ਵਿਧਾਇਕ ਕੋਹਲੀ ਨੇ 1.50 ਕਰੋੜ ਦੀ ਲਾਗਤ ਨਾਲ ਸੜਕ ਨੇ ਨਿਰਮਾਣ ਕਾਰਜ ਦੀ ਕੀਤੀ ਸ਼ੁਰੂਆਤ
ਪਟਿਆਲਾ, 16 ਮਈ (ਹਿੰ.ਸ.)। ਪਟਿਆਲਾ ਦੇ ਘਲੌੜੀ ਗੇਟ ਸਥਿਤ ਮੜੀਆਂ ਵਾਲੇ ਪੁਲ ਤੋਂ ਲੈ ਕੇ ਡਕਾਲਾ ਚੁੰਗੀ ਚੌਂਕ ਤੱਕ ਬਣਨ ਵਾਲੀ ਕਰੀਬ 1.70 ਕਰੋੜ ਰੁਪਏ ਦੀ ਲਾਗਤ ਵਾਲੀ ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਨ ਪਟਿਆਲਾ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਵੱਲੋਂ ਕੀਤਾ ਗਿਆ। ਵਿਧਾਇਕ ਕੋਹਲੀ ਨੇ ਕਿਹਾ ਕਿ ਇਲ
ਸੜਕ ਨੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਉਂਦੇ ਵਿਧਾਇਕ ਕੋਹਲੀ


ਪਟਿਆਲਾ, 16 ਮਈ (ਹਿੰ.ਸ.)। ਪਟਿਆਲਾ ਦੇ ਘਲੌੜੀ ਗੇਟ ਸਥਿਤ ਮੜੀਆਂ ਵਾਲੇ ਪੁਲ ਤੋਂ ਲੈ ਕੇ ਡਕਾਲਾ ਚੁੰਗੀ ਚੌਂਕ ਤੱਕ ਬਣਨ ਵਾਲੀ ਕਰੀਬ 1.70 ਕਰੋੜ ਰੁਪਏ ਦੀ ਲਾਗਤ ਵਾਲੀ ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਨ ਪਟਿਆਲਾ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਵੱਲੋਂ ਕੀਤਾ ਗਿਆ।

ਵਿਧਾਇਕ ਕੋਹਲੀ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਲੰਬੇ ਸਮੇਂ ਤੋਂ ਖਰਾਬ ਸੜਕ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਵਿਕਾਸ ਕਾਰਜ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸੜਕਾਂ ਅਤੇ ਆਧੁਨਿਕ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

ਵਿਧਾਇਕ ਕੋਹਲੀ ਨੇ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਆਵਾਜਾਈ ਸੁਗਮ ਹੋਵੇਗੀ ਅਤੇ ਇਲਾਕੇ ਦੇ ਵਪਾਰੀਆਂ ਤੇ ਰਹਿਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਐਕਸੀਅਨ ਵਨੀਤ ਸਿੰਗਲਾ ਵਾਰਡ 33 ਦੀ ਐਮਸੀ ਗੀਤਾ ਰਾਣੀ, ਵਾਰਡ 40 ਦੇ ਇੰਚਾਰਜ ਗੁਰਪ੍ਰੀਤ ਗੂਰੀ, ਵਾਰਡ 39 ਦੀ ਇੰਚਾਰਜ ਜੋਤੀ, ਵਾਰਡ 35 ਤੋਂ ਰਮੇਸ਼ ਸਿੰਗਲਾ ਸਮੇਤ ਪੁਨੀਤ ਬੁੱਧੀਰਾਜਾ ਅਤੇ ਮਨਦੀਪ ਝੋਲਾ ਵੀ ਹਾਜ਼ਰ ਰਹੇ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande