

ਅੰਮ੍ਰਿਤਸਰ , 01 ਮਈ (ਹਿੰ.ਸ.)| ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਦੀ ਧੀ ਅਤੇ ਬਾਲੀਵੁੱਡ ਅਦਾਕਾਰਾ ਪਲਕ ਤਿਵਾਰੀ ਨੇ ਅੰਮ੍ਰਿਤਸਰ ਪਹੁੰਚ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਹ ਨੀਲੇ ਰੰਗ ਦਾ ਸੂਟ ਪਹਿਨੇ ਹੋਏ ਨਜ਼ਰ ਆਏ, ਜਿਸ ‘ਤੇ ਗੁਲਾਬੀ ਫੁੱਲਾਂ ਅਤੇ ਹਰੇ ਪੱਤਿਆਂ ਦੀ ਸੋਹਣੀ ਕੜ੍ਹਾਈ ਕੀਤੀ ਹੋਈ ਸੀ। ਉਨ੍ਹਾਂ ਨੇ ਆਪਣਾ ਸਿਰ ਦੁਪੱਟੇ ਨਾਲ ਢੱਕਿਆ ਹੋਇਆ ਸੀ ਅਤੇ ਸਧਾਰਣ ਸ਼ਰਧਾਲੂ ਵਾਂਗ ਦਰਸ਼ਨ ਕੀਤੇ।
ਹਾਲਾਂਕਿ ਪਲਕ ਤਿਵਾਰੀ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ, ਪਰ ਆਪਣੇ ਇਸ ਵਿਸ਼ੇਸ਼ ਦੌਰੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ। ਇੱਕ ਤਸਵੀਰ ਵਿੱਚ ਉਹ ਪਰਿਕਰਮਾ ਵਿੱਚ ਬੈਠ ਕੇ ਸ਼ਾਂਤੀ ਨਾਲ ਗੁਰਬਾਣੀ ਸੁਣਦੀਆਂ ਦਿਖਾਈ ਦਿੱਤੀ, ਜਦਕਿ ਦੂਜੀ ਤਸਵੀਰ ਵਿੱਚ ਉਹ ਹੱਥ ਜੋੜ ਕੇ ਖੜੇ ਨਜ਼ਰ ਆਏ।
ਜਾਣਕਾਰੀ ਮੁਤਾਬਕ, ਪਲਕ ਤਿਵਾਰੀ ਨੇ ਲਗਭਗ ਅੱਧਾ ਘੰਟਾ ਪਰਿਕਰਮਾ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਦਾ ਆਨੰਦ ਲਿਆ ਅਤੇ ਆਧਿਆਤਮਿਕ ਮਾਹੌਲ ਨੂੰ ਮਹਿਸੂਸ ਕੀਤਾ। ਆਪਣੇ ਪੋਸਟ ਦੇ ਕੈਪਸ਼ਨ ਵਿੱਚ ਉਨ੍ਹਾਂ ਲਿਖਿਆ ਕਿ ਇਹ ਉਨ੍ਹਾਂ ਦਾ ਗੋਲਡਨ ਟੈਂਪਲ ਦਾ ਪਹਿਲਾ ਦੌਰਾ ਸੀ ਅਤੇ ਇੱਥੇ ਆ ਕੇ ਉਨ੍ਹਾਂ ਨੂੰ ਉਹੀ ਅਨੁਭਵ ਹੋਇਆ, ਜਿਵੇਂ ਉਹ ਸੋਚ ਰਹੀ ਸੀ।
ਹਿੰਦੂਸਥਾਨ ਸਮਾਚਾਰ / GURSHARAN SINGH