ਮਿਊਂਸਪਲ ਕਾਰਪੋਰੇਸ਼ਨ ਦੀਆਂ ਚੋਣਾਂ-2026 ਲਈ ਮੋਹਾਲੀ ਵਿੱਚ 40 ਨਾਮਜ਼ਦਗੀਆਂ ਪ੍ਰਾਪਤ
ਮੋਹਾਲੀ, 16 ਮਈ (ਹਿੰ.ਸ.)| ਮਿਊਂਸਪਲ ਕਾਰਪੋਰੇਸ਼ਨ ਐਸ.ਏ.ਐਸ. ਨਗਰ (ਮੋਹਾਲੀ) ਚੋਣਾਂ-2026 ਦੇ ਸਬੰਧ ਵਿੱਚ 15 ਮਈ 2026 ਨੂੰ ਵਾਰਡ ਨੰਬਰ 1 ਤੋਂ 50 ਤੱਕ ਲਈ ਨਾਮਜ਼ਦਗੀ ਪੱਤਰ ਪ੍ਰਾਪਤ ਕਰਨ ਦੀ ਪ੍ਰਕਿਰਿਆ ਸ਼ਾਂਤੀਪੂਰਨ ਢੰਗ ਨਾਲ ਸੰਪੂਰਨ ਹੋਈ। ਇਹ ਜਾਣਕਾਰੀ ਦਮਨਦੀਪ ਕੌਰ ਰਿਟਰਨਿੰਗ ਅਫਸਰ-ਕਮ-ਉਪ ਮੰਡਲ ਮੈਜ
ਮਿਊਂਸਪਲ ਕਾਰਪੋਰੇਸ਼ਨ ਦੀਆਂ ਚੋਣਾਂ-2026 ਲਈ ਮੋਹਾਲੀ ਵਿੱਚ 40 ਨਾਮਜ਼ਦਗੀਆਂ ਪ੍ਰਾਪਤ


ਮੋਹਾਲੀ, 16 ਮਈ (ਹਿੰ.ਸ.)| ਮਿਊਂਸਪਲ ਕਾਰਪੋਰੇਸ਼ਨ ਐਸ.ਏ.ਐਸ. ਨਗਰ (ਮੋਹਾਲੀ) ਚੋਣਾਂ-2026 ਦੇ ਸਬੰਧ ਵਿੱਚ 15 ਮਈ 2026 ਨੂੰ ਵਾਰਡ ਨੰਬਰ 1 ਤੋਂ 50 ਤੱਕ ਲਈ ਨਾਮਜ਼ਦਗੀ ਪੱਤਰ ਪ੍ਰਾਪਤ ਕਰਨ ਦੀ ਪ੍ਰਕਿਰਿਆ ਸ਼ਾਂਤੀਪੂਰਨ ਢੰਗ ਨਾਲ ਸੰਪੂਰਨ ਹੋਈ। ਇਹ ਜਾਣਕਾਰੀ ਦਮਨਦੀਪ ਕੌਰ ਰਿਟਰਨਿੰਗ ਅਫਸਰ-ਕਮ-ਉਪ ਮੰਡਲ ਮੈਜਿਸਟ੍ਰੇਟ, ਐਸ.ਏ.ਐਸ. ਨਗਰ ਅਤੇ ਰਿਟਰਨਿੰਗ ਅਫਸਰ-ਕਮ- ਵਧੀਕ ਮੁੱਖ ਪ੍ਰਸ਼ਾਸ਼ਕ ਗਮਾਡਾ, ਅਮਰਿੰਦਰ ਸਿੰਘ ਮੱਲ੍ਹੀ ਵੱਲੋਂ ਦਿੱਤੀ ਗਈ। ਉਨ੍ਹਾਂ ਅਨੁਸਾਰ ਅੱਜ ਵੱਖ-ਵੱਖ ਵਾਰਡਾਂ ਲਈ ਕੁੱਲ 40 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ।

ਉਨ੍ਹਾਂ ਦੱਸਿਆ ਕਿ ਪ੍ਰਾਪਤ ਨਾਮਜ਼ਦਗੀਆਂ ਵਿੱਚ ਵਾਰਡ ਨੰਬਰ 24 ਤੋਂ ਸੁਖਵਿੰਦਰ ਸਿੰਘ ਭਿੰਦਾ, ਵਾਰਡ ਨੰ: 7 ਤੋਂ ਇੰਦਰਪ੍ਰੀਤ ਕੌਰ ਪ੍ਰਿੰਸ, ਵਾਰਡ ਨੰ: 13 ਤੋਂ ਕੁਲਦੀਪ ਕੌਰ, ਵਾਰਡ ਨੰ: 13 ਤੋਂ ਨਵਕੀਰਤ ਕੌਰ, ਵਾਰਡ ਨੰ: 1 ਤੋਂ ਸੁਰਿੰਦਰ ਕੌਰ, ਵਾਰਡ ਨੰ: 22 ਤੋਂ ਰਵਨੀਤ ਕੌਰ, ਵਾਰਡ ਨੰ: 22 ਤੋਂ ਹਰਵਿੰਦਰ ਸਿੰਘ, ਵਾਰਡ ਨੰ: 14 ਤੋਂ ਪ੍ਰਕਾਸ਼ਵਤੀ, ਵਾਰਡ ਨੰ: 14 ਤੋਂ ਰਮੇਸ਼ ਕੁਮਾਰ ਵਰਮਾ, ਵਾਰਡ ਨੰ: 17 ਤੋਂ ਸੁਰਿੰਦਰ ਕੌਰ, ਵਾਰਡ ਨੰ: 9 ਤੋਂ ਕੁਲਦੀਪ ਕੌਰ ਕੰਗ, ਵਾਰਡ ਨੰ: 5 ਤੋਂ ਰਮਨਜੀਤ ਕੌਰ, ਵਾਰਡ ਨੰ: 14 ਤੋਂ ਰਮਨਦੀਪ ਸਿੰਘ, ਵਾਰਡ ਨੰ: 9 ਤੋਂ ਗੁਰਜੀਤ ਕੌਰ, ਵਾਰਡ ਨੰ: 14 ਤੋਂ ਜਸਮੀਤ ਕੌਰ, ਵਾਰਡ ਨੰ: 1 ਤੋਂ ਜਸਵੀਰ ਕੌਰ, ਵਾਰਡ ਨੰ: 16 ਤੋਂ ਹਰਸ਼ਦੀਪ ਸਿੰਘ ਸ਼ੇਰਗਿੱਲ, ਵਾਰਡ ਨੰ: 16 ਤੋਂ ਦਪਿੰਦਰ ਕੌਰ, ਸ਼ੇਰਗਿੱਲ, ਵਾਰਡ ਨੰ: 6 ਤੋਂ ਸੰਨੀ ਸਿੰਘ, ਵਾਰਡ ਨੰ: 48 ਤੋਂ ਰਵੀ ਸ਼ਰਮਾ, ਬਹਾਦਰ ਸਿੰਘ ਅਤੇ ਕੇਸਰ ਸਿੰਘ, ਵਾਰਡ ਨੰਬਰ 40 ਤੋਂ ਗੁਰਮੇਲ ਸਿੰਘ, ਵਾਰਡ ਨੰਬਰ 36 ਤੋਂ ਬਲਵਿੰਦਰ ਕੁਮਾਰ, ਵਾਰਡ ਨੰਬਰ 43 ਤੋਂ ਕੁਲਵਿੰਦਰ ਕੌਰ ਅਤੇ ਸੁਰਿੰਦਰ ਕੌਰ, ਵਾਰਡ ਨੰਬਰ 30 ਤੋਂ ਦਵਿੰਦਰ ਪਾਲ ਸਿੰਘ, ਵਾਰਡ ਨੰਬਰ 28 ਤੋਂ ਰਜਨੀ ਅਤੇ ਰਵਿੰਦਰ ਸਿੰਘ, ਵਾਰਡ ਨੰਬਰ 47 ਤੋਂ ਜਸਪ੍ਰੀਤ ਕੌਰ, ਵਾਰਡ ਨੰਬਰ 44 ਤੋਂ ਜਸਪ੍ਰੀਤ ਸਿੰਘ ਅਤੇ ਸੁਖਬੀਰ ਸਿੰਘ, ਵਾਰਡ ਨੰਬਰ 41 ਤੋਂ ਬਲਵਿੰਦਰ ਕੌਰ, ਵਾਰਡ ਨੰਬਰ 49 ਤੋਂ ਅਰਚਨਾ ਘਾਂਗਸ, ਵਾਰਡ ਨੰਬਰ 46 ਤੋਂ ਸੁਖਦਰਸ਼ਨ ਸਿੰਘ, ਵਾਰਡ ਨੰਬਰ 29 ਤੋਂ ਬਲਵਿੰਦਰ ਕੌਰ, ਵਾਰਡ ਨੰਬਰ 46 ਤੋਂ ਰਾਮ ਕੁਮਾਰ, ਵਾਰਡ ਨੰਬਰ 26 ਤੋਂ ਸਤਵਿੰਦਰ ਸਿੰਘ ਅਤੇ ਸਤਨਾਮ ਸਿੰਘ, ਵਾਰਡ ਨੰਬਰ 49 ਤੋਂ ਬਲਜੀਤ ਕੌਰ ਨੇ ਆਪਣੇ ਕਾਗਜ਼ ਦਾਖਲ ਕੀਤੇ।

ਰਿਟਰਨਿੰਗ ਅਫਸਰਾਂ ਨੇ ਦੱਸਿਆ ਕਿ 16 ਮਈ ਨਾਮਜ਼ਦਗੀ ਪੱਤਰ ਪ੍ਰਾਪਤ ਕਰਨ ਦੀ ਆਖਰੀ ਮਿਤੀ ਹੈ ਜਦਕਿ ਜਾਂਚ 18 ਮਈ ਨੂੰ ਕੀਤੀ ਜਾਵੇਗੀ। ਇਸੇ ਤਰ੍ਹਾਂ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਮਿਤੀ 19 ਮਈ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ, ਸੁਚੱਜੇ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਚੋਣਾਂ ਵਿੱਚ ਹਿੱਸਾ ਲੈ ਰਹੇ ਉਮੀਦਵਾਰਾਂ ਅਤੇ ਰਾਜਨੀਤਿਕ ਪਾਰਟੀਆਂ ਨੂੰ ਚੋਣ ਜ਼ਾਬਤੇ ਦੀ ਪਾਲਣਾ ਯਕੀਨੀ ਬਣਾਉਣ ਲਈ ਅਪੀਲ ਵੀ ਕੀਤੀ ਗਈ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande