ਕਮਲ ਕੌਰ ਭਾਬੀ ਕਤਲ ਮਾਮਲੇ ਦਾ ਮੁੱਖ ਦੋਸ਼ੀ ਅੰਮ੍ਰਿਤਪਾਲ ਮਹਿਰੋਂ ਯੂਏਈ ਤੋਂ ਗ੍ਰਿਫ਼ਤਾਰ ਕਰਕੇ ਪੰਜਾਬ ਲਿਆਂਦਾ
ਚੰਡੀਗੜ੍ਹ, 10 ਅਪ੍ਰੈਲ (ਹਿੰ.ਸ.)| ਲੁਧਿਆਣਾ ਦੀ ਸੋਸ਼ਲ ਮੀਡੀਆ ਇੰਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਮਾਮਲੇ ਵਿੱਚ ਵੱਡੀ ਕਾਮਯਾਬੀ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਮੁੱਖ ਦੋਸ਼ੀ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਸੰਯੁਕਤ ਅਰਬ ਅਮੀਰਾਤ ਤੋਂ ਗ੍ਰਿਫ਼ਤਾਰ ਕਰਕੇ ਭਾਰਤ ਲਿਆਂਦਾ ਹੈ। ਪੁਲਿਸ
ਪੁਲਿਸ ਹਿਰਾਸਤ ’ਚ ਅੰਮਿ੍ਤਪਾਲ ਮਹਿਰੋਂ।


ਪੁਲਿਸ ਹਿਰਾਸਤ ’ਚ ਅੰਮਿ੍ਤਪਾਲ ਮਹਿਰੋਂ।


ਪੁਲਿਸ ਹਿਰਾਸਤ ਅੰਮਿ੍ਤਪਾਲ ਮਹਿਰੋਂ।


ਚੰਡੀਗੜ੍ਹ, 10 ਅਪ੍ਰੈਲ (ਹਿੰ.ਸ.)| ਲੁਧਿਆਣਾ ਦੀ ਸੋਸ਼ਲ ਮੀਡੀਆ ਇੰਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਮਾਮਲੇ ਵਿੱਚ ਵੱਡੀ ਕਾਮਯਾਬੀ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਮੁੱਖ ਦੋਸ਼ੀ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਸੰਯੁਕਤ ਅਰਬ ਅਮੀਰਾਤ ਤੋਂ ਗ੍ਰਿਫ਼ਤਾਰ ਕਰਕੇ ਭਾਰਤ ਲਿਆਂਦਾ ਹੈ। ਪੁਲਿਸ ਸੂਤਰਾਂ ਮੁਤਾਬਕ ਬਠਿੰਡਾ ਪੁਲਿਸ ਦੀ ਟੀਮ ਨੇ ਯੂਏਈ ਅਥਾਰਿਟੀਆਂ ਨਾਲ ਸਾਂਝੇ ਤੌਰ ‘ਤੇ ਕਾਰਵਾਈ ਕਰਦਿਆਂ ਦੋਸ਼ੀ ਨੂੰ ਕਸਟਡੀ ਵਿੱਚ ਲਿਆ ਅਤੇ ਡਿਪੋਰਟ ਕਰਵਾ ਕੇ ਪੰਜਾਬ ਲਿਆਂਦਾ ਗਿਆ।

ਜਾਣਕਾਰੀ ਅਨੁਸਾਰ, ਅੰਮ੍ਰਿਤਪਾਲ ਨੂੰ ਇਸ ਸਾਲ ਜਨਵਰੀ ਵਿੱਚ ਸ਼ਾਰਜਾਹ ਪੁਲਿਸ ਵੱਲੋਂ ਵੀਜ਼ਾ ਸਬੰਧੀ ਪੁੱਛਗਿੱਛ ਦੌਰਾਨ ਹਿਰਾਸਤ ਵਿੱਚ ਲਿਆ ਗਿਆ ਸੀ। ਇਸ ਤੋਂ ਬਾਅਦ ਉਸਨੂੰ ਭਾਰਤ ਲਿਆਂਦਾ ਜਾਣ ਦੀ ਪ੍ਰਕਿਰਿਆ ਜਾਰੀ ਰਹੀ ਅਤੇ ਹੁਣ ਉਸਨੂੰ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ।

ਇਹ ਮਾਮਲਾ ਜੂਨ 2025 ਵਿੱਚ ਸਾਹਮਣੇ ਆਇਆ ਸੀ, ਜਦੋਂ ਕਮਲ ਕੌਰ ਭਾਬੀ ਦੀ ਲਾਸ਼ ਬਠਿੰਡਾ ਦੇ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹੀ ਇਕ ਈਓਨ ਕਾਰ ਵਿੱਚੋਂ ਮਿਲੀ ਸੀ। ਗੱਡੀ ਵਿੱਚੋਂ ਆ ਰਹੀ ਤੇਜ਼ ਬਦਬੂ ਕਾਰਨ ਇਸ ਘਟਨਾ ਦਾ ਖੁਲਾਸਾ ਹੋਇਆ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਕੰਚਨ 9 ਜੂਨ ਨੂੰ ਆਪਣੇ ਘਰ ਤੋਂ ਨਿਕਲੀ ਸੀ ਅਤੇ 11 ਜੂਨ ਨੂੰ ਉਸਦੀ ਲਾਸ਼ ਮਿਲੀ।

ਐਸਐਸਪੀ ਅਮਨੀਤ ਕੌਂਡਲ ਮੁਤਾਬਕ, ਇਸ ਕਤਲ ਦੀ ਪੂਰੀ ਸਾਜ਼ਿਸ਼ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਰਚੀ ਸੀ। ਉਹ ਪਿਛਲੇ ਤਿੰਨ ਮਹੀਨਿਆਂ ਤੋਂ ਕੰਚਨ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਸੀ। ਇਸ ਵਿੱਚ ਉਸਨੇ ਆਪਣੇ ਸਾਥੀਆਂ ਨਿਮਰਤਜੀਤ ਸਿੰਘ ਅਤੇ ਜਸਪ੍ਰੀਤ ਨੂੰ ਵੀ ਸ਼ਾਮਲ ਕੀਤਾ ਹੋਇਆ ਸੀ। ਤਿੰਨਾਂ ਨੇ ਮਿਲ ਕੇ ਲੁਧਿਆਣਾ ਵਿੱਚ ਕੰਚਨ ਦੀ ਰੇਕੀ ਕੀਤੀ ਅਤੇ ਉਸਦੀ ਹਰ ਹਿਲਚਲ ‘ਤੇ ਨਜ਼ਰ ਰੱਖੀ।

ਪੁਲਿਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਦੋਸ਼ੀਆਂ ਨੇ ਕੰਚਨ ਦੇ ਘਰ ਨੇੜੇ ਕਈ ਦਿਨਾਂ ਤੱਕ ਹੋਟਲਾਂ ਵਿੱਚ ਰਹਿ ਕੇ ਉਸਦੀ ਮੂਵਮੈਂਟ ਨੂੰ ਟਰੈਕ ਕੀਤਾ। 7 ਅਤੇ 8 ਜੂਨ ਨੂੰ ਅੰਮ੍ਰਿਤਪਾਲ ਕੰਚਨ ਦੇ ਘਰ ਵੀ ਗਿਆ ਸੀ, ਜਿੱਥੇ ਉਸਨੇ ਕਾਰ ਸ਼ੋਰੂਮ ਦੀ ਪ੍ਰਮੋਸ਼ਨ ਦੇ ਨਾਂ ‘ਤੇ ਉਸਨੂੰ ਬਠਿੰਡਾ ਆਉਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ।

9 ਜੂਨ ਨੂੰ ਅੰਮ੍ਰਿਤਪਾਲ ਨੇ ਕੰਚਨ ਨੂੰ ਫੋਨ ਕਰਕੇ ਲੁਧਿਆਣਾ ਤੋਂ ਬਠਿੰਡਾ ਲੈ ਗਿਆ। ਯੋਜਨਾ ਅਨੁਸਾਰ ਪਹਿਲਾਂ ਉਹ ਕੰਜਨ ਦੀ ਗੱਡੀ ਵਿੱਚ ਬੈਠਿਆ ਅਤੇ ਬਾਅਦ ਵਿੱਚ ਆਪਣੇ ਸਾਥੀਆਂ ਨਾਲ ਗੱਡੀਆਂ ਬਦਲੀਆਂ ਗਈਆਂ। ਬਠਿੰਡਾ ਪਹੁੰਚ ਕੇ ਕੰਚਨ ਦੀ ਗੱਡੀ ਗੈਰਾਜ ਵਿੱਚ ਲੈ ਜਾ ਕੇ ਕੰਮ ਕਰਵਾਇਆ ਗਿਆ ਅਤੇ ਦੇਰ ਰਾਤ ਤੱਕ ਉਸਨੂੰ ਇੱਧਰ-ਉੱਧਰ ਘੁਮਾਇਆ ਗਿਆ। ਰਾਤ ਦੇ ਸਮੇਂ ਦੋਸ਼ੀਆਂ ਨੇ ਸੁੰਨੇ ਸਥਾਨ ‘ਤੇ ਕੰਚਨ ਨੂੰ ਗੱਡੀ ਵਿੱਚ ਹੀ ਘੇਰ ਲਿਆ। ਪਹਿਲਾਂ ਉਸਦੇ ਮੋਬਾਈਲਾਂ ਦੇ ਪਾਸਵਰਡ ਲਏ ਗਏ ਅਤੇ ਵਿਰੋਧ ਕਰਨ ‘ਤੇ ਉਸ ਨਾਲ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਤਿੰਨਾਂ ਦੋਸ਼ੀਆਂ ਨੇ ਕਰੀਬ 15 ਮਿੰਟ ਤੱਕ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।

ਕਤਲ ਤੋਂ ਬਾਅਦ ਦੋਸ਼ੀਆਂ ਨੇ ਲਾਸ਼ ਨੂੰ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹੀ ਗੱਡੀ ਵਿੱਚ ਛੱਡ ਦਿੱਤਾ ਅਤੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਬਾਅਦ ਵਿੱਚ ਉਹ ਮੁੜ ਪਾਰਕਿੰਗ ਵਿੱਚ ਆ ਕੇ ਕੁਝ ਸਬੂਤ ਹਟਾਉਣ ਦੀ ਕੋਸ਼ਿਸ਼ ਕਰਦੇ ਵੀ ਨਜ਼ਰ ਆਏ। ਪੁਲਿਸ ਜਾਂਚ ਵਿੱਚ ਇਹ ਵੀ ਖੁਲਾਸਾ ਹੋਇਆ ਕਿ ਅੰਮ੍ਰਿਤਪਾਲ ਕਤਲ ਵਾਲੇ ਦਿਨ ਹੀ ਸਵੇਰੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਯੂਏਈ ਭੱਜ ਗਿਆ ਸੀ। ਪੁਲਿਸ ਵੱਲੋਂ ਲੁਕਆਊਟ ਨੋਟਿਸ ਜਾਰੀ ਕਰਨ ਤੋਂ ਬਾਅਦ ਉਸਦੀ ਟ੍ਰੈਵਲ ਹਿਸਟਰੀ ਟ੍ਰੈਕ ਕੀਤੀ ਗਈ।

ਅੰਮ੍ਰਿਤਪਾਲ ਮਹਿਰੋਂ ਬਾਰੇ ਜਾਣਕਾਰੀ ਮਿਲੀ ਹੈ ਕਿ ਉਹ ਮੂਲ ਤੌਰ ‘ਤੇ ਮੋਗਾ ਦਾ ਰਹਿਣ ਵਾਲਾ ਹੈ ਅਤੇ ਮੁਸਲਿਮ ਪਰਿਵਾਰ ਵਿੱਚ ਜਨਮਿਆ ਸੀ। ਬਾਅਦ ਵਿੱਚ ਉਹ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਨਿਹੰਗ ਬਣ ਗਿਆ। ਉਹ 12ਵੀਂ ਤੱਕ ਪੜ੍ਹਿਆ ਹੋਇਆ ਹੈ ਅਤੇ ਉਸਨੇ ਆਈਟੀਆਈ ਤੋਂ ਮਕੈਨਿਕਸ ਵਿੱਚ ਡਿਪਲੋਮਾ ਕੀਤਾ ਸੀ। 2022 ਵਿੱਚ ਉਸਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਟਿਕਟ ‘ਤੇ ਚੋਣ ਵੀ ਲੜੀ ਸੀ, ਪਰ ਉਹ ਹਾਰ ਗਿਆ ਸੀ। ਫਿਲਹਾਲ ਪੁਲਿਸ ਵੱਲੋਂ ਮੁੱਖ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਮਾਮਲੇ ਨਾਲ ਜੁੜੇ ਹੋਰ ਪੱਖਾਂ ਦੀ ਜਾਂਚ ਜਾਰੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande