ਚੰਡੀਗੜ੍ਹ ਵਿੱਚ ਲਾਰੈਂਸ ਗੈਂਗ ਦੇ ਨਾਂਅ ‘ਤੇ 2 ਕਰੋੜ ਦੀ ਫਿਰੌਤੀ ਮੰਗੀ
ਚੰਡੀਗੜ੍ਹ, 16 ਮਈ (ਹਿੰ.ਸ.)| ਸ਼ਹਿਰ ਵਿੱਚ ਲਾਰੈਂਸ ਗੈਂਗ ਦੇ ਨਾਂ ‘ਤੇ ਇੱਕ ਕਾਰੋਬਾਰੀ ਤੋਂ 2 ਕਰੋੜ ਰੁਪਏ ਦੀ ਰੰਗਦਾਰੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੀ ਸ਼ਿਕਾਇਤ ‘ਤੇ ਚੰਡੀਗੜ੍ਹ ਪੁਲਿਸ ਨੇ ਜ਼ੀਰੋ ਐਫਆਈਆਰ ਦਰਜ ਕਰਕੇ ਮਾਮਲਾ ਅਗਲੀ ਜਾਂਚ ਲਈ ਖਰੜ ਸਿਟੀ ਥਾਣਾ ਪੁਲਿਸ ਨੂੰ ਭੇਜ ਦਿੱਤਾ ਹੈ। ਸ਼
ਚੰਡੀਗੜ੍ਹ ਵਿੱਚ ਲਾਰੈਂਸ ਗੈਂਗ ਦੇ ਨਾਂਅ ‘ਤੇ 2 ਕਰੋੜ ਦੀ ਫਿਰੌਤੀ ਮੰਗੀ


ਚੰਡੀਗੜ੍ਹ, 16 ਮਈ (ਹਿੰ.ਸ.)| ਸ਼ਹਿਰ ਵਿੱਚ ਲਾਰੈਂਸ ਗੈਂਗ ਦੇ ਨਾਂ ‘ਤੇ ਇੱਕ ਕਾਰੋਬਾਰੀ ਤੋਂ 2 ਕਰੋੜ ਰੁਪਏ ਦੀ ਰੰਗਦਾਰੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੀ ਸ਼ਿਕਾਇਤ ‘ਤੇ ਚੰਡੀਗੜ੍ਹ ਪੁਲਿਸ ਨੇ ਜ਼ੀਰੋ ਐਫਆਈਆਰ ਦਰਜ ਕਰਕੇ ਮਾਮਲਾ ਅਗਲੀ ਜਾਂਚ ਲਈ ਖਰੜ ਸਿਟੀ ਥਾਣਾ ਪੁਲਿਸ ਨੂੰ ਭੇਜ ਦਿੱਤਾ ਹੈ। ਸ਼ਿਕਾਇਤਕਰਤਾ ਲਵਪ੍ਰੀਤ ਸਿੰਘ, ਨਿਵਾਸੀ ਸੰਤੇ ਮਾਜਰਾ ਕਾਲੋਨੀ, ਸੈਕਟਰ-127 ਨੇ ਐੱਸਐੱਸਪੀ ਚੰਡੀਗੜ੍ਹ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦਾ ਇੱਕ ਦਫ਼ਤਰ ਸੈਕਟਰ-22ਬੀ ਸਥਿਤ “ਮੈਸੇਜ ਵਾਹਿਗੁਰੂ ਪ੍ਰੋਡਕਸ਼ਨ” ਵਿੱਚ ਵੀ ਹੈ। ਉਸਨੇ ਦੱਸਿਆ ਕਿ ਸਵੇਰ ਉਸਨੂੰ ਇੱਕ ਅਣਪਛਾਤੇ ਨੰਬਰ ਤੋਂ ਧਮਕੀ ਭਰੀ ਵੋਇਸ ਰਿਕਾਰਡਿੰਗ ਮਿਲੀ, ਜਿਸ ਵਿੱਚ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਹੈਰੀ ਬਾਕਸਰ ਦੱਸਦੇ ਹੋਏ ਲਾਰੈਂਸ ਗੈਂਗ ਨਾਲ ਜੁੜਿਆ ਹੋਣ ਦਾ ਦਾਅਵਾ ਕੀਤਾ।

ਦੋਸ਼ੀ ਨੇ 2 ਕਰੋੜ ਰੁਪਏ ਦੀ ਮੰਗ ਕੀਤੀ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ 24 ਘੰਟਿਆਂ ਅੰਦਰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ। ਸ਼ਿਕਾਇਤਕਰਤਾ ਮੁਤਾਬਕ ਦੋਸ਼ੀ ਨੇ ਉਸਦੀ ਪਤਨੀ ਪਾਇਲ ਅਤੇ ਧੀ ਅਵਨੀਤ ਕੌਰ ਦਾ ਨਾਮ ਲੈ ਕੇ ਪਰਿਵਾਰ ਦੀ ਨਿੱਜੀ ਜਾਣਕਾਰੀ ਹੋਣ ਦਾ ਵੀ ਦਾਅਵਾ ਕੀਤਾ। ਇਸ ਤੋਂ ਇਲਾਵਾ ਸੈਕਟਰ-17 ਵਿੱਚ ਉਸਦੇ ਦਫ਼ਤਰਾਂ ਦੀ ਜਾਣਕਾਰੀ ਦੱਸ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਗਈ।

ਧਮਕੀ ਤੋਂ ਬਾਅਦ ਪਰਿਵਾਰ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਲਵਪ੍ਰੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਦੋਸ਼ੀ ਵੱਲੋਂ ਜਾਨੋਂ ਮਾਰਨ ਅਤੇ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਉਸਦੇ ਕੋਲ ਵੋਇਸ ਰਿਕਾਰਡਿੰਗ ਸਮੇਤ ਹੋਰ ਇਲੈਕਟ੍ਰਾਨਿਕ ਸਬੂਤ ਮੌਜੂਦ ਹਨ, ਜੋ ਪੁਲਿਸ ਨੂੰ ਸੌਂਪ ਦਿੱਤੇ ਗਏ ਹਨ। ਇਸ ਮਾਮਲੇ ਵਿੱਚ ਥਾਣਾ ਸੈਕਟਰ-22 ਵਿੱਚ ਪਹਿਲਾਂ ਡੀਡੀਅਰ ਦਰਜ ਕੀਤੀ ਗਈ ਸੀ। ਬਾਅਦ ਵਿੱਚ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਸੈਕਟਰ-17 ਵਿੱਚ ਭਾਰਤੀ ਨਿਆਂ ਸੰਹਿਤਾ 2023 ਦੀ ਧਾਰਾ 308(4) ਅਧੀਨ ਜ਼ੀਰੋ ਐਫਆਈਆਰ ਦਰਜ ਕੀਤੀ ਗਈ ਅਤੇ ਕੇਸ ਨੂੰ ਅਗਲੀ ਜਾਂਚ ਲਈ ਖਰੜ ਸਿਟੀ ਥਾਣੇ ਭੇਜ ਦਿੱਤਾ ਗਿਆ। ਪੁਲਿਸ ਵੱਲੋਂ ਕਾਲ ਡੀਟੇਲ ਰਿਕਾਰਡ, ਵੋਇਸ ਰਿਕਾਰਡਿੰਗ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਦੋਸ਼ੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਮਲੇ ਵਿੱਚ ਧਾਰਾ 308 (ਫਿਰੌਤੀ) ਅਤੇ ਧਾਰਾ 351 (ਆਪਰਾਧਿਕ ਧਮਕੀ) ਸਮੇਤ ਹੋਰ ਧਾਰਾਵਾਂ ਹੇਠ ਕਾਰਵਾਈ ਕੀਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande