ਪੰਜਾਬ ਪੁਲਿਸ ਦਾ ਆਈਸੀਸੀਸੀ ਬਣਿਆ ਆਧੁਨਿਕ ਪੁਲਿਸਿੰਗ ਦਾ ਨਵਾਂ ਮਾਡਲ
ਮੋਹਾਲੀ, 12 ਮਈ (ਹਿੰ.ਸ.)| ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਹੁਣ ਦੇਸ਼ ਭਰ ਵਿੱਚ ਆਧੁਨਿਕ ਪੁਲਿਸਿੰਗ ਦਾ ਨਵਾਂ ਮਾਪਦੰਡ ਬਣਦਾ ਜਾ ਰਿਹਾ ਹੈ। ਆਰਟੀਫੀਸ਼ਲ ਇੰਟੈਲੀਜੈਂਸ ਅਤੇ ਹਿਊਮਨ ਇੰਟੈਲੀਜੈਂਸ ਦੇ ਮਿਲਾਪ ਨਾਲ ਪੰਜਾਬ ਪੁਲਿਸ ਨਾ ਸਿਰਫ਼ ਅਪਰਾਧੀਆਂ ਦੀਆਂ
ਪੰਜਾਬ ਪੁਲਿਸ ਦਾ ਆਈਸੀਸੀਸੀ ਬਣਿਆ ਆਧੁਨਿਕ ਪੁਲਿਸਿੰਗ ਦਾ ਨਵਾਂ ਮਾਡਲ


ਮੋਹਾਲੀ, 12 ਮਈ (ਹਿੰ.ਸ.)| ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਹੁਣ ਦੇਸ਼ ਭਰ ਵਿੱਚ ਆਧੁਨਿਕ ਪੁਲਿਸਿੰਗ ਦਾ ਨਵਾਂ ਮਾਪਦੰਡ ਬਣਦਾ ਜਾ ਰਿਹਾ ਹੈ। ਆਰਟੀਫੀਸ਼ਲ ਇੰਟੈਲੀਜੈਂਸ ਅਤੇ ਹਿਊਮਨ ਇੰਟੈਲੀਜੈਂਸ ਦੇ ਮਿਲਾਪ ਨਾਲ ਪੰਜਾਬ ਪੁਲਿਸ ਨਾ ਸਿਰਫ਼ ਅਪਰਾਧੀਆਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖ ਰਹੀ ਹੈ, ਸਗੋਂ ਵੱਡੇ ਅਪਰਾਧਿਕ ਮਾਮਲਿਆਂ ਨੂੰ ਸੁਲਝਾਉਣ ਵਿੱਚ ਵੀ ਸਫਲਤਾ ਹਾਸਲ ਕਰ ਰਹੀ ਹੈ।

ਹਾਲ ਹੀ ਵਿੱਚ ਡੀਜੀਪੀ ਗੌਰਵ ਯਾਦਵ ਵੱਲੋਂ ਲੁਧਿਆਣਾ ਵਿੱਚ ਆਈਸੀਸੀਸੀ ਦਾ ਉਦਘਾਟਨ ਕੀਤਾ ਗਿਆ। ਇਸ ਪ੍ਰੋਜੈਕਟ ਤਹਿਤ ਸ਼ਹਿਰ ਦੇ 259 ਸਥਾਨਾਂ ‘ਤੇ ਲਗਭਗ 1,700 ਹਾਈ-ਰੈਜ਼ੋਲੂਸ਼ਨ ਕੈਮਰੇ ਲਗਾਏ ਗਏ ਹਨ। ਇਸ ਦੇ ਨਾਲ ਹੀ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਵੀ 46 ਥਾਵਾਂ ‘ਤੇ ਸਥਾਪਿਤ ਕੀਤਾ ਗਿਆ ਹੈ, ਜਿਸ ਨਾਲ ਟ੍ਰੈਫਿਕ ਅਤੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਹੋਏ ਹਨ।

ਜਲੰਧਰ ਵਿੱਚ ਵੀ ਆਈਸੀਸੀਸੀ ਪ੍ਰੋਜੈਕਟ ਵੱਡੀ ਸਫਲਤਾ ਵਜੋਂ ਸਾਹਮਣੇ ਆਇਆ ਹੈ। ਇੱਥੇ 1,007 ਹਾਈ-ਰੈਜ਼ੋਲੂਸ਼ਨ ਕੈਮਰਿਆਂ ਵਾਲੇ ਸਰਵੇਲੈਂਸ ਨੈੱਟਵਰਕ ਨੇ ਕਈ ਵੱਡੇ ਮਾਮਲੇ ਸੁਲਝਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਭਾਰਗਵ ਕੈਂਪ ਵਿੱਚ ਹੋਈ ਕਰੋੜਾਂ ਦੀ ਜਵੈਲਰੀ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ 12 ਜੰਕਸ਼ਨਾਂ ਦੀ ਫੁਟੇਜ ਨੂੰ ਜੋੜ ਕੇ ਦੋਸ਼ੀਆਂ ਦੇ ਭੱਜਣ ਦੇ ਰਸਤੇ ਦੀ ਪਛਾਣ ਕੀਤੀ ਅਤੇ ਚੋਰੀ ਕੀਤਾ ਸਮਾਨ ਬਰਾਮਦ ਕੀਤਾ।

ਸਾਬਕਾ ਮੰਤਰੀ ਅਤੇ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ਹੋਏ ਗ੍ਰਨੇਡ ਹਮਲੇ ਦੀ ਜਾਂਚ ਵਿੱਚ ਵੀ ਆਈਸੀਸੀਸੀ ਨੇ ਅਹਿਮ ਭੂਮਿਕਾ ਨਿਭਾਈ। ਸ਼ੱਕੀਆਂ ਦੀਆਂ ਗਤੀਵਿਧੀਆਂ ਨੂੰ ਜਲੰਧਰ ਰੇਲਵੇ ਸਟੇਸ਼ਨ ਤੱਕ ਟ੍ਰੈਕ ਕੀਤਾ ਗਿਆ ਅਤੇ ਡਿਜ਼ੀਟਲ ਲੈਣ-ਦੇਣ ਦੇ ਆਧਾਰ ‘ਤੇ ਮੁਲਜ਼ਮ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ।

ਇਸ ਤੋਂ ਇਲਾਵਾ ਸੰਤੋਖਪੁਰਾ ਫਾਇਰਿੰਗ ਕੇਸ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਸਤਵਿੰਦਰਪਾਲ ਸਿੰਘ ‘ਲੱਕੀ’ ਓਬਰੌਇ ਕਤਲ ਮਾਮਲੇ ਦੀ ਜਾਂਚ ਵਿੱਚ ਵੀ ਹਾਈ-ਟੈਕ ਕੈਮਰਿਆਂ ਅਤੇ ਫੇਸ਼ੀਅਲ ਰਿਕਗਨਿਸ਼ਨ ਸਿਸਟਮ ਨੇ ਪੁਲਿਸ ਦੀ ਮਦਦ ਕੀਤੀ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਗੈਂਗਸਟਰਾਂ ਅਤੇ ਸੰਗਠਿਤ ਅਪਰਾਧ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਹੈ। ਉਨ੍ਹਾਂ ਕਿਹਾ ਕਿ ICCC ਦੀ ਮਦਦ ਨਾਲ ਪੁਲਿਸ ਹੁਣ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅਪਰਾਧ ਦੀ ਜੜ੍ਹ ਤੱਕ ਪਹੁੰਚ ਰਹੀ ਹੈ।

ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਰੰਧਾਵਾ ਨੇ ਦੱਸਿਆ ਕਿ ਆਈਸੀਸੀਸੀ ‘ਸ਼ਹਿਰ ਦੇ ਦਿਮਾਗ’ ਵਜੋਂ ਕੰਮ ਕਰਦਾ ਹੈ, ਜੋ ਟ੍ਰੈਫਿਕ, ਅਪਰਾਧ ਅਤੇ ਨਗਰ ਸੇਵਾਵਾਂ ਨਾਲ ਜੁੜੇ ਡਾਟੇ ਨੂੰ ਇੱਕੋ ਪਲੇਟਫਾਰਮ ‘ਤੇ ਜੋੜਦਾ ਹੈ। ਉਨ੍ਹਾਂ ਕਿਹਾ ਕਿ ਏਆਈ ਅਤੇ ਮਨੁੱਖੀ ਬੁੱਧੀ ਦੇ ਮਿਲਾਪ ਨਾਲ ਪੰਜਾਬ ਪੁਲਿਸ 24 ਘੰਟੇ ਸਮਾਜ ਵਿਰੋਧੀ ਤੱਤਾਂ ‘ਤੇ ਨਿਗਰਾਨੀ ਰੱਖ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande