ਪੰਜਾਬ ਵਿੱਚ ਗੈਂਗਸਟਰਾਂ ਖ਼ਿਲਾਫ਼ ਵੱਡੀ ਕਾਰਵਾਈ ਦੀ ਤਿਆਰੀ, ਪੰਜਾਬ ਸਰਕਾਰ ਵੱਲੋਂ 28 ਮੋਸਟ ਵਾਂਟਡ ‘ਤੇ ਇਨਾਮ ਘੋਸ਼ਿਤ
ਸਰਕਾਰ ਵੱਲੋਂ ਪਬਲਿਕ ਨੋਟਿਸ ਜਾਰੀ
ਪੰਜਾਬ ਵਿੱਚ ਗੈਂਗਸਟਰਾਂ ਖ਼ਿਲਾਫ਼ ਵੱਡੀ ਕਾਰਵਾਈ ਦੀ ਤਿਆਰੀ, ਪੰਜਾਬ ਸਰਕਾਰ ਵੱਲੋਂ 28 ਮੋਸਟ ਵਾਂਟਡ ‘ਤੇ ਇਨਾਮ ਘੋਸ਼ਿਤ


ਚੰਡੀਗੜ੍ਹ, 10 ਅਪ੍ਰੈਲ (ਹਿੰ.ਸ.)| ਪੰਜਾਬ ਵਿੱਚ ਗੈਂਗਸਟਰ ਗਤੀਵਿਧੀਆਂ ‘ਤੇ ਨਕੇਲ ਪਾਉਣ ਲਈ ਸਰਕਾਰ ਨੇ ਵੱਡਾ ਪਲਾਨ ਤਿਆਰ ਕੀਤਾ ਹੈ। ਇਸ ਤਹਿਤ ਸਿੰਗਰ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਜੁੜੇ ਦੋਸ਼ੀਆਂ ਤੋਂ ਲੈ ਕੇ ਆਰਪੀਜੀ ਅਟੈਕ ਦੀ ਸਾਜ਼ਿਸ਼ ਰਚਣ ਵਾਲਿਆਂ ਅਤੇ ਬਾਬਾ ਸਿੱਧੀਕੀ ਹੱਤਿਆ ਮਾਮਲੇ ਦੇ ਮੁਲਜ਼ਮਾਂ ਤੱਕ ਨੂੰ ਨਿਸ਼ਾਨੇ ‘ਤੇ ਲਿਆ ਗਿਆ ਹੈ। ਇਹ ਗੈਂਗਸਟਰ ਪੰਜਾਬ, ਚੰਡੀਗੜ੍ਹ, ਰਾਜਸਥਾਨ ਅਤੇ ਮਹਾਰਾਸ਼ਟਰ ਨਾਲ ਸੰਬੰਧਿਤ ਹਨ ਅਤੇ ਕਈ ਵਿਦੇਸ਼ਾਂ ਵਿੱਚ ਬੈਠ ਕੇ ਅਪਰਾਧਕ ਗਤੀਵਿਧੀਆਂ ਚਲਾ ਰਹੇ ਹਨ।

ਸਰਕਾਰ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਕੁੱਲ 28 ਗੈਂਗਸਟਰਾਂ ਦੇ ਨਾਮ ਸ਼ਾਮਲ ਹਨ। ਇਸ ਵਿੱਚ ਗੋਲਡੀ ਬਰਾੜ ਤੋਂ ਲੈ ਕੇ ਰੋਹਿਤ ਗੋਦਾਰਾ ਤੱਕ ਦੇ ਖ਼ਤਰਨਾਕ ਅਪਰਾਧੀ ਸ਼ਾਮਲ ਹਨ। ਸਰਕਾਰ ਨੇ ਇਨ੍ਹਾਂ ਦੇ ਖ਼ਿਲਾਫ਼ ਪਬਲਿਕ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਐਲਾਨ ਕੀਤਾ ਹੈ ਕਿ ਜੋ ਵੀ ਵਿਅਕਤੀ ਇਨ੍ਹਾਂ ਬਾਰੇ ਪੱਕੀ ਜਾਣਕਾਰੀ ਦੇਵੇਗਾ, ਉਸਨੂੰ ਇਨਾਮੀ ਰਕਮ ਦਿੱਤੀ ਜਾਵੇਗੀ।

ਇਨ੍ਹਾਂ ਵਿੱਚੋਂ 9 ਵੱਡੇ ਗੈਂਗਸਟਰਾਂ ‘ਤੇ 10-10 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਪੁਲਿਸ ਦੇ ਅਨੁਸਾਰ ਇਹ ਗੈਂਗਸਟਰ ਪਿਛਲੇ 4-5 ਸਾਲਾਂ ਤੋਂ ਵਿਦੇਸ਼ਾਂ ਵਿੱਚ ਬੈਠ ਕੇ ਆਈਐਸਆਈ ਜਾਂ ਹੋਰ ਏਜੰਸੀਆਂ ਨਾਲ ਮਿਲ ਕੇ ਪੰਜਾਬ ਵਿੱਚ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਗਲਤ ਗਤੀਵਿਧੀਆਂ ਵੱਲ ਉਕਸਾਉਣ ਵਿੱਚ ਵੀ ਲੱਗੇ ਹੋਏ ਹਨ। ਇਨ੍ਹਾਂ ਵਿੱਚ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ, ਲਖਬੀਰ ਸਿੰਘ ਲੰਡਾ, ਹਰਵਿੰਦਰ ਸਿੰਘ ਸੰਧੂ, ਸਤਬੀਰ ਸਿੰਘ, ਬਲਵਿੰਦਰ ਸਿੰਘ ਦੋਨੀ, ਪ੍ਰਭਦੀਪ ਸਿੰਘ, ਗੌਰਵ ਪਟਿਆਲਾ, ਸਵਰਨ ਸਿੰਘ ਅਤੇ ਰੋਹਿਤ ਗੋਦਾਰਾ ਦੇ ਨਾਮ ਸ਼ਾਮਲ ਹਨ।

ਇਸ ਦੇ ਨਾਲ ਹੀ 19 ਹੋਰ ਗੈਂਗਸਟਰਾਂ ‘ਤੇ 5-5 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਇਨ੍ਹਾਂ ਵਿੱਚ ਹੈਰੀ ਬਾਕਸਰ ਹਰਿਚੰਦ (ਰਾਜਸਥਾਨ), ਗੁਰਵਿੰਦਰ ਸਿੰਘ, ਆਦਿਤਿਆ ਕਪੂਰ, ਅਮਰਜੀਤ ਸਿੰਘ, ਮਨਪ੍ਰੀਤ ਸਿੰਘ, ਜੋਬਨਜੀਤ ਸਿੰਘ, ਬਰਿੰਦਰ ਸਿੰਘ, ਸੁਪ੍ਰੀਤ ਸਿੰਘ, ਨਵੀਨ ਕੁਮਾਰ, ਗੁਰਪ੍ਰੀਤ ਸਿੰਘ, ਮੁਹੰਮਦ ਯਾਸੀਰ ਅਰਜ਼ਰ, ਨਿਸ਼ਾਨ ਸਿੰਘ ਜੌੜੀਆਂ, ਗੁਰਦੇਵ ਸਿੰਘ, ਰਾਜੇਸ਼ ਕੁਮਾਰ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਜਸਕਰਨ ਸਿੰਘ, ਰਜਿੰਦਰ ਸਿੰਘ ਅਤੇ ਸ਼ਕਤੀ ਕੁਮਾਰ ਸ਼ਾਮਲ ਹਨ।

ਪੰਜਾਬ ਪੁਲਿਸ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਗੈਂਗਸਟਰਾਂ ਖ਼ਿਲਾਫ਼ ਐਕਸ਼ਨ ਮੋਡ ਵਿੱਚ ਹੈ। ਪੁਲਿਸ ਵੱਲੋਂ ਦੋ ਵਾਰ 72-72 ਘੰਟਿਆਂ ਦੇ ‘ਆਪਰੇਸ਼ਨ ਪ੍ਰਹਾਰ’ ਚਲਾਏ ਗਏ। ਪਹਿਲਾ ਆਪਰੇਸ਼ਨ 20 ਜਨਵਰੀ ਤੋਂ 22 ਜਨਵਰੀ 2026 ਤੱਕ ਚਲਾਇਆ ਗਿਆ, ਜਿਸ ਦੌਰਾਨ 3,256 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿੱਚ ਗੈਂਗਸਟਰਾਂ ਦੇ ਸਾਥੀ ਅਤੇ ਮਦਦਗਾਰ ਸ਼ਾਮਲ ਸਨ। ਦੂਜੇ ‘ਆਪਰੇਸ਼ਨ ਪ੍ਰਹਾਰ-2’ ਦੌਰਾਨ ਲਗਭਗ 8,000 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਅਤੇ 3,260 ਗ੍ਰਿਫ਼ਤਾਰੀਆਂ ਹੋਈਆਂ, ਜਿਨ੍ਹਾਂ ਵਿੱਚ 135 ਘੋਸ਼ਿਤ ਅਪਰਾਧੀ ਵੀ ਸ਼ਾਮਲ ਸਨ।

ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ 20 ਜਨਵਰੀ 2026 ਨੂੰ ਓਐਫਟੈਕ ਓਵਰਸੀਜ਼ ਫਿਊਜਿਟਿਵ ਟ੍ਰੈਕਿੰਗ ਐਂਡ ਐਕਸਟ੍ਰਾਡੀਸ਼ਨ ਸੈੱਲ ਦੀ ਸਥਾਪਨਾ ਕੀਤੀ ਹੈ। ਇਸ ਸੈੱਲ ਦਾ ਮੁੱਖ ਉਦੇਸ਼ ਕੈਨੇਡਾ, ਅਮਰੀਕਾ, ਯੂਕੇ, ਯੂਏਈ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਵਿੱਚ ਛੁਪੇ ਗੈਂਗਸਟਰਾਂ, ਆਤੰਕੀਆਂ ਅਤੇ ਹੋਰ ਭਗੌੜੇ ਅਪਰਾਧੀਆਂ ਨੂੰ ਟ੍ਰੈਕ ਕਰਨਾ, ਉਨ੍ਹਾਂ ਦੇ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਉਣਾ ਅਤੇ ਉਨ੍ਹਾਂ ਦੀ ਡਿਪੋਰਟੇਸ਼ਨ ਜਾਂ ਐਕਸਟ੍ਰਾਡੀਸ਼ਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ ਹੈ।

ਇਹ ਸੈੱਲ ਇੰਟਰਨਲ ਸੁਰੱਖਿਆ ਵਿੰਗ ਦੇ ਅਧੀਨ ਕੰਮ ਕਰਦਾ ਹੈ ਅਤੇ ਇਸ ਦੀ ਅਗਵਾਈ ਡੀਆਈਜੀ ਕਾਊਂਟਰ ਇੰਟੈਲੀਜੈਂਸ ਆਸ਼ੀਸ਼ ਚੌਧਰੀ ਕਰ ਰਹੇ ਹਨ, ਜੋ ਪਹਿਲਾਂ ਐਨਆਈਏ ਵਿੱਚ ਵੀ ਸੇਵਾ ਦੇ ਚੁੱਕੇ ਹਨ। ਉਨ੍ਹਾਂ ਨੂੰ ਅੰਤਰਰਾਸ਼ਟਰੀ ਪੁਲਿਸ ਸਹਿਯੋਗ ਲਈ ਸਟੇਟ ਨੋਡਲ ਅਧਿਕਾਰੀ ਵੀ ਨਿਯੁਕਤ ਕੀਤਾ ਗਿਆ ਹੈ। ਇਹ ਸੈੱਲ ਐਨਆਈਏ, ਸੀਬੀਆਈ, ਇੰਟਰਪੋਲ ਅਤੇ ਵਿਦੇਸ਼ੀ ਪੁਲਿਸ ਏਜੰਸੀਆਂ ਨਾਲ ਮਿਲ ਕੇ ਕੰਮ ਕਰਦਾ ਹੈ।ਸੈੱਲ ਦੇ ਗਠਨ ਸਮੇਂ ਵਿਦੇਸ਼ਾਂ ਵਿੱਚ ਲੁਕੇ ਲਗਭਗ 60 ਗੈਂਗਸਟਰਾਂ ਦੇ ਨੈੱਟਵਰਕ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਨ੍ਹਾਂ ਵਿੱਚੋਂ 23 ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ ਜਾਂ ਪ੍ਰਕਿਰਿਆ ਵਿੱਚ ਹੈ, ਜਦਕਿ ਬਾਕੀਆਂ ਦੇ ਖ਼ਿਲਾਫ਼ ਇਹ ਕਾਰਵਾਈ ਤਿੰਨ ਮਹੀਨਿਆਂ ਵਿੱਚ ਪੂਰੀ ਕਰਨ ਦਾ ਟਾਰਗਟ ਰੱਖਿਆ ਗਿਆ ਸੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande