ਚੰਡੀਗੜ੍ਹ ’ਚ ਜਲਦ ਦੌੜਨਗੀਆਂ 328 ਨਵੀਆਂ ਇਲੈਕਟ੍ਰਿਕ ਬੱਸਾਂ
ਚੰਡੀਗੜ੍ਹ, 10 ਮਈ (ਹਿੰ.ਸ.)| ਚੰਡੀਗੜ੍ਹ ਦੀਆਂ ਸੜਕਾਂ ‘ਤੇ ਹੁਣ ਡੀਜ਼ਲ ਦੀ ਥਾਂ ਇਲੈਕਟ੍ਰਿਕ ਬੱਸਾਂ ਦੌੜਦੀਆਂ ਨਜ਼ਰ ਆਉਣਗੀਆਂ। ਸ਼ਹਿਰ ਨੂੰ ਇਸੇ ਸਾਲ 328 ਇਲੈਕਟ੍ਰਿਕ ਬੱਸਾਂ ਮਿਲਣ ਵਾਲੀਆਂ ਹਨ, ਜਿਸ ਲਈ ਕੇਂਦਰ ਸਰਕਾਰ ਵੱਲੋਂ ਟੈਂਡਰ ਜਾਰੀ ਕੀਤਾ ਗਿਆ ਹੈ। ਇਹ ਜਾਣਕਾਰੀ ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦ
ਚੰਡੀਗੜ੍ਹ ’ਚ ਜਲਦ ਦੌੜਨਗੀਆਂ 328 ਨਵੀਆਂ ਇਲੈਕਟ੍ਰਿਕ ਬੱਸਾਂ


ਚੰਡੀਗੜ੍ਹ, 10 ਮਈ (ਹਿੰ.ਸ.)| ਚੰਡੀਗੜ੍ਹ ਦੀਆਂ ਸੜਕਾਂ ‘ਤੇ ਹੁਣ ਡੀਜ਼ਲ ਦੀ ਥਾਂ ਇਲੈਕਟ੍ਰਿਕ ਬੱਸਾਂ ਦੌੜਦੀਆਂ ਨਜ਼ਰ ਆਉਣਗੀਆਂ। ਸ਼ਹਿਰ ਨੂੰ ਇਸੇ ਸਾਲ 328 ਇਲੈਕਟ੍ਰਿਕ ਬੱਸਾਂ ਮਿਲਣ ਵਾਲੀਆਂ ਹਨ, ਜਿਸ ਲਈ ਕੇਂਦਰ ਸਰਕਾਰ ਵੱਲੋਂ ਟੈਂਡਰ ਜਾਰੀ ਕੀਤਾ ਗਿਆ ਹੈ। ਇਹ ਜਾਣਕਾਰੀ ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਚੰਡੀਗੜ੍ਹ ਵਿੱਚ ਸਾਰੀਆਂ ਬੱਸਾਂ ਇਲੈਕਟ੍ਰਿਕ ਹੋਣ, ਤਾਂ ਜੋ ਪ੍ਰਦੂਸ਼ਣ ਨੂੰ ਘਟਾਇਆ ਜਾ ਸਕੇ। ਨਾਲ ਹੀ ਇਹ ਵੀ ਯੋਜਨਾ ਬਣਾਈ ਜਾ ਰਹੀ ਹੈ ਕਿ ਹਫ਼ਤੇ ਵਿੱਚ ਇੱਕ ਦਿਨ ਲੋਕ ਸਰਕਾਰੀ ਬੱਸ ਜਾਂ ਸਾਈਕਲ ਦੀ ਵਰਤੋਂ ਕਰਨ। ਇਸ ਦੀ ਸ਼ੁਰੂਆਤ ਅਧਿਕਾਰੀਆਂ ਤੋਂ ਕੀਤੀ ਜਾਵੇਗੀ ਅਤੇ ਇਸ ਸਬੰਧੀ ਸੁਝਾਅ ਵੀ ਲਏ ਜਾ ਰਹੇ ਹਨ।

ਨਵੀਆਂ ਬੱਸਾਂ ਦੇ ਚੱਲਣ ਨਾਲ ਇੱਕ ਆਧੁਨਿਕ ਸਿਸਟਮ ਤਿਆਰ ਕੀਤਾ ਜਾਵੇਗਾ, ਜਿਸ ਰਾਹੀਂ ਸਾਰੀਆਂ ਬੱਸਾਂ ‘ਤੇ ਇਕੱਠੇ ਨਿਗਰਾਨੀ ਰੱਖੀ ਜਾ ਸਕੇਗੀ। ਇਸ ਲਈ ਇੱਕ ਕੰਟਰੋਲ ਰੂਮ ਬਣਾਇਆ ਜਾਵੇਗਾ, ਜਿੱਥੇ ਯਾਤਰੀਆਂ ਦੀਆਂ ਸ਼ਿਕਾਇਤਾਂ ਅਤੇ ਟਿਕਟ ਸੰਬੰਧੀ ਸਮੱਸਿਆਵਾਂ ਸਿੱਧੇ ਪ੍ਰਸ਼ਾਸਨ ਤੱਕ ਪਹੁੰਚ ਸਕਣਗੀਆਂ।

ਪ੍ਰਸ਼ਾਸਕ ਮੁਤਾਬਕ ਬੱਸਾਂ ਚਲਾਉਣਾ ਨਫ਼ੇ ਦਾ ਸੌਦਾ ਨਹੀਂ, ਸਗੋਂ ਲੋਕ ਸੇਵਾ ਹੈ। ਫਿਰ ਵੀ ਖਰਚੇ ਪੂਰੇ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁੱਲ 428 ਬੱਸਾਂ (ਜਿਨ੍ਹਾਂ ਵਿੱਚ 100 ਪਹਿਲਾਂ ਮਨਜ਼ੂਰ ਹੋ ਚੁੱਕੀਆਂ ਹਨ) ਪ੍ਰਤੀ ਕਿਲੋਮੀਟਰ ਯੋਜਨਾ ਤਹਿਤ ਮਿਲ ਰਹੀਆਂ ਹਨ ਅਤੇ ਇਹ ਲਗਭਗ 62 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਉਪਲਬਧ ਹੋਣਗੀਆਂ।

ਪਿਛਲੇ ਦੋ ਮਹੀਨਿਆਂ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 100 ਪੁਰਾਣੀਆਂ ਬੱਸਾਂ ਨੂੰ ਕਬਾੜ ਘੋਸ਼ਿਤ ਕੀਤਾ ਗਿਆ ਸੀ, ਜਿਸ ਨਾਲ ਲੰਬੇ ਰੂਟ ਪ੍ਰਭਾਵਿਤ ਹੋਏ। ਇਸ ਦੌਰਾਨ 7 ਮਈ ਨੂੰ 40 ਨਵੀਆਂ ਬੱਸਾਂ ਮਿਲੀਆਂ ਹਨ। ਹੁਣ ਤੱਕ ਕੁੱਲ 60 ਬੱਸਾਂ ਮਿਲ ਚੁੱਕੀਆਂ ਹਨ ਅਤੇ ਜੂਨ ਮਹੀਨੇ ਵਿੱਚ ਹੋਰ 40 ਬੱਸਾਂ ਆਉਣ ਦੀ ਸੰਭਾਵਨਾ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande