ਅਟਾਰੀ-ਵਾਹਘਾ ਬਾਰਡਰ ‘ਤੇ ਰਿਟਰੀਟ ਸੈਰੇਮਨੀ ਦਾ ਸਮਾਂ ਬਦਲਿਆ, ਹੁਣ ਸ਼ਾਮ 6 ਵਜੇ ਹੋਵੇਗੀ ਸ਼ੁਰੂ
ਅੰਮ੍ਰਿਤਸਰ, 01 ਮਈ (ਹਿੰ.ਸ.)| ਅੰਮ੍ਰਿਤਸਰ ਨੇੜੇ ਭਾਰਤ-ਪਾਕਿਸਤਾਨ ਅਟਾਰੀ-ਵਾਹਘਾ ਬਾਰਡਰ ‘ਤੇ ਹਰ ਰੋਜ਼ ਹੋਣ ਵਾਲੀ ਪ੍ਰਸਿੱਧ ਰਿਟਰੀਟ ਸੈਰੇਮਨੀ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਦੇਸ਼ਭਕਤੀ ਦੇ ਜਜ਼ਬੇ ਨਾਲ ਭਰਪੂਰ ਇਸ ਸਮਾਰੋਹ ਨੂੰ ਵੇਖਣ ਲਈ ਹਰ ਰੋਜ਼ ਹਜ਼ਾਰਾਂ ਲੋਕ ਪਹੁੰਚਦੇ ਹਨ। ਨਵੇਂ ਫੈਸਲੇ ਅਨੁਸਾ
ਅਟਾਰੀ-ਵਾਹਘਾ ਬਾਰਡਰ ‘ਤੇ ਰਿਟਰੀਟ ਸੈਰੇਮਨੀ ਦੌਰਾਨ ਬੀ.ਐਸ.ਐਫ਼. ਦੇ ਜਵਾਨ।


ਅੰਮ੍ਰਿਤਸਰ, 01 ਮਈ (ਹਿੰ.ਸ.)| ਅੰਮ੍ਰਿਤਸਰ ਨੇੜੇ ਭਾਰਤ-ਪਾਕਿਸਤਾਨ ਅਟਾਰੀ-ਵਾਹਘਾ ਬਾਰਡਰ ‘ਤੇ ਹਰ ਰੋਜ਼ ਹੋਣ ਵਾਲੀ ਪ੍ਰਸਿੱਧ ਰਿਟਰੀਟ ਸੈਰੇਮਨੀ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ। ਦੇਸ਼ਭਕਤੀ ਦੇ ਜਜ਼ਬੇ ਨਾਲ ਭਰਪੂਰ ਇਸ ਸਮਾਰੋਹ ਨੂੰ ਵੇਖਣ ਲਈ ਹਰ ਰੋਜ਼ ਹਜ਼ਾਰਾਂ ਲੋਕ ਪਹੁੰਚਦੇ ਹਨ। ਨਵੇਂ ਫੈਸਲੇ ਅਨੁਸਾਰ ਹੁਣ ਰਿਟਰੀਟ ਸੈਰੇਮਨੀ ਸ਼ਾਮ 6 ਵਜੇ ਸ਼ੁਰੂ ਹੋ ਕੇ 6:30 ਵਜੇ ਤੱਕ ਚੱਲੇਗੀ। ਇਸ ਤੋਂ ਪਹਿਲਾਂ ਇਹ ਸਮਾਰੋਹ ਸ਼ਾਮ 5:30 ਵਜੇ ਸ਼ੁਰੂ ਹੋ ਕੇ 6 ਵਜੇ ਸਮਾਪਤ ਹੁੰਦਾ ਸੀ। ਮੌਸਮ ਅਤੇ ਦਿਨ ਦੀ ਘਟਦੀ-ਵੱਧਦੀ ਰੋਸ਼ਨੀ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ।

ਅਧਿਕਾਰੀਆਂ ਦੇ ਮੁਤਾਬਕ ਦਰਸ਼ਕਾਂ ਨੂੰ ਵਧੀਆ ਤਜਰਬਾ ਦੇਣ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਸੁਚਾਰੂ ਬਣਾਈ ਰੱਖਣ ਲਈ ਇਹ ਬਦਲਾਅ ਲਾਜ਼ਮੀ ਸੀ। ਨਵਾਂ ਸਮਾਂ ਅੱਜ, 1 ਮਈ ਤੋਂ ਲਾਗੂ ਕਰ ਦਿੱਤਾ ਗਿਆ ਹੈ। ਹੁਣ ਜੋ ਵੀ ਸੈਲਾਨੀ ਜਾਂ ਸਥਾਨਕ ਲੋਕ ਇਸ ਸੈਰੇਮਨੀ ਨੂੰ ਦੇਖਣ ਦੀ ਯੋਜਨਾ ਬਣਾ ਰਹੇ ਹਨ, ਉਹਨਾਂ ਨੂੰ ਨਵੇਂ ਸਮੇਂ ਅਨੁਸਾਰ ਹੀ ਪਹੁੰਚਣਾ ਹੋਵੇਗਾ।

ਰਿਟਰੀਟ ਸੈਰੇਮਨੀ ਭਾਰਤ ਅਤੇ ਪਾਕਿਸਤਾਨ ਦੇ ਸੈਨਿਕਾਂ ਵੱਲੋਂ ਨਿਭਾਈ ਜਾਣ ਵਾਲੀ ਵਿਲੱਖਣ ਪਰੰਪਰਾ ਹੈ, ਜਿਸ ਵਿੱਚ ਜੋਸ਼, ਅਨੁਸ਼ਾਸਨ ਅਤੇ ਦੇਸ਼ਭਕਤੀ ਦੀ ਝਲਕ ਵੇਖਣ ਨੂੰ ਮਿਲਦੀ ਹੈ। ਸਮਾਰੋਹ ਦੌਰਾਨ ਬੀਐਸਐਫ ਦੇ ਜਵਾਨਾਂ ਵੱਲੋਂ ਕੀਤੀ ਜਾਣ ਵਾਲੀ ਪਰੈਡ ਦਰਸ਼ਕਾਂ ਨੂੰ ਖੂਬ ਆਕਰਸ਼ਿਤ ਕਰਦੀ ਹੈ। ਹਰ ਰੋਜ਼ ਹਜ਼ਾਰਾਂ ਲੋਕ ਇਸ ਸਮਾਰੋਹ ਦਾ ਹਿੱਸਾ ਬਣਦੇ ਹਨ ਅਤੇ “ਭਾਰਤ ਮਾਤਾ ਦੀ ਜੈ” ਅਤੇ “ਵੰਦੇ ਮਾਤਰਮ” ਦੇ ਨਾਅਰਿਆਂ ਨਾਲ ਪੂਰਾ ਮਾਹੌਲ ਦੇਸ਼ਭਕਤੀ ਨਾਲ ਗੂੰਜ ਉਠਦਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮੇਂ ਦਾ ਖਾਸ ਧਿਆਨ ਰੱਖਣ ਅਤੇ ਪਹਿਲਾਂ ਹੀ ਪਹੁੰਚ ਕੇ ਆਪਣੀ ਸੀਟ ਸੁਨਿਸ਼ਚਿਤ ਕਰਨ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਿਆ ਜਾ ਸਕੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande