ਅੰਮ੍ਰਿਤਸਰ ’ਚ ਗੁੱਸੇ ’ਚ ਆਕੇ ਧੀ ਨੇ ਪਿਤਾ ਨੂੰ ਮਾਰੀ ਗੋਲੀ
ਅੰਮ੍ਰਿਤਸਰ, 16 ਮਈ (ਹਿੰ.ਸ.)| ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ ਹਲਕੇ ਦੇ ਥਾਣਾ ਖਲਚੀਆਂ ਇਲਾਕੇ ਵਿੱਚ ਇੱਕ ਧੀ ਨੇ ਆਪਣੇ ਹੀ ਪਿਤਾ ਨੂੰ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਦਿੱਤੀ। ਜ਼ਖਮੀ ਪਿਤਾ ਦਾ ਇਲਾਜ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਚੱਲ ਰਿਹਾ ਹੈ ਅਤੇ ਡਾਕਟਰਾਂ ਅਨੁਸਾਰ ਉਨ੍ਹਾਂ ਦੀ ਹਾਲਤ ਇਸ ਵੇ
ਅੰਮ੍ਰਿਤਸਰ ’ਚ ਗੁੱਸੇ ’ਚ ਆਕੇ ਧੀ ਨੇ ਪਿਤਾ ਨੂੰ ਮਾਰੀ ਗੋਲੀ


ਅੰਮ੍ਰਿਤਸਰ, 16 ਮਈ (ਹਿੰ.ਸ.)| ਅੰਮ੍ਰਿਤਸਰ ਦੇ ਬਾਬਾ ਬਕਾਲਾ ਸਾਹਿਬ ਹਲਕੇ ਦੇ ਥਾਣਾ ਖਲਚੀਆਂ ਇਲਾਕੇ ਵਿੱਚ ਇੱਕ ਧੀ ਨੇ ਆਪਣੇ ਹੀ ਪਿਤਾ ਨੂੰ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਦਿੱਤੀ। ਜ਼ਖਮੀ ਪਿਤਾ ਦਾ ਇਲਾਜ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਚੱਲ ਰਿਹਾ ਹੈ ਅਤੇ ਡਾਕਟਰਾਂ ਅਨੁਸਾਰ ਉਨ੍ਹਾਂ ਦੀ ਹਾਲਤ ਇਸ ਵੇਲੇ ਸਥਿਰ ਹੈ। ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਨੌਜਵਾਨ ਕੁੜੀ ਸਨੇਹਦੀਪ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤਣਾਅ ਵਿੱਚ ਸੀ। ਘਟਨਾ ਉਸ ਵੇਲੇ ਵਾਪਰੀ ਜਦੋਂ ਉਸਦੇ ਪਿਤਾ ਘਰ ਵਿੱਚ ਅਰਦਾਸ ਕਰ ਰਹੇ ਸਨ ਅਤੇ ਉਨ੍ਹਾਂ ਕੋਲ ਲਾਇਸੈਂਸੀ ਪਿਸਤੌਲ ਮੌਜੂਦ ਸੀ। ਇਸ ਦੌਰਾਨ ਸਨੇਹਦੀਪ ਨੇ ਅਚਾਨਕ ਹਥਿਆਰ ਚੁੱਕ ਕੇ ਗੋਲੀ ਚਲਾ ਦਿੱਤੀ, ਜੋ ਪਿਤਾ ਦੀ ਪਿੱਠ ਵਿੱਚ ਲੱਗੀ।

ਗੋਲੀ ਲੱਗਣ ਨਾਲ ਘਰ ਵਿੱਚ ਅਫਰਾਤਫਰੀ ਮਚ ਗਈ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਜ਼ਖਮੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਸ ਮਾਮਲੇ ਨੂੰ ਆਸਟ੍ਰੇਲੀਆ ਜਾਣ ਨਾਲ ਜੋੜ ਕੇ ਕਈ ਅਫਵਾਹਾਂ ਫੈਲੀਆਂ, ਜਿਨ੍ਹਾਂ ਨੂੰ ਪਰਿਵਾਰ ਨੇ ਪੂਰੀ ਤਰ੍ਹਾਂ ਝੂਠਾ ਅਤੇ ਬੇਬੁਨਿਆਦ ਕਰਾਰ ਦਿੱਤਾ। ਪਰਿਵਾਰ ਦਾ ਕਹਿਣਾ ਹੈ ਕਿ ਇਸ ਘਟਨਾ ਦਾ ਕਿਸੇ ਵਿਦੇਸ਼ ਜਾਣ ਦੇ ਵਿਵਾਦ ਨਾਲ ਕੋਈ ਲੈਣਾ-ਦੇਣਾ ਨਹੀਂ।

ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲ ਅਪੀਲ ਕੀਤੀ ਹੈ ਕਿ ਕੁੜੀ ਦੀ ਮਾਨਸਿਕ ਹਾਲਤ ਨੂੰ ਧਿਆਨ ਵਿੱਚ ਰੱਖਦਿਆਂ ਉਸ ਖ਼ਿਲਾਫ਼ ਦਰਜ ਐਫਆਈਆਰ ਰੱਦ ਕਰਕੇ ਉਸਨੂੰ ਰਿਹਾਅ ਕੀਤਾ ਜਾਵੇ। ਦੂਜੇ ਪਾਸੇ ਡੀਐਸਪੀ ਬਾਬਾ ਬਕਾਲਾ ਸੁਖਪਾਲ ਸਿੰਘ ਨੇ ਦੱਸਿਆ ਕਿ ਸਨੇਹਦੀਪ ਨੇ ਪਿਛਲੇ ਸਾਲ 12ਵੀਂ ਪਾਸ ਕੀਤੀ ਸੀ ਅਤੇ ਉਹ ਆਸਟ੍ਰੇਲੀਆ ਜਾਣ ਦੀ ਇੱਛੁਕ ਸੀ। ਪਰਿਵਾਰ ਵੱਲੋਂ ਉਸਨੂੰ ਰੋਕਿਆ ਜਾਂਦਾ ਸੀ ਅਤੇ ਕਈ ਵਾਰ ਉਸ ਨਾਲ ਮਾਰਕੁੱਟ ਵੀ ਕੀਤੀ ਜਾਂਦੀ ਸੀ। ਉਨ੍ਹਾਂ ਅਨੁਸਾਰ ਉਸਨੂੰ ਘਰ ਵਿੱਚ ਬੰਧਕ ਬਣਾਕੇ ਰੱਖਿਆ ਗਿਆ ਸੀ, ਜਿਸ ਕਾਰਨ ਗੁੱਸੇ ਵਿੱਚ ਆ ਕੇ ਉਸਨੇ ਆਪਣੇ ਪਿਤਾ ਨੂੰ ਗੋਲੀ ਮਾਰ ਦਿੱਤੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande