ਸੁਨੀਲ ਜਾਖੜ ਦੀ ਕੇਜਰੀਵਾਲ ਨੂੰ ਚਿਤਾਵਨੀ, ਪੰਜਾਬ ਨੂੰ ਬੰਗਾਲ ਨਹੀਂ ਬਣਾਉਣ ਦਿੱਤਾ ਜਾਵੇਗਾ
ਬਲਾਚੌਰ ਤੇ ਲੁਧਿਆਣਾ ਵਿਚ ਆਪ ਦੀ ਗੁੰਡਾਗਰਦੀ ਦੀ ਕੀਤੀ ਸਖ਼ਤ ਨਿਖੇਧੀ ਚੰਡੀਗੜ੍ਹ, 10 ਮਈ (ਹਿੰ.ਸ.)| ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦਾ ਮਹੌਲ ਖਰਾਬ ਨਾ ਕਰਨ ਦੀ ਚਿਤਾਵਨੀ ਦਿੰਦਿਆਂ ਆਖਿਆ ਹੈ ਕਿ ਭਾਜਪਾ ਪੰਜਾਬ ਨੂੰ ਮਮਤਾ ਦਾ ਬੰਗਾਲ
Punjab BJP president Sunil Jakhar


ਬਲਾਚੌਰ ਤੇ ਲੁਧਿਆਣਾ ਵਿਚ ਆਪ ਦੀ ਗੁੰਡਾਗਰਦੀ ਦੀ ਕੀਤੀ ਸਖ਼ਤ ਨਿਖੇਧੀ

ਚੰਡੀਗੜ੍ਹ, 10 ਮਈ (ਹਿੰ.ਸ.)| ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦਾ ਮਹੌਲ ਖਰਾਬ ਨਾ ਕਰਨ ਦੀ ਚਿਤਾਵਨੀ ਦਿੰਦਿਆਂ ਆਖਿਆ ਹੈ ਕਿ ਭਾਜਪਾ ਪੰਜਾਬ ਨੂੰ ਮਮਤਾ ਦਾ ਬੰਗਾਲ ਬਣਾਉਣ ਦੀਆਂ ਆਪ ਦੀਆਂ ਕੋਸ਼ਿਸਾਂ ਨੂੰ ਕਦੇ ਸਫਲ ਨਹੀਂ ਹੋਣ ਦੇਵੇਗੀ।

ਇਸ ਸਬੰਧੀ ਸੋਸ਼ਲ ਮੀਡੀਆ ਤੇ ਜਾਰੀ ਕੀਤੇ ਸੁਨੇਹੇ ਵਿਚ ਸੁਨੀਲ ਜਾਖੜ ਨੇ ਲਿਖਿਆ, “ਅਰਵਿੰਦ ਕੇਜਰੀਵਾਲ ਜੀ! ਧਿਆਨ ਨਾਲ ਸੁਣ ਲਵੋ, ਪੰਜਾਬ ਨੂੰ ਮਮਤਾ ਦਾ ਬੰਗਾਲ ਨਹੀਂ ਬਣਾਉਣ ਦਿੱਤਾ ਜਾਵੇਗਾ।

ਪ੍ਰਦਰਸ਼ਨ ਦੇ ਨਾਂ ਤੇ ਬਲਾਚੌਰ (ਨਵਾਂ ਸ਼ਹਿਰ) ਵਿੱਚ ਅਕਾਲੀ ਦਲ ਤੋਂ ਆਪ ਚ ਰਲੇ ਤੁਹਾਡੇ ਵਿਧਾਇਕ ਸੁਖਵਿੰਦਰ ਸੁੱਖੀ ਨੇ ਪੁਲਿਸ ਦੀ ਹਾਜ਼ਰੀ ਵਿੱਚ ਭਾਜਪਾ ਦੇ ਦਫਤਰ ਅੰਦਰ ਆ ਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਾਲ ਮਾਰਕੁੱਟ ਅਤੇ ਤੋੜਫੋੜ ਕੀਤੀ। ਅਰਵਿੰਦ ਕੇਜਰੀਵਾਲ ਨੇ ਆਪ ਵਿੱਚ ਸ਼ਾਮਿਲ ਕਰਵਾ ਕੇ ਵਿਧਾਇਕ ਨੂੰ ਲੁੱਟ ਕਰਨ ਦਾ ਲਾਈਸੈਂਸ ਤਾਂ ਦਿੱਤਾ ਹੀ ਸੀ ਪਰ ਕੀ ਉਸ ਨੂੰ ਲੋਕਾਂ ਨੂੰ ਕੁੱਟਣ ਦਾ ਲਾਇਸੈਂਸ ਵੀ ਦੇ ਦਿੱਤਾ ਹੈ।

ਲੁਧਿਆਣਾ ਸਮੇਤ ਕੁਝ ਹੋਰ ਥਾਵਾਂ ਤੋਂ ਵੀ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ।

ਅਰਵਿੰਦ ਕੇਜਰੀਵਾਲ ਜੀ, ਪੰਜਾਬੀ ਸਭ ਵੇਖ ਰਹੇ ਹਨ। ਤੁਸੀਂ ਚਾਹੇ ਜਿੰਨੇ ਮਰਜੀ ਡਰਾਮੇ ਕਰ ਲਓ, ਪੰਜਾਬ ਨੂੰ ਲੁੱਟਣ ਵਾਲੇ ਭ੍ਰਿਸ਼ਟਾਚਾਰੀਆਂ ਖਿਲਾਫ ਤਾਂ ਕਾਰਵਾਈ ਜਾਰੀ ਰਹੇਗੀ ਅਤੇ ਉਨਾਂ ਲੋਕਾਂ ਤੱਕ ਵੀ ਪੁੱਜੇਗੀ ਜਿਹੜੇ ਹਾਲੇ ਪਰਦੇ ਪਿੱਛੇ ਲੁਕੇ ਹੋਏ ਹਨ।

ਪੰਜਾਬ ਪੁਲਿਸ ਬਿਨਾਂ ਦੇਰੀ ਇਸ ਗੁੰਡਾਗਰਦੀ ਖਿਲਾਫ ਸਖਤ ਕਦਮ ਉਠਾਏ।“

ਸੁਨੀਲ ਜਾਖੜ ਨੇ ਕਿਹਾ ਕਿ ਅਸੀਂ ਤੁਹਾਡੇ ਵਿਰੋਧ ਕਰਨ ਦੇ ਹੱਕ ਦਾ ਸਨਮਾਨ ਕਰਦੇ ਹਾਂ ਪਰ ਅਜਿਹਾ ਕਰਦੇ ਸਮੇਂ ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਲੈਣ ਦੀ ਆਗਿਆ ਨਹੀਂ ਹੁੰਦੀ। ਚੰਗਾ ਹੋਵੇ ਜੇਕਰ ਮਰਿਆਦਾ ਵਿਚ ਰਹਿ ਕੇ ਸਿਆਸਤ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਆਪ ਦਾ ਕਿਸ ਹੱਦ ਤੱਕ ਨੈਤਿਕ ਪਤਨ ਹੋ ਚੁੱਕਾ ਹੈ ਕਿ ਭ੍ਰਿਸ਼ਟਾਚਾਰ ਖਿਲਾਫ ਧਰਨੇ ਪ੍ਰਦਰਸ਼ਨ ਕਰਕੇ ਬਣੀ ਪਾਰਟੀ ਅੱਜ ਭ੍ਰਿਸ਼ਟਾਚਾਰੀਆਂ ਦੇ ਹੱਕ ਵਿਚ ਧਰਨੇ ਪ੍ਰਦਰਸ਼ਨ ਕਰ ਰਹੀ ਹੈ।

ਭਾਜਪਾ ਪ੍ਰਧਾਨ ਨੇ ਕਿਹਾ ਕਿ ਪੁਲਿਸ ਬਿਨ੍ਹਾ ਦੇਰੀ ਇਸ ਗੁੰਡਾਗਰਦੀ ਖਿਲਾਫ ਸਖ਼ਤ ਕਾਰਵਾਈ ਕਰੇ। ਕੈਮਰੇ ਤੇ ਸਪੱਸ਼ਟ ਵਿਖਾਈ ਦੇ ਰਿਹਾ ਹੈ ਕਿ ਆਪ ਦੇ ਵਿਧਾਇਕ ਭਾਜਪਾ ਦਫ਼ਤਰ ਵਿਚ ਜਾ ਕੇ ਮਾਰਕੁੱਟ ਕਰ ਰਹੇ ਹਨ। ਇਹ ਬਰਦਾਸਤ ਨਹੀਂ ਹੋਵੇਗਾ।

ਭਾਜਪਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਸੋਮਿਆਂ ਦੀ ਆਪ ਵੱਲੋਂ ਕੀਤੀ ਜਾ ਰਹੀ ਲੁੱਟ ਸਹਿਣ ਨਹੀਂ ਕਰਣਗੇ। ਉਨ੍ਹਾਂ ਨੇ ਕਿਹਾ ਕਿ ਹੁਣ ਜਦ ਆਪ ਦੀ ਲੁੱਟ ਦਾ ਭਾਂਡਾ ਚੋਰਾਹੇ ਫੁੱਟਣ ਲੱਗਿਆ ਹੈ ਤਾਂ ਅਰਵਿੰਦ ਕੇਜਰੀਵਾਲ ਬੌਖਲਾ ਗਏ ਹਨ ਅਤੇ ਆਪਣੇ ਵਿਧਾਇਕਾਂ ਨੂੰ ਗੁੰਡਾਗਰਦੀ ਕਰਨ ਦੀ ਖੁੱਲ ਦੇ ਰਹੇ ਹਨ, ਪਰ ਭਾਜਪਾ ਇਸ ਨੂੰ ਬਰਦਾਸਤ ਨਹੀਂ ਕਰੇਗੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande