
ਫਾਜ਼ਿਲਕਾ, 15 ਮਈ (ਹਿੰ.ਸ.)। ਯਾਦਵਿੰਦਰ ਸਿੰਘ ਪਟਿਆਲਾ, ਪੰਜਾਬ ਪ੍ਰਧਾਨ ਡੀ-ਐਡਿਕਸ਼ਨ ਅਤੇ ਰੀਹੈਬਲਿਟੇਸ਼ਨ ਸੋਸਾਇਟੀ ਆਊਟਸੌਰਸ ਯੂਨੀਅਨ ਪੰਜਾਬ ਦੀ ਰਹਿਨੁਮਾਈ ਹੇਠ ਸੁਰਿੰਦਰ ਸਿੰਘ ਲਾਡਾ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਅਤੇ ਪਾਰਸ ਮੱਕੜ ਜਿਲ੍ਹਾ ਪ੍ਰਧਾਨ ਫਿਰੋਜ਼ਪੁਰ ਦੀ ਅਗਵਾਈ ਵਿੱਚ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਡੀ-ਐਡਿਕਸ਼ਨ ਰੀਹੈਬਲਿਟੇਸ਼ਨ ਸੋਸਾਇਟੀ, ਜੱਥੇਬੰਦੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਰਾਕੇਸ਼ ਚੌਹਾਨ ਅਬੋਹਰ ਪ੍ਰਧਾਨ, ਕਰਮਜੀਤ ਕੌਰ ਵਾਈਸ ਪ੍ਰਧਾਨ, ਨਿਸ਼ਾਨ ਸਿੰਘ ਜਨਰਲ ਸੈਕਟਰੀ, ਨਗਮਾ ਕੈਸ਼ੀਅਰ, ਰਾਜ ਕੁਮਾਰ ਮੀਡੀਆ ਇੰਚਾਰਜ, ਨਵਜੋਤ ਸਿੰਘ ਐਡਵਾਈਜ਼ਰ ਅਤੇ ਤਰਨਜੋਤ ਕੌਰ ਦੀ ਸੈਕਟਰੀ ਵਜੋਂ ਚੋਣ ਕੀਤੀ ਗਈ।
ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਨੇ ਜੱਥੇਬੰਦੀ ਦੀ ਵਾਗਡੋਰ ਸੰਭਾਲੀ। ਇਸ ਚੋਣ ਵਿੱਚ ਜ਼ਿਲ੍ਹਾ ਫ਼ਰੀਦਕੋਟ ਅਤੇ ਫਿਰੋਜ਼ਪੁਰ ਯੂਨੀਅਨ ਦੇ ਮੁਲਾਜਮ ਵੀ ਹਾਜ਼ਰ ਰਹੇ। ਯਾਦਵਿੰਦਰ ਸਿੰਘ ਪਟਿਆਲਾ ਪੰਜਾਬ ਪ੍ਰਧਾਨ ਵੱਲੋਂ ਕਿਹਾ ਗਿਆ ਕਿ ਜੱਥੇਬੰਦੀ ਉਮੀਦ ਕਰਦੀ ਹੈ ਕਿ ਫ਼ਾਜ਼ਿਲਕਾ ਜ਼ਿਲ੍ਹੇ ਦੀ ਜੱਥੇਬੰਦੀ ਆਉਣ ਵਾਲੇ ਸਮੇਂ ਵਿੱਚ ਸਮੂਹ ਡੀ-ਐਡਿਕਸ਼ਨ ਅਤੇ ਰੀਹੈਬਲਿਟੇਸ਼ਨ ਸੋਸਾਇਟੀ ਆਉਟਸੋਰਸ ਯੂਨੀਅਨ ਪੰਜਾਬ ਦਾ ਸਾਥ ਦੇਵੇਗੀ ਅਤੇ ਸਾਥੀਆਂ ਦੇ ਹੱਕਾਂ ਦੀ ਪ੍ਰਾਪਤੀ ਲਈ ਵੱਧ ਚੜ੍ਹਕੇ ਸੰਘਰਸ਼ ਵਿੱਚ ਹਿੱਸਾ ਪਾਉਣਗੇ।
ਰਾਕੇਸ਼ ਕੁਮਾਰ ਪ੍ਰਧਾਨ ਜ਼ਿਲ੍ਹਾ ਫਾਜ਼ਿਲਕਾ ਨੇ ਕਿਹਾ ਕਿ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਯੂਨੀਅਨ ਦੀ ਆਵਾਜ਼ ਨੂੰ ਬੁਲੰਦ ਕਰਨਗੇ ਅਤੇ ਸਾਥੀਆਂ ਨੂੰ ਆ ਰਹੀ ਦਿੱਕਤਾਂ ਨੂੰ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਵਾ ਕੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਣਗੇ। ਇਸ ਮੌਕੇ ਤੇ ਵੱਖ-ਵੱਖ ਓਟ ਕਲੀਨਿਕਾਂ ਤੋਂ ਕਾਉਂਸਲਰ, ਡਾਟਾ ਐਂਟਰੀ ਓਪਰੇਟਰ ਅਤੇ ਹੋਰ ਸਟਾਫ਼ ਮੌਜੂਦ ਸੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ