ਜੇ.ਸੀ.ਆਈ ਲੁਧਿਆਣਾ ਸੈਂਟਰਲ ਵੱਲੋਂ ਕਰਵਾਏ ਗਏ ਟ੍ਰੇਨਿੰਗ ਸੈਸ਼ਨ ’ਚ 24 ਪ੍ਰਤੀਭਾਗੀਆਂ ਨੇ ਲਿਆ ਹਿੱਸਾ
ਲੁਧਿਆਣਾ, 01 ਮਈ (ਹਿੰ.ਸ.)| ਜੂਨੀਅਰ ਚੈਂਬਰ ਇੰਟਰਨੈਸ਼ਨਲ (ਜੇ.ਸੀ.ਆਈ) ਲੁਧਿਆਣਾ ਸੈਂਟਰਲ ਵੱਲੋਂ ਨਿੱਜੀ ਹੋਟਲ ਵਿਖੇ ਆਯੋਜਿਤ ਤਿੰਨ ਰੋਜ਼ਾ ਸਪੀਚ ਕਰਾਫਟ-2026 ਦਾ ਬਹੁਤ ਸਾਰੀਆਂ ਰੋਮਾਂਚਕ ਯਾਦਾਂ ਦੇ ਨਾਲ ਸਫ਼ਲ ਸਮਾਪਨ ਹੋਇਆ। ਜਿੱਥੇ ਜੋਨ - 1 ਤੋਂ ਪੰਜਾਬ ਅਤੇ ਹਰਿਆਣਾ ਦੇ ਵੱਖ ਵੱਖ ਸ਼ਹਿਰਾਂ ਨਾਲ ਸੰਬੰਧਿ
ਸਪੀਚ ਕਰਾਫਟ-2026 ਦੌਰਾਨ ਭਾਗ ਲੈਣ ਵਾਲਿਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।


ਲੁਧਿਆਣਾ, 01 ਮਈ (ਹਿੰ.ਸ.)| ਜੂਨੀਅਰ ਚੈਂਬਰ ਇੰਟਰਨੈਸ਼ਨਲ (ਜੇ.ਸੀ.ਆਈ) ਲੁਧਿਆਣਾ ਸੈਂਟਰਲ ਵੱਲੋਂ ਨਿੱਜੀ ਹੋਟਲ ਵਿਖੇ ਆਯੋਜਿਤ ਤਿੰਨ ਰੋਜ਼ਾ ਸਪੀਚ ਕਰਾਫਟ-2026 ਦਾ ਬਹੁਤ ਸਾਰੀਆਂ ਰੋਮਾਂਚਕ ਯਾਦਾਂ ਦੇ ਨਾਲ ਸਫ਼ਲ ਸਮਾਪਨ ਹੋਇਆ। ਜਿੱਥੇ ਜੋਨ - 1 ਤੋਂ ਪੰਜਾਬ ਅਤੇ ਹਰਿਆਣਾ ਦੇ ਵੱਖ ਵੱਖ ਸ਼ਹਿਰਾਂ ਨਾਲ ਸੰਬੰਧਿਤ 24 ਮੈਂਬਰਾਂ ਨੇ ਹਿੱਸਾ ਲਿਆ ਅਤੇ ਇਸ ਟ੍ਰੇਨਿੰਗ ਸੈਸ਼ਨ ਦੌਰਾਨ ਗੱਲਬਾਤ ਅਤੇ ਪਬਲਿਕ ਸਪੀਕਿੰਗ ਨਾਲ ਜੁੜੇ ਤੌਰ ਤਰੀਕਿਆਂ ਨੂੰ ਜਾਣਿਆ।

ਟ੍ਰੇਨਿੰਗ ਸੈਸ਼ਨ ਸਬੰਧੀ ਜਾਣਕਾਰੀ ਦਿੰਦੇ ਹੋਏ, ਜੇ.ਸੀ.ਆਈ. ਲੁਧਿਆਣਾ ਸੈਂਟਰਲ ਦੇ ਪ੍ਰਧਾਨ ਐਡਵੋਕੇਟ ਸਿਮਰਪ੍ਰੀਤ ਸਿੰਘ ਆਹੂਜਾ ਨੇ ਦੱਸਿਆ ਕਿ ਇਹ ਮੌਕਾ ਮੈਂਬਰਾਂ ਲਈ ਗੱਲਬਾਤ ਅਤੇ ਪਬਲਿਕ ਸਪੀਕਿੰਗ ਨਾਲ ਜੁੜੇ ਤੌਰ ਤਰੀਕਿਆਂ ਨੂੰ ਜਾਣਨ ਦਾ ਰਿਹਾ। ਇਸ ਤਿੰਨ ਰੋਜ਼ਾ ਟ੍ਰੇਨਿੰਗ ਦੌਰਾਨ ਪ੍ਰਤੀਭਾਗੀਆ ਨੂੰ ਆਪਣੇ ਪਰਿਵਾਰ ਸਣੇ ਸਮਾਜ ਤੇ ਬਿਜਨਸ ਨਾਲ ਜੁੜੇ ਵਿਅਕਤੀਆਂ ਨੂੰ ਮਜਬੂਤ ਕਰਨ ਲਈ ਕਮਿਊਨੀਕੇਸ਼ਨ ਅਤੇ ਪਬਲਿਕ ਸਪੀਕਿੰਗ ਦੇ ਗੁਣਾ ਨੂੰ ਸਿੱਖਣ ਅਤੇ ਅਜਮਾਉਣ ਦਾ ਮੌਕਾ ਮਿਲਿਆ। ਉਹਨਾਂ ਦੱਸਿਆ ਕਿ ਜੇਸੀ ਆਈ ਇੱਕ ਅਜਿਹਾ ਮੰਚ ਹੈ, ਜਿਹੜਾ ਆਪਣੇ ਮੈਂਬਰਾਂ ਲਈ ਪਰਸਨੈਲਿਟੀ, ਬਿਜਨਸ, ਸੋਸ਼ਲ ਰਿਲੇਸ਼ਨ ਆਦਿ ਦੇ ਵਿਕਾਸ ਵਿੱਚ ਅਹਿਮ ਰੋਲ ਅਦਾ ਕਰਦਾ ਹੈ।

ਇਸ ਦੌਰਾਨ ਉਹਨਾਂ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਟ੍ਰੇਨਰ ਗੁਜਰਾਤ ਤੋਂ ਦਰਸ਼ਨ ਮਰਜਾਦੀ, ਜਲੰਧਰ ਤੋਂ ਮਨਪ੍ਰੀਤ ਉਬਰਾਏ ਅਤੇ ਲੁਧਿਆਣਾ ਤੋਂ ਸਾਕਸ਼ੀ ਮਹਾਜਨ ਦਾ ਧੰਨਵਾਦ ਕੀਤਾ ਅਤੇ ਟ੍ਰੇਨਿੰਗ ਦੇ ਸਪੋਂਸਰਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ, ਉਹਨਾਂ ਨੇ ਮੁੱਖ ਮਹਿਮਾਨ ਡਾ. ਰਾਜੀਵ ਅਗਰਵਾਲ, ਗੈਸਟ ਆਫ ਆਨਰ ਹਨੀ ਸੇਠੀ, ਗੈਸਟ ਆਫ ਆਨਰ ਪ੍ਰਭਜੋਤ ਸਿੰਘ, ਗੈਸਟ ਆਫ ਆਨਰ ਰਾਹੁਲ ਅਹੂਜਾ, ਚੇਅਰਮੈਨ ਅਨੁਜ ਧੀਰ, ਸਕੱਤਰ ਵਿਨਾਇਕ, ਸਾਬਕਾ ਪ੍ਰਧਾਨ ਪ੍ਰਦੀਪ ਸਿੰਘ ਮੁੰਡੀ, ਜੋਨ ਪ੍ਰਧਾਨ ਸੋਮਨ ਗੋਇਲ, ਜੋਨ ਵਾਈਸ ਪ੍ਰਧਾਨ ਪੁਨੀਤ ਚੱਢਾ, ਹਰਪ੍ਰੀਤ ਉਬਰਾਏ, ਰਸਲੀਨ ਕੌਰ, ਜਸਪਾਲ ਸਿੰਘ ਗਰੇਵਾਲ, ਰਿਤਿਕ ਪਲਾਹਾ, ਮਨਮੋਹਨ ਸਿੰਘ, ਜਤਿੰਦਰ ਪਾਲ ਸਿੰਘ, ਜੈਸਮੀਨ ਕੌਰ, ਰੋਹਿਤ ਜਿੰਦਲ, ਮਿੱਤੁਲ ਡੰਗ, ਗੁਰਪ੍ਰੀਤ ਸਿੰਘ ਰਿਆਤ, ਪਰਮਜੀਤ ਸਿੰਘ, ਦੀਪਕ ਸਿੰਘ ਅਤੇ ਹੋਰ ਪ੍ਰਤਿਭਾਗੀਆ, ਹੋਟਲ ਸਟਾਫ ਦਾ ਵੀ ਟ੍ਰੇਨਿੰਗ ਸੈਸ਼ਨ ਨੂੰ ਸਫਲ ਬਣਾਉਣ ਲਈ ਧੰਨਵਾਦ ਪ੍ਰਗਟਾਇਆ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande