
ਜਲਾਲਾਬਾਦ/ਫਾਜ਼ਿਲਕਾ, 11 ਮਈ (ਹਿੰ.ਸ.)। ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਵਪੱਖੀ ਵਿਕਾਸ ਕਾਰਜ ਸਫਲਤਾਪੂਰਵਕ ਨੇਪਰੇ ਚਾੜ੍ਹੇ ਜਾ ਰਹੇ ਹਨ। ਇਸੇ ਤਹਿਤ ਹੀ ਹਲਕਾ ਜਲਾਲਾਬਾਦ ਵਿਚ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਬੀਤੇ ਦਿਨ ਐਤਵਾਰ ਨੂੰ ਜਲਾਲਾਬਾਦ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ਤੇ ਹੋਰ ਥਾਵਾਂ ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਅਨੇਕਾਂ ਵਿਕਾਸ ਕਾਰਜਾਂ ਨੀਂਹ ਪੱਥਰ ਰੱਖੇ ਗਏ।
ਇਸ ਮੌਕੇ ਬੋਲਦਿਆਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਪੁਰਾਤਨ ਇਤਿਹਾਸਿਕ ਬਿਲਡਿੰਗ ਰਾਣੀ ਮਹਿਲ ਸਕੂਲ ਨੂੰ 70 ਲੱਖ ਰੁਪਏ ਖਰਚ ਕਰਕੇ ਲਾਈਬ੍ਰੇਰੀ ਦਾ ਰੂਪ ਦਿੱਤਾ ਜਾਵੇਗਾ ਜਿਸ ਦਾ ਇਹ ਉਦੇਸ਼ ਹੈ ਕਿ ਸਾਡੇ ਨੌਜਵਾਨ ਸਾਡੇ ਪੁਰਾਤਨ ਵਿਰਸੇ ਨਾਲ ਜੁੜੇ ਰਹਿਣ! ਇਥੇ ਪਾਰਕ ਵੀ ਬਣਾਇਆ ਜਾਵੇਗਾ ਤਾਂ ਜੋ ਇਥੇ ਰਹਿਣ ਵਾਲੇ ਅਤੇ ਬੱਚਿਆਂ ਨੂੰ ਇਸ ਦਾ ਫਾਇਦਾ ਹੋ ਸਕੇ
ਇਸ ਤੋਂ ਇਲਾਵਾ ਉਨਾਂ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਓਪਨ ਜਿੰਮ, ਬਾਗ ਕਾਲੋਨੀ ਓਪਨ ਜਿੰਮ, ਰਾਮ ਸ਼ਰਣਮ ਓਪਨ ਜਿੰਮ, ਹੌਡਾ ੲੈਜੰਸੀ ਇੰਟਰਲੋਕਿੰਗ, ਬੱਸ ਸਟੈਂਡ ਦੇ ਸਾਹਮਣੇ ਇੰਟਰਲਾਕਿੰਗ ਗਲੀ, ਇੰਟਰਲੋਕਿੰਗ ਟਾਇਲ ਸ਼ਿੰਦਰਪਾਲ ਮੇਨ ਗਲੀ, ਵਾਰਡ ਨੰ.15 ਤੇ 13, ਇੰਟਰਲੋਕਿੰਗ ਟੋਇਲ, ਥਾਣਾ ਵਾਲੀ ਗਲੀ ਇੰਟਰਲੋਕਿੰਗ, ਵਾਰਡ ਨੰ. 7 ਤਹਿਸੀਲ ਪਾਰਕ ਜਿੰਮ ਤੇ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਪਾਰਕ ਤੇ ਝੂਲਿਆ ਦੇ ਨੀਂਹ ਰੱਖੇ ਗਏ।
ਵਿਧਾਇਕ ਗੋਲਡੀ ਕੰਬੋਜ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ਲਈ ਇਤਿਹਾਸਕ ਕੰਮ ਕੀਤੇ ਜਾ ਰਹੇ ਹਨ ਅਤੇ ਜਲਾਲਾਬਾਦ ਨੂੰ ਵਿਕਾਸ ਪੱਖੋ ਮਾਡਲ ਸ਼ਹਿਰ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਸਰਕਾਰ ਦੀ ਪਹਿਲੀ ਤਰਜੀਹ ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿਚ ਜਲਾਲਾਬਾਦ ਦੇ ਹਰ ਵਾਰਡ ਵਿਚ ਵਿਕਾਸ ਦੀ ਨਵੀਂ ਤਸਵੀਰ ਵੇਖਣ ਨੂੰ ਮਿਲੇਗੀ। ਉਨਾਂ ਕਿਹਾ ਕਿ ਖੇਡਾਂ ਉਤਸ਼ਾਹਿਤ ਕਰਨ, ਨੌਜਵਾਨਾਂ ਨਸ਼ਿਆ ਤੋਂ ਦੂਰ ਰੱਖਣ ਅਤੇ ਬੱਚਿਆਂ ਲਈ ਵਧੀਆ ਮਾਹੌਲ ਮੁਹੱਈਆ ਕਰਵਾਉਣ ਲਈ ਓਪਨ ਜਿੰਮ, ਪਾਰਕ ਅਤੇ ਲਾਇਬ੍ਰੇਰੀਆਂ ਦੀ ਸਥਾਪਨਾ ਬਹੁਤ ਜਰੂਰੀ ਹੈ, ਇਸ ਲਈ ਇਹੋ ਜਿਹੇ ਕਾਰਜ ਕੀਤੇ ਜਾ ਰਹੇ ਹਨ।ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ, ਪਾਰਟੀ ਆਗੂ ਅਤੇ ਵਰਕਰ ਵੀ ਮੌਜੂਦ ਰਹੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ