ਰੈਂਪ ਤਹਿਤ ਅੰਤਰ-ਰਾਜੀ ਉਦਯੋਗਿਕ 'ਐਕਸਪੋਜ਼ਰ ਵਿਜ਼ਿਟ' ਨਾਲ ਐਮ.ਐਸ.ਐਮ.ਈਜ਼. ਨੂੰ ਮਿਲਿਆ ਨਵਾਂ ਉਤਸ਼ਾਹ
ਮੋਹਾਲੀ, 17 ਅਪ੍ਰੈਲ (ਹਿੰ.ਸ.)| ਐਮ ਐਸ ਐਮ ਈ (ਮਾਈਕਰੋ, ਛੋਟੇ ਅਤੇ ਦਰਮਿਆਨੇ ਉਦਯੋਗ) ਖੇਤਰ ਨੂੰ ਮਜ਼ਬੂਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਤਹਿਤ ਰੇਜ਼ਿੰਗ ਐਂਡ ਐਕਸਲੇਰੇਟਿੰਗ ਐਮ ਐਸ ਐਮ ਈ ਪਰਫਾਰਮੈਂਸ (ਰੈਂਪ) ਅਧੀਨ ਅੰਤਰ-ਰਾਜੀ ਉਦਯੋਗਿਕ ''ਐਕਸਪੋਜ਼ਰ ਵਿਜ਼ਿਟ'' ਸਫਲਤਾਪੂਰਵਕ ਕਰਵਾਈ ਗਈ। ਇਹ ਭਾਰਤ ਸ
ਸਮਾਰੋਹ ਉਪਰੰਤ ਤਸਵੀਰ ਸਾਂਝੀ ਕਰਵਾਉਂਦੇ ਹੋਏ।


ਮੋਹਾਲੀ, 17 ਅਪ੍ਰੈਲ (ਹਿੰ.ਸ.)| ਐਮ ਐਸ ਐਮ ਈ (ਮਾਈਕਰੋ, ਛੋਟੇ ਅਤੇ ਦਰਮਿਆਨੇ ਉਦਯੋਗ) ਖੇਤਰ ਨੂੰ ਮਜ਼ਬੂਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਤਹਿਤ ਰੇਜ਼ਿੰਗ ਐਂਡ ਐਕਸਲੇਰੇਟਿੰਗ ਐਮ ਐਸ ਐਮ ਈ ਪਰਫਾਰਮੈਂਸ (ਰੈਂਪ) ਅਧੀਨ ਅੰਤਰ-ਰਾਜੀ ਉਦਯੋਗਿਕ 'ਐਕਸਪੋਜ਼ਰ ਵਿਜ਼ਿਟ' ਸਫਲਤਾਪੂਰਵਕ ਕਰਵਾਈ ਗਈ। ਇਹ ਭਾਰਤ ਸਰਕਾਰ ਦੀ ਇੱਕ ਪ੍ਰਮੁੱਖ ਯੋਜਨਾ ਹੈ, ਜਿਸਨੂੰ ਵਿਸ਼ਵ ਬੈਂਕ ਦਾ ਸਹਿਯੋਗ ਪ੍ਰਾਪਤ ਹੈ।

ਇਸ ਪ੍ਰੋਗਰਾਮ ਨੂੰ ਪੰਜਾਬ ਸਰਕਾਰ ਦੇ ਮਗਸੀਪਾ ਵੱਲੋਂ ਉਦਯੋਗ ਅਤੇ ਵਪਾਰ ਵਿਭਾਗ, ਪੰਜਾਬ, ਨਾਈਪਰ ਅਤੇ ਜ਼ਿਲ੍ਹਾ ਉਦਯੋਗ ਕੇਂਦਰ, ਐਸ.ਏ.ਐਸ ਨਗਰ ਦੇ ਸਹਿਯੋਗ ਨਾਲ ਲਾਗੂ ਕੀਤਾ ਗਿਆ। ਇਸ ਪਹਿਲਕਦਮੀ ਤਹਿਤ ਜ਼ਿਲ੍ਹੇ ਦੇ ਐਮ ਐਸ ਐਮ ਈਜ਼ ਨੂੰ ਉੱਚ ਪੱਧਰੀ ਉਦਯੋਗਿਕ ਪ੍ਰਕਿਰਿਆਵਾਂ ਦਾ ਜ਼ਮੀਨੀ ਤਜ਼ਰਬਾ ਦਿਖਾਇਆ ਗਿਆ।

ਇਸ ਦੌਰਾਨ ਭਾਗੀਦਾਰਾਂ ਨੇ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿਖੇ ਸਥਿਤ ਸੀ ਆਰ ਆਈ ਯੂ ਐੱਸ ਲਾਈਫ ਸਾਇੰਸਜ਼ ਪ੍ਰਾਈਵੇਟ ਲਿਮਿਟਡ, ਜੋ ਕਿ ਇੱਕ ਅਗਾਂਹਵਧੂ ਫਾਰਮਾ ਨਿਰਮਾਣ ਇਕਾਈ ਹੈ, ਦਾ ਦੌਰਾ ਕੀਤਾ। ਇੱਥੇ ਉਨ੍ਹਾਂ ਨੇ ਆਧੁਨਿਕ ਉਤਪਾਦਨ ਪ੍ਰਣਾਲੀਆਂ, ਕਰੜੇ ਗੁਣਵੱਤਾ ਮਾਪਦੰਡ ਅਤੇ ਅੰਤਰਰਾਸ਼ਟਰੀ ਰੈਗੂਲੇਟਰੀ ਪ੍ਰਕਿਰਿਆਵਾਂ ਬਾਰੇ ਅਹਿਮ ਜਾਣਕਾਰੀ ਹਾਸਲ ਕੀਤੀ। ਇਸ ਨਾਲ ਐਮ ਐਸ ਐਮ ਈਜ਼ ਨੂੰ ਨਵੀਨਤਾ-ਆਧਾਰਿਤ ਕਾਰਜ ਪ੍ਰਣਾਲੀਆਂ ਅਤੇ ਉਤਪਾਦਕਤਾ ਵਿੱਚ ਸੁਧਾਰ ਬਾਰੇ ਵਧੀਆ ਸਮਝ ਪ੍ਰਾਪਤ ਹੋਈ।

ਰੈਂਪ ਦਾ ਉਦੇਸ਼ ਐਮ ਐਸ ਐਮ ਈ ਖੇਤਰ ਦੀ ਮੁਕਾਬਲੇ ਯੋਗਤਾ, ਉਤਪਾਦਕਤਾ ਅਤੇ ਵਿਸਥਾਰ ਸਮਰੱਥਾ ਨੂੰ ਵਧਾਉਣਾ ਹੈ, ਜਿਸ ਲਈ ਗਿਆਨ, ਤਕਨਾਲੋਜੀ ਅਪਣਾਉਣ ਅਤੇ ਬਾਜ਼ਾਰ ਨਾਲ ਜੋੜ ਕੇ ਮੌਜੂਦ ਖਾਮੀਆਂ ਨੂੰ ਦੂਰ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਦੀਆਂ ਐਕਸਪੋਜ਼ਰ ਵਿਜ਼ਿਟਾਂ ਤਜਰਬਾਤਮਕ ਸਿੱਖਿਆ, ਆਪਸੀ ਸਾਂਝ ਅਤੇ ਉਦਯੋਗ ਨਾਲ ਜੋੜਨ ਲਈ ਪ੍ਰਭਾਵਸ਼ਾਲੀ ਮੰਚ ਸਾਬਤ ਹੋ ਰਹੀਆਂ ਹਨ।

ਭਾਰਤ ਸਰਕਾਰ ਅਤੇ ਵਿਸ਼ਵ ਬੈਂਕ ਦੇ ਸਹਿਯੋਗ ਨਾਲ ਚੱਲ ਰਹੀ ਇਹ ਪਹਿਲ ਐਮ ਐਸ ਐਮ ਈਜ਼ ਨੂੰ ਵਿਸ਼ਵ ਪੱਧਰ ‘ਤੇ ਮੁਕਾਬਲੇਯੋਗ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ, ਜਿਸ ਨਾਲ ਆਰਥਿਕ ਵਿਕਾਸ ਅਤੇ ਰੋਜ਼ਗਾਰ ਸਿਰਜਣ ਨੂੰ ਉਤਸ਼ਾਹ ਮਿਲ ਰਿਹਾ ਹੈ। ਜ਼ਿਲ੍ਹਾ ਉਦਯੋਗ ਕੇਂਦਰ, ਐਸ ਏ ਐਸ ਨਗਰ ਤੋਂ ਜਨਰਲ ਮੈਨੇਜਰ ਮਨਿੰਦਰ ਸਿੰਘ ਅਤੇ ਫੰਕਸ਼ਨਲ ਮੈਨੇਜਰ ਕੰਵਰਪ੍ਰੀਤ ਕੌਰ ਨੇ ਇਸ ਅੰਤਰ-ਰਾਜੀ ਐਕਸਪੋਜ਼ਰ ਵਿਜ਼ਿਟ ਦੇ ਸੁਚਾਰੂ ਪ੍ਰਬੰਧ ਅਤੇ ਤਾਲਮੇਲ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਇਹ ਵਿਜ਼ਿਟ ਡਾ. ਸੰਜੀਵ ਚੱਢਾ, ਪ੍ਰੋਫੈਸਰ ਅਤੇ ਹੈੱਡ, ਮਗਸੀਪਾ ਦੀ ਦੇਖ ਰੇਖ ਹੇਠ ਕਰਵਾਈ ਗਈ। ਇਸ ਮੌਕੇ ਮਗਸੀਪਾ ਟੀਮ ਦੇ ਮੈਂਬਰਾਂ ਵਿੱਚ ਡਾ. ਮਨਜੁਲਾ ਵਰਮਾ (ਟ੍ਰੇਨਿੰਗ ਐਸੋਸੀਏਟ), ਇੰਜੀਨੀਅਰ ਨਵਸੁਦੀਪ ਕੌਰ (ਸੀਨੀਅਰ ਕਨਸਲਟੈਂਟ) ਅਤੇ ਸ੍ਰੀ ਸੰਕੇਤ ਜੈਨ (ਰਿਸਰਚ ਐਸੋਸੀਏਟ) ਵੀ ਮੌਜੂਦ ਸਨ, ਜਿਨ੍ਹਾਂ ਨੇ ਭਾਗੀਦਾਰ ਐਮ ਐਸ ਐਮ ਈਜ਼ ਨਾਲ ਸੰਪਰਕ ਅਤੇ ਸਹਿਯੋਗ ਨੂੰ ਯਕੀਨੀ ਬਣਾਇਆ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande