ਰਣਜੀਤ ਸਾਗਰ ਡੈਮ ‘ਚ ਮੱਛੀ ਫੜਨ ਲਈ 30 ਅਪ੍ਰੈਲ ਨੂੰ ਹੋਵੇਗੀ ਆਨਲਾਈਨ ਬੋਲੀ
ਪਠਾਨਕੋਟ, 17 ਅਪ੍ਰੈਲ (ਹਿੰ.ਸ.)| ਪਠਾਨਕੋਟ ਦੇ ਰਣਜੀਤ ਸਾਗਰ ਡੈਮ ਪ੍ਰੋਜੈਕਟ ਝੀਲ ਵਿੱਚੋਂ ਮੱਛੀ ਫੜਨ ਲਈ ਆਨਲਾਈਨ ਬੋਲੀ ਹੁਣ 30 ਅਪ੍ਰੈਲ ਨੂੰ ਹੋਵੇਗੀ। ਇਸ ਤੋਂ ਪਹਿਲਾਂ 8 ਵਾਰ ਬੋਲੀ ਮੁਲਤਵੀ ਹੋਣ ਕਾਰਨ ਇਸ ਵਾਰ ਰਿਜ਼ਰਵ ਕੀਮਤ ਵਿੱਚ ਲਗਭਗ 18 ਲੱਖ ਰੁਪਏ ਦੀ ਕਮੀ ਕੀਤੀ ਗਈ ਹੈ ਅਤੇ ਸ਼ਰਤਾਂ ਵਿੱਚ ਵੀ ਨਰਮੀ
ਰਣਜੀਤ ਸਾਗਰ ਡੈਮ।


ਪਠਾਨਕੋਟ, 17 ਅਪ੍ਰੈਲ (ਹਿੰ.ਸ.)| ਪਠਾਨਕੋਟ ਦੇ ਰਣਜੀਤ ਸਾਗਰ ਡੈਮ ਪ੍ਰੋਜੈਕਟ ਝੀਲ ਵਿੱਚੋਂ ਮੱਛੀ ਫੜਨ ਲਈ ਆਨਲਾਈਨ ਬੋਲੀ ਹੁਣ 30 ਅਪ੍ਰੈਲ ਨੂੰ ਹੋਵੇਗੀ। ਇਸ ਤੋਂ ਪਹਿਲਾਂ 8 ਵਾਰ ਬੋਲੀ ਮੁਲਤਵੀ ਹੋਣ ਕਾਰਨ ਇਸ ਵਾਰ ਰਿਜ਼ਰਵ ਕੀਮਤ ਵਿੱਚ ਲਗਭਗ 18 ਲੱਖ ਰੁਪਏ ਦੀ ਕਮੀ ਕੀਤੀ ਗਈ ਹੈ ਅਤੇ ਸ਼ਰਤਾਂ ਵਿੱਚ ਵੀ ਨਰਮੀ ਲਿਆਂਦੀ ਗਈ ਹੈ, ਤਾਂ ਜੋ ਇਸ ਵਾਰ ਠੇਕਾ ਸਿਰੇ ਚੜ੍ਹ ਸਕੇ।

ਜਾਣਕਾਰੀ ਅਨੁਸਾਰ 19 ਮਾਰਚ ਨੂੰ ਬੰਨ੍ਹ ਪ੍ਰਸ਼ਾਸਨ ਵੱਲੋਂ ਇੱਕ ਹੀ ਬੋਲੀ ਆਉਣ ‘ਤੇ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਦੇ ਰਹਿਣ ਵਾਲੇ ਮੁਹੰਮਦ ਆਫਤਾਬ ਦੇ ਨਾਮ 1 ਕਰੋੜ 3 ਲੱਖ 11 ਹਜ਼ਾਰ 407 ਰੁਪਏ ਦਾ ਠੇਕਾ ਭੇਜਿਆ ਗਿਆ ਸੀ। ਪਰ ਜਲ ਸਰੋਤ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਨੇ ਸਿੰਗਲ ਬਿਡ ‘ਤੇ ਇਤਰਾਜ਼ ਕਰਦਿਆਂ ਇਸਨੂੰ ਮਨਜ਼ੂਰੀ ਨਹੀਂ ਦਿੱਤੀ ਅਤੇ ਟੈਂਡਰ ਰੱਦ ਕਰ ਦਿੱਤਾ ਗਿਆ।

ਇਸ ਤੋਂ ਬਾਅਦ 15 ਅਪ੍ਰੈਲ ਨੂੰ ਨਵੇਂ ਸਿਰੇ ਨਾਲ ਟੈਂਡਰ ਜਾਰੀ ਕਰਕੇ ਦੁਬਾਰਾ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ।

ਵਿਭਾਗ ਦੇ ਅਧਿਕਾਰੀ ਗਗਨਦੀਪ ਸਿੰਘ ਮੁਤਾਬਕ ਡੈਮ ਦਾ ਪਿਛਲਾ ਠੇਕਾ 26 ਨਵੰਬਰ 2025 ਨੂੰ ਖਤਮ ਹੋ ਚੁੱਕਾ ਹੈ। ਇਸ ਤੋਂ ਬਾਅਦ ਕਈ ਵਾਰ ਟੈਂਡਰ ਜਾਰੀ ਹੋਣ ਦੇ ਬਾਵਜੂਦ ਵੀ ਠੇਕਾ ਨਹੀਂ ਹੋ ਸਕਿਆ। ਵਿਭਾਗ ਵੱਲੋਂ ਪੰਜਵੀਂ ਵਾਰ ਰਿਜ਼ਰਵ ਕੀਮਤ ਘਟਾ ਕੇ 1 ਕਰੋੜ 20 ਲੱਖ 88 ਹਜ਼ਾਰ 999 ਰੁਪਏ ਤੋਂ ਘਟਾ ਕੇ ਹੁਣ 1 ਕਰੋੜ 2 ਲੱਖ 75 ਹਜ਼ਾਰ 650 ਰੁਪਏ ਕਰ ਦਿੱਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਬੋਲੀ ਸਫਲ ਹੋਣ ਦੀ ਪੂਰੀ ਸੰਭਾਵਨਾ ਹੈ। ਠੇਕਾ ਨਾ ਹੋਣ ਕਰਕੇ ਝੀਲ ਵਿੱਚੋਂ ਲਗਾਤਾਰ ਮੱਛੀ ਦੀ ਚੋਰੀ ਹੋ ਰਹੀ ਹੈ, ਜਿਸ ਨਾਲ ਸਰਕਾਰ ਨੂੰ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ ਅਤੇ ਸੁਰੱਖਿਆ ਪ੍ਰਬੰਧਾਂ ‘ਤੇ ਵੀ ਸਵਾਲ ਉੱਠ ਰਹੇ ਹਨ।

ਵਿਭਾਗ ਵੱਲੋਂ ਨਵੀਆਂ ਸ਼ਰਤਾਂ ਅਨੁਸਾਰ ਠੇਕੇ ਦੀ ਕੁੱਲ ਰਕਮ ਵਿੱਚੋਂ 25% ਰਕਮ ਪਹਿਲੇ 3 ਦਿਨਾਂ ਵਿੱਚ ਜਮ੍ਹਾਂ ਕਰਵਾਉਣੀ ਹੋਵੇਗੀ, ਜਦਕਿ ਬਾਕੀ 75% ਰਕਮ 5 ਕਿਸ਼ਤਾਂ ਵਿੱਚ ਅਦਾ ਕਰਨ ਦੀ ਸਹੂਲਤ ਦਿੱਤੀ ਗਈ ਹੈ। ਅਧਿਕਾਰੀਆਂ ਨੇ ਉਮੀਦ ਜਤਾਈ ਹੈ ਕਿ 30 ਅਪ੍ਰੈਲ ਨੂੰ ਆਨਲਾਈਨ ਬਿਡ ਖੋਲ੍ਹ ਕੇ ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਠੇਕੇਦਾਰ ਨੂੰ ਇੱਕ ਸਾਲ ਲਈ ਮੱਛੀ ਫੜਨ ਦਾ ਠੇਕਾ ਅਲਾਟ ਕਰ ਦਿੱਤਾ ਜਾਵੇਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande