ਚੰਡੀਗੜ੍ਹ ‘ਚ ਜਲਦ ਬਣਨਗੇ ਦੋ ਨਵੇਂ ਕਮਿਊਨਿਟੀ ਸੈਂਟਰ
ਚੰਡੀਗੜ੍ਹ, 10 ਮਈ (ਹਿੰ.ਸ.)| ਚੰਡੀਗੜ੍ਹ ਵਿੱਚ ਸੈਕਟਰ 24 ਅਤੇ ਸੈਕਟਰ 29 ਵਿੱਚ ਦੋ ਨਵੇਂ ਕਮਿਊਨਿਟੀ ਸੈਂਟਰ ਬਣਾਉਣ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ। ਨਗਰ ਨਿਗਮ ਵੱਲੋਂ ਇਨ੍ਹਾਂ ਪ੍ਰੋਜੈਕਟਾਂ ਲਈ ਟੈਂਡਰ ਪ੍ਰਾਪਤ ਹੋ ਚੁੱਕੇ ਹਨ ਅਤੇ ਮਾਮਲਾ ਹੁਣ ਤਕਨੀਕੀ ਜਾਂਚ ਦੇ ਪੜਾਅ ‘ਚ ਪਹੁੰਚ ਗਿਆ ਹੈ। ਉਮੀਦ ਕੀਤੀ ਜਾ
ਚੰਡੀਗੜ੍ਹ ‘ਚ ਜਲਦ ਬਣਨਗੇ ਦੋ ਨਵੇਂ ਕਮਿਊਨਿਟੀ ਸੈਂਟਰ


ਚੰਡੀਗੜ੍ਹ, 10 ਮਈ (ਹਿੰ.ਸ.)| ਚੰਡੀਗੜ੍ਹ ਵਿੱਚ ਸੈਕਟਰ 24 ਅਤੇ ਸੈਕਟਰ 29 ਵਿੱਚ ਦੋ ਨਵੇਂ ਕਮਿਊਨਿਟੀ ਸੈਂਟਰ ਬਣਾਉਣ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ। ਨਗਰ ਨਿਗਮ ਵੱਲੋਂ ਇਨ੍ਹਾਂ ਪ੍ਰੋਜੈਕਟਾਂ ਲਈ ਟੈਂਡਰ ਪ੍ਰਾਪਤ ਹੋ ਚੁੱਕੇ ਹਨ ਅਤੇ ਮਾਮਲਾ ਹੁਣ ਤਕਨੀਕੀ ਜਾਂਚ ਦੇ ਪੜਾਅ ‘ਚ ਪਹੁੰਚ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਨਿਰਮਾਣ ਕੰਮ ਸ਼ੁਰੂ ਹੋਵੇਗਾ।

ਸੈਕਟਰ 24 ਵਿੱਚ ਕਮਿਊਨਿਟੀ ਸੈਂਟਰ ਖਾਲੀ ਪਈ ਜ਼ਮੀਨ ‘ਤੇ ਬਣਾਇਆ ਜਾਵੇਗਾ। ਅਧਿਕਾਰੀਆਂ ਮੁਤਾਬਕ ਇਸ ਦਾ ਅਨੁਮਾਨਿਤ ਖਰਚਾ ਕਰੀਬ 10 ਕਰੋੜ ਰੁਪਏ ਹੈ। ਇਸ ਵਿੱਚ ਬੇਸਮੈਂਟ ਪਾਰਕਿੰਗ ਦੀ ਸੁਵਿਧਾ ਦੇ ਨਾਲ ਗਰਾਊਂਡ ਅਤੇ ਪਹਿਲੀ ਮੰਜ਼ਿਲ ਦਾ ਨਿਰਮਾਣ ਕੀਤਾ ਜਾਵੇਗਾ।

ਸੈਕਟਰ 29 ਵਿੱਚ ਮੌਜੂਦਾ ਕਰੀਬ 20 ਸਾਲ ਪੁਰਾਣੀ ਜ਼ਰਜ਼ਰ ਇਮਾਰਤ ਨੂੰ ਢਾਹ ਕੇ ਉਸ ਦੀ ਥਾਂ ਨਵਾਂ ਕਮਿਊਨਿਟੀ ਸੈਂਟਰ ਬਣਾਇਆ ਜਾਵੇਗਾ। ਇਸ ਦਾ ਅਨੁਮਾਨਿਤ ਬਜਟ ਕਰੀਬ 8 ਕਰੋੜ ਰੁਪਏ ਹੈ। ਇਹ ਇਮਾਰਤ ਗਰਾਊਂਡ ਪਲੱਸ ਟੂ (ਤਿੰਨ ਮੰਜ਼ਿਲਾਂ) ਹੋਵੇਗੀ ਅਤੇ ਇਸ ਵਿੱਚ ਸਰਫੇਸ ਪਾਰਕਿੰਗ ਦੀ ਸੁਵਿਧਾ ਵੀ ਹੋਵੇਗੀ। ਇਸ ਪ੍ਰੋਜੈਕਟ ਲਈ 2 ਕੰਪਨੀਆਂ ਵੱਲੋਂ ਬਿਡਾਂ ਮਿਲੀਆਂ ਹਨ।

ਇਹ ਕਮਿਊਨਿਟੀ ਸੈਂਟਰ ਸਿਰਫ਼ ਵਿਆਹ-ਸ਼ਾਦੀ ਜਾਂ ਸਮਾਜਿਕ ਸਮਾਗਮਾਂ ਲਈ ਹੀ ਨਹੀਂ, ਸਗੋਂ ਹੋਰ ਆਧੁਨਿਕ ਲੋੜਾਂ ਨੂੰ ਧਿਆਨ ‘ਚ ਰੱਖ ਕੇ ਤਿਆਰ ਕੀਤੇ ਜਾਣਗੇ। ਇਨ੍ਹਾਂ ਵਿੱਚ ਵੱਡੇ ਸਮਾਗਮਾਂ ਲਈ ਸੋਸ਼ਲ ਫੰਕਸ਼ਨ ਹਾਲ, ਪੜ੍ਹਨ ਲਈ ਸ਼ਾਂਤ ਮਾਹੌਲ ਵਾਲੀ ਲਾਇਬ੍ਰੇਰੀ ਅਤੇ ਫਿਟਨੈੱਸ ਲਈ ਆਧੁਨਿਕ ਜਿਮ ਦੀ ਸੁਵਿਧਾ ਵੀ ਦਿੱਤੀ ਜਾਵੇਗੀ।

ਚੰਡੀਗੜ੍ਹ ਨਗਰ ਨਿਗਮ ਲਈ ਕਮਿਊਨਿਟੀ ਸੈਂਟਰ ਆਮਦਨ ਦਾ ਇੱਕ ਮਹੱਤਵਪੂਰਨ ਸਰੋਤ ਹਨ। ਇਸ ਵੇਲੇ ਸ਼ਹਿਰ ਵਿੱਚ 56 ਕਮਿਊਨਿਟੀ ਸੈਂਟਰ ਚੱਲ ਰਹੇ ਹਨ ਅਤੇ ਬੁਕਿੰਗ ਰਾਹੀਂ ਹਰ ਸਾਲ ਕਰੀਬ 25 ਤੋਂ 30 ਲੱਖ ਰੁਪਏ ਦੀ ਆਮਦਨ ਹੁੰਦੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande