ਹੁਸ਼ਿਆਰਪੁਰ : ਡੀ.ਆਈ.ਓ. ਵੱਲੋਂ ਆਮ ਆਦਮੀ ਕਲੀਨਿਕ ਕੈਨਾਲ ਕਾਲੋਨੀ ਦੀ ਅਚਨਚੇਤ ਚੈਕਿੰਗ
ਹੁਸ਼ਿਆਰਪੁਰ, 30 ਅਪ੍ਰੈਲ (ਹਿੰ.ਸ.)। ਜ਼ਿਲ੍ਹਾ ਟੀਕਾਕਰਨ ਇਮੀਊਨਾਈਜ਼ੇਸ਼ਨ ਅਫਸਰ (ਡੀ.ਆਈ.ਓ.) ਡਾਕਟਰ ਸੀਮਾ ਗਰਗ ਵੱਲੋਂ ਅੱਜ ਏ.ਏ.ਸੀ. ਕੈਨਾਲ ਕਾਲੋਨੀ ਵਿੱਚ ਵਿਸਥਾਰਪੂਰਵਕ ਅਚਾਨਕ ਚੈਕਿੰਗ ਕੀਤੀ ਗਈ। ਇਸ ਦੌਰਾਨ ਇਲਾਕੇ ਵਿੱਚ ਚੱਲ ਰਹੀਆਂ ਸਿਹਤ ਸੇਵਾਵਾਂ, ਟੀਕਾਕਰਨ ਗਤੀਵਿਧੀਆਂ ਅਤੇ ਸਫਾਈ ਪ੍ਰਬੰਧਾਂ ਦਾ ਬਰ
ਚੈਕਿੰਗ ਕਰਦੇ ਹੋਏ ਡੀ.ਆਈ.ਓ. ਡਾ. ਸੀਮਾ ਗਰਗ


ਹੁਸ਼ਿਆਰਪੁਰ, 30 ਅਪ੍ਰੈਲ (ਹਿੰ.ਸ.)। ਜ਼ਿਲ੍ਹਾ ਟੀਕਾਕਰਨ ਇਮੀਊਨਾਈਜ਼ੇਸ਼ਨ ਅਫਸਰ (ਡੀ.ਆਈ.ਓ.) ਡਾਕਟਰ ਸੀਮਾ ਗਰਗ ਵੱਲੋਂ ਅੱਜ ਏ.ਏ.ਸੀ. ਕੈਨਾਲ ਕਾਲੋਨੀ ਵਿੱਚ ਵਿਸਥਾਰਪੂਰਵਕ ਅਚਾਨਕ ਚੈਕਿੰਗ ਕੀਤੀ ਗਈ। ਇਸ ਦੌਰਾਨ ਇਲਾਕੇ ਵਿੱਚ ਚੱਲ ਰਹੀਆਂ ਸਿਹਤ ਸੇਵਾਵਾਂ, ਟੀਕਾਕਰਨ ਗਤੀਵਿਧੀਆਂ ਅਤੇ ਸਫਾਈ ਪ੍ਰਬੰਧਾਂ ਦਾ ਬਰੀਕੀ ਨਾਲ ਜਾਇਜ਼ਾ ਲਿਆ ਗਿਆ।

ਚੈਕਿੰਗ ਦੌਰਾਨ ਡੀ.ਆਈ.ਓ. ਨੇ ਟੀਕਾਕਰਨ ਸੈਸ਼ਨਾਂ ਦੀ ਹਾਜ਼ਰੀ ਰਜਿਸਟਰ, ਮਾਤਾ ਅਤੇ ਬੱਚਾ ਸੁਰੱਖਿਆ ਰਿਕਾਰਡ (ਐਮਸੀਐਚ), ਅਤੇ ਰੁਟੀਨ ਇਮੀਊਨਾਈਜ਼ੇਸ਼ਨ ਨਾਲ ਸੰਬੰਧਿਤ ਡਾਟਾ ਦੀ ਜਾਂਚ ਕੀਤੀ। ਉਨ੍ਹਾਂ ਵੱਲੋਂ ਕੋਲਡ ਚੇਨ ਸਿਸਟਮ ਦੀ ਵੀ ਜਾਂਚ ਕੀਤੀ ਗਈ ਤਾਂ ਜੋ ਟੀਕਿਆਂ ਦੀ ਗੁਣਵੱਤਾ ਅਤੇ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

ਇਸ ਮੌਕੇ ਡੀ.ਆਈ.ਓ. ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਾਰੀਆਂ ਸਿਹਤ ਸਹੂਲਤਾਂ ਆਮ ਲੋਕਾਂ ਲਈ ਮੁਫ਼ਤ ਹਨ ਅਤੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ। ਉਨ੍ਹਾਂ ਨੇ ਲੋਕਾਂ ਨੂੰ ਟੀਕਾਕਰਨ, ਮਾਤਾ ਤੇ ਬੱਚਾ ਸਿਹਤ ਸੇਵਾਵਾਂ ਅਤੇ ਹੋਰ ਸਰਕਾਰੀ ਸਿਹਤ ਯੋਜਨਾਵਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ।

ਚੈਕਿੰਗ ਦੌਰਾਨ ਸਫਾਈ ਪ੍ਰਬੰਧਾਂ ਅਤੇ ਪੀਣ ਵਾਲੇ ਪਾਣੀ ਦੀ ਉਪਲਬਧਤਾ ਦਾ ਵੀ ਜਾਇਜ਼ਾ ਲਿਆ ਗਿਆ। ਡੀ.ਆਈ.ਓ. ਨੇ ਕਿਹਾ ਕਿ ਸਾਫ-ਸੁਥਰਾ ਮਾਹੌਲ ਅਤੇ ਸੁਰੱਖਿਅਤ ਪਾਣੀ ਸਿਹਤਮੰਦ ਜੀਵਨ ਲਈ ਬਹੁਤ ਜ਼ਰੂਰੀ ਹਨ। ਅੰਤ ਵਿੱਚ ਉਨ੍ਹਾਂ ਨੇ ਸਟਾਫ ਨੂੰ ਹਦਾਇਤ ਕੀਤੀ ਕਿ ਸੇਵਾਵਾਂ ਦੀ ਗੁਣਵੱਤਾ ਨੂੰ ਹੋਰ ਸੁਧਾਰਿਆ ਜਾਵੇ ਅਤੇ ਲੋਕਾਂ ਨੂੰ ਸਮੇਂ-ਸਿਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਚੈਕਿੰਗਾਂ ਜਾਰੀ ਰਹਿਣਗੀਆਂ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande