ਸਰਬਜੀਤ ਕੌਰ, ਕੌਂਸਲਰ ਸਿਮੀ ਕੌਰ, ਬੀ.ਡੀ.ਪੀ.ਓ ਹਰਸ਼ਾ ਛੀਨਾ ਪ੍ਰਗਟ ਸਿੰਘ ਬੀ.ਡੀ.ਪੀ.ਓ ਚੋਗਾਵਾਂ ਸ਼ਮਸ਼ੇਰ ਸਿੰਘ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ