ਅੰਮ੍ਰਿਤਸਰ ਏਅਰਪੋਰਟ ‘ਤੇ 5.176 ਕਿਲੋ ਹਾਈਡ੍ਰੋਪੋਨਿਕ ਵੀਡ ਬਰਾਮਦ, ਯਾਤਰੀ ਗ੍ਰਿਫਤਾਰ
ਅੰਮ੍ਰਿਤਸਰ, 11 ਮਈ (ਹਿੰ.ਸ.)| ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਵਿਖੇ ਕਸਟਮ ਵਿਭਾਗ ਨੇ ਕਾਰਵਾਈ ਕਰਦਿਆਂ 5.176 ਕਿਲੋ ਹਾਈਡ੍ਰੋਪੋਨਿਕ ਵੀਡ (ਗਾਂਜਾ) ਬਰਾਮਦ ਕੀਤਾ ਹੈ। ਇਹ ਕਾਰਵਾਈ ਡੀ.ਆਰ.ਆਈ. ਦੀ ਖ਼ਾਸ ਸੁਚਨਾ ਦੇ ਆਧਾਰ ‘ਤੇ ਕੀਤੀ ਗਈ। ਜਾਣਕਾਰੀ ਮੁਤਾਬਕ ਥਾਈ ਲਾਇਨ ਏਅਰ ਦੀ
ਅੰਮ੍ਰਿਤਸਰ ਏਅਰਪੋਰਟ ‘ਤੇ 5.176 ਕਿਲੋ ਹਾਈਡ੍ਰੋਪੋਨਿਕ ਵੀਡ ਬਰਾਮਦ,


ਅੰਮ੍ਰਿਤਸਰ, 11 ਮਈ (ਹਿੰ.ਸ.)| ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਵਿਖੇ ਕਸਟਮ ਵਿਭਾਗ ਨੇ ਕਾਰਵਾਈ ਕਰਦਿਆਂ 5.176 ਕਿਲੋ ਹਾਈਡ੍ਰੋਪੋਨਿਕ ਵੀਡ (ਗਾਂਜਾ) ਬਰਾਮਦ ਕੀਤਾ ਹੈ। ਇਹ ਕਾਰਵਾਈ ਡੀ.ਆਰ.ਆਈ. ਦੀ ਖ਼ਾਸ ਸੁਚਨਾ ਦੇ ਆਧਾਰ ‘ਤੇ ਕੀਤੀ ਗਈ।

ਜਾਣਕਾਰੀ ਮੁਤਾਬਕ ਥਾਈ ਲਾਇਨ ਏਅਰ ਦੀ ਫਲਾਈਟ ਐਸਐਲ-214 ਰਾਹੀਂ ਬੈਂਕਾਕ ਤੋਂ ਆਏ ਇਕ ਯਾਤਰੀ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ ਗਿਆ। ਉਸ ਦੇ ਸਮਾਨ ਦੀ ਐਕਸ-ਰੇ ਜਾਂਚ ਅਤੇ ਗਹਿਰੀ ਤਲਾਸ਼ੀ ਦੌਰਾਨ ਨਸ਼ੀਲਾ ਪਦਾਰਥ ਬਰਾਮਦ ਹੋਇਆ। ਕਸਟਮ ਅਧਿਕਾਰੀਆਂ ਦੇ ਅਨੁਸਾਰ ਬਰਾਮਦ ਕੀਤੇ ਗਏ ਨਸ਼ੇ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ ਲਗਭਗ 5.176 ਕਰੋੜ ਰੁਪਏ ਹੈ। ਕਸਟਮ ਵਿਭਾਗ ਨੇ ਐਨ.ਡੀ.ਪੀ.ਐਸ. ਐਕਟ 1985 ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਹੈ। ਅੱਗੇ ਦੀ ਜਾਂਚ ਜਾਰੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande