ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਤੁਰੰਤ ਕਾਰਵਾਈ ਲਈ ਵਿਸ਼ੇਸ਼ ਟੀਮ ਤਾਇਨਾਤ : ਡਾ. ਯਾਦਵਿੰਦਰ ਸਿੰਘ
ਖਡੂਰ ਸਾਹਿਬ, 01 ਮਈ (ਹਿੰ.ਸ.)। ਜ਼ਿਲ੍ਹੇ ਵਿੱਚ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਖੇਤੀਬਾੜੀ ਵਿਭਾਗ ਵੱਲੋਂ ਖੇਤੀਬਾੜੀ ਦਫ਼ਤਰ ਖਡੂਰ ਸਾਹਿਬ ਵਿਖੇ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਇਸ ਕੰਟਰੋਲ ਰੂਮ ਦਾ ਮੁੱਖ ਉਦੇਸ਼ ਨਾੜ ਸਾੜਨ ਵਾਲੀਆਂ ਘਟਨਾਵਾਂ ‘ਤੇ ਨਿਗਰਾਨੀ ਰੱ
ਮੀਟਿੰਗ ਕਰਦੇ ਹੋਏ ਅਧਿਕਾਰੀ।


ਖਡੂਰ ਸਾਹਿਬ, 01 ਮਈ (ਹਿੰ.ਸ.)। ਜ਼ਿਲ੍ਹੇ ਵਿੱਚ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਖੇਤੀਬਾੜੀ ਵਿਭਾਗ ਵੱਲੋਂ ਖੇਤੀਬਾੜੀ ਦਫ਼ਤਰ ਖਡੂਰ ਸਾਹਿਬ ਵਿਖੇ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਇਸ ਕੰਟਰੋਲ ਰੂਮ ਦਾ ਮੁੱਖ ਉਦੇਸ਼ ਨਾੜ ਸਾੜਨ ਵਾਲੀਆਂ ਘਟਨਾਵਾਂ ‘ਤੇ ਨਿਗਰਾਨੀ ਰੱਖਣਾ ਅਤੇ ਉਨ੍ਹਾਂ ‘ਤੇ ਤੁਰੰਤ ਕਾਰਵਾਈ ਕਰਨੀ ਹੈ।

ਉੱਪ ਮੰਡਲ ਮੈਜਿਸਟ੍ਰੇਟ ਖਡੂਰ ਸਾਹਿਬ ਸੰਜੀਵ ਸ਼ਰਮਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੰਟਰੋਲ ਰੂਮ ਵਿੱਚ ਤਜ਼ਰਬੇਕਾਰ ਸਟਾਫ ਦੀ ਡਿਊਟੀ ਲਗਾਈ ਗਈ ਹੈ, ਜੋ 12 ਘੰਟੇ ਕੰਮ ਕਰੇਗਾ। ਟੀਮ ਵੱਲੋਂ ਪਿੰਡ ਪੱਧਰ ‘ਤੇ ਨੋਡਲ ਅਧਿਕਾਰੀਆਂ ਨਾਲ ਸੰਪਰਕ ਬਣਾਇਆ ਜਾਵੇਗਾ ਤਾਂ ਜੋ ਕਿਸੇ ਵੀ ਘਟਨਾ ਦੀ ਜਾਣਕਾਰੀ ਤੁਰੰਤ ਪ੍ਰਾਪਤ ਹੋ ਸਕੇ ਅਤੇ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਾੜ ਸਾੜਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕਰਨ ਲਈ ਵੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਨਾੜ ਸਾੜਨ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘਟਦੀ ਹੈ ਅਤੇ ਵਾਤਾਵਰਣ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ। ਇਸ ਲਈ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਾੜ ਨੂੰ ਸਾੜਨ ਦੀ ਬਜਾਏ ਹੋਰ ਵਿਕਲਪਾਂ ਜਿਵੇਂ ਕਿ ਮਸ਼ੀਨਰੀ ਦੀ ਵਰਤੋਂ ਕਰਕੇ ਖੇਤ ਵਿੱਚ ਹੀ ਖ਼ਪਤ ਕਰਨ।

ਡਾ. ਯਾਦਵਿੰਦਰ ਸਿੰਘ ਖੇਤੀਬਾੜੀ ਵਿਭਾਗ ਨੇ ਦੱਸਿਆ ਕਿ ਨਾੜ ਸਾੜਨ ਵਾਲਿਆਂ ਖ਼ਿਲਾਫ਼ ਸਰਕਾਰੀ ਹੁਕਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਅਤੇ ਸਾਫ਼-ਸੁਥਰਾ ਵਾਤਾਵਰਣ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।

ਬਲਾਕ ਨੋਡਲ ਇੰਚਾਰਜ ਰੁਪਿੰਦਰਜੀਤ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਨੇ ਦੱਸਿਆ ਕਿ ਕਰਮਜੀਤ ਕੌਰ ਐਸ.ਡੀ.ਐਮ ਦਫਤਰ 9781442413 ਇਸ ਕੰਟਰੋਲ ਰੂਮ ਦੇ ਸੁਪਰਵਾਈਜ਼ਰ ਹੋਣਗੇ। ਕੰਟਰੋਲ ਰੂਮ ਦੀਆਂ ਟੀਮਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਟੀਮ 1 ਵਿੱਚ ਸਿਮਰਨਜੀਤ ਸਿੰਘ ਖੇਤੀਬਾੜੀ ਉੱਪ ਨਿਰੀਖਕ 9501142243 ਖੇਤੀਬਾੜੀ ਵਿਭਾਗ, ਗੁਰਵੇਲ ਸਿੰਘ ਸਰਵੇਅਰ 9803800508 ਸੋਇਲ ਅਤੇ ਵਾਟਰ ਕੰਜ਼ਰਵੇਸ਼ਨ, ਲਵਪ੍ਰੀਤ ਕੌਰ ਜੀ ਆਰ ਐਸ 9988693551 ਬੀ ਡੀ ਪੀ ਓ ਖਡੂਰ ਸਾਹਿਬ, ਸੀਮਾ ਐਸਡੀਐਮ ਦਫਤਰ 8437895122, ਯਾਦਵਿੰਦਰ ਸਿੰਘ ਜੀ ਆਰ ਐਸ 7087844918 ਬੀ ਡੀ ਪੀ ਓ ਖਡੂਰ ਸਾਹਿਬ, ਦਲਜੀਤ ਸਿੰਘ ਸਰਵੇਅਰ 9780454624 ਸੋਸ਼ਲ ਅਤੇ ਵਾਟਰ ਕੰਜ਼ਰਵੇਸ਼ਨ ਸ਼ਾਮਿਲ ਹਨ।

ਉਨ੍ਹਾਂ ਦੱਸਿਆ ਕਿ ਟੀਮ 2 ਵਿੱਚ ਰਜਿੰਦਰ ਕੁਮਾਰ ਸਰਵੇਅਰ 6280492300 ਸੋਸ਼ਲ ਅਤੇ ਵਾਟਰ ਕੰਜ਼ਰਵੇਸ਼ਨ, ਸਤਨਾਮ ਸਿੰਘ ਖੇਤੀਬਾੜੀ ਉੱਪ ਨਿਰੀਖਕ 7009134131 ਖੇਤੀਬਾੜੀ ਵਿਭਾਗ, ਕਮਲਜੀਤ ਕੌਰ ਸਹਾਇਕ ਟੈਕਨੋਲੋਜੀ ਮੈਨੇਜਰ 7355306501ਖੇਤੀਬਾੜੀ ਵਿਭਾਗ, ਮਨਿੰਦਰ ਪਾਲ ਸਿੰਘ ਜੀ ਆਰ ਐਸ 8146238471 ਬੀ ਡੀ ਪੀ ਓ ਖਡੂਰ ਸਾਹਿਬ, ਨਿਰਮਲ ਸਿੰਘ ਜੀ ਆਰ ਐਸ 7889047919 ਬੀ ਡੀ ਪੀ ਓ ਖਡੂਰ ਸਾਹਿਬ, ਗੁਰਜੀਤ ਸਿੰਘ ਸਰਵੇਅਰ 9878288298 ਸੋਇਲ ਅਤੇ ਵਾਟਰ ਕੰਜ਼ਰਵੇਸ਼ਨ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਦਾ ਸਟਾਫ ਸੋਮਵਾਰ ਤੋਂ ਸ਼ਨੀਵਾਰ ਤੱਕ 9 ਤੋਂ 5 ਕੰਮ ਕਰੇਗਾ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande