ਚੰਡੀਗੜ੍ਹ ‘ਚ ਸੂਰਜ ਕਤਲ ਮਾਮਲਾ: 6 ਨਾਬਾਲਿਗ ਕਾਬੂ, ਮਾਂ ਵੱਲੋਂ ਕੜੀ ਸਜ਼ਾ ਦੀ ਕੀਤੀ ਮੰਗ
ਚੰਡੀਗੜ੍ਹ, 16 ਮਈ (ਹਿੰ.ਸ.)| ਦੜਵਾ ਇਲਾਕੇ ਵਿੱਚ 12 ਮਈ ਨੂੰ ਹੋਏ ਸੂਰਜ ਕਤਲ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 6 ਨਾਬਾਲਿਗ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਾਰੇ ਮੁਲਜ਼ਮਾਂ ਨੂੰ ਜੂਵੈਨਾਈਲ ਜਸਟਿਸ ਬੋਰਡ ਅੱਗੇ ਪੇਸ਼ ਕਰਨ ਤੋਂ ਬਾਅਦ ਬਾਲ ਸੁਧਾਰ ਗ੍ਰਹਿ ਭੇਜ ਦਿੱਤਾ ਗਿਆ ਹੈ। ਮ੍ਰਿਤ
ਚੰਡੀਗੜ੍ਹ ‘ਚ ਸੂਰਜ ਕਤਲ ਮਾਮਲਾ: 6 ਨਾਬਾਲਿਗ ਕਾਬੂ, ਮਾਂ ਵੱਲੋਂ ਕੜੀ ਸਜ਼ਾ ਦੀ ਕੀਤੀ ਮੰਗ


ਚੰਡੀਗੜ੍ਹ, 16 ਮਈ (ਹਿੰ.ਸ.)| ਦੜਵਾ ਇਲਾਕੇ ਵਿੱਚ 12 ਮਈ ਨੂੰ ਹੋਏ ਸੂਰਜ ਕਤਲ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 6 ਨਾਬਾਲਿਗ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਾਰੇ ਮੁਲਜ਼ਮਾਂ ਨੂੰ ਜੂਵੈਨਾਈਲ ਜਸਟਿਸ ਬੋਰਡ ਅੱਗੇ ਪੇਸ਼ ਕਰਨ ਤੋਂ ਬਾਅਦ ਬਾਲ ਸੁਧਾਰ ਗ੍ਰਹਿ ਭੇਜ ਦਿੱਤਾ ਗਿਆ ਹੈ। ਮ੍ਰਿਤਕ ਦੀ ਮਾਂ ਰਾਜਵਾਲਾ ਨੇ ਚੰਡੀਗੜ੍ਹ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਉਸਦੇ ਪੁੱਤਰ ਦੇ ਕਾਤਲਾਂ ਨੂੰ ਫਾਂਸੀ ਜਾਂ ਉਮਰ ਕੈਦ ਵਰਗੀ ਸਖ਼ਤ ਸਜ਼ਾ ਦਿੱਤੀ ਜਾਵੇ, ਤਾਂ ਜੋ ਭਵਿੱਖ ਵਿੱਚ ਕੋਈ ਵੀ ਅਜਿਹੀ ਘਟਨਾ ਕਰਨ ਤੋਂ ਪਹਿਲਾਂ ਡਰੇ।

ਜਾਣਕਾਰੀ ਮੁਤਾਬਕ ਸੂਰਜ ਕੁਮਾਰ ਡਿਊਟੀ ਮੁਕਾਉਣ ਤੋਂ ਬਾਅਦ ਬਾਈਕ ‘ਤੇ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ 5 ਨੌਜਵਾਨਾਂ ਨੇ ਉਸਨੂੰ ਰਾਹ ਵਿੱਚ ਘੇਰ ਲਿਆ ਅਤੇ ਚਾਕੂ-ਕਿਰਚ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਸ ‘ਤੇ ਲਗਾਤਾਰ ਵਾਰ ਕੀਤੇ।

ਸੂਰਜ ਨੇ ਬਚਣ ਲਈ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਹ ਜ਼ਮੀਨ ‘ਤੇ ਡਿੱਗ ਪਿਆ ਤਾਂ ਦੋਸ਼ੀਆਂ ਨੇ ਮੁੜ ਉਸ ‘ਤੇ ਚਾਕੂਆਂ ਨਾਲ ਹਮਲਾ ਕੀਤਾ। ਇਹ ਪੂਰੀ ਵਾਰਦਾਤ ਦਿਨ ਦਿਹਾੜੇ ਹੋਈ।

ਹੈਰਾਨੀ ਦੀ ਗੱਲ ਇਹ ਰਹੀ ਕਿ ਲੋਕ ਘਰਾਂ ਦੀਆਂ ਬਾਲਕਨੀਆਂ ‘ਚ ਖੜੇ ਹੋ ਕੇ ਇਸਦੀ ਵੀਡੀਓ ਬਣਾਉਂਦੇ ਰਹੇ, ਪਰ ਕਿਸੇ ਨੇ ਵੀ ਮਦਦ ਲਈ ਅੱਗੇ ਨਹੀਂ ਆਇਆ।

ਗੰਭੀਰ ਹਾਲਤ ਵਿੱਚ ਸੂਰਜ ਨੂੰ ਜੀਐਮਸੀਐਚ-32 ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਪੁਲਿਸ ਨੇ ਪਹਿਲਾਂ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਸੀ ਅਤੇ ਹੁਣ ਜਾਂਚ ਦੌਰਾਨ 6 ਨਾਬਾਲਿਗ ਮੁਲਜ਼ਮਾਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande