
ਫਾਜ਼ਿਲਕਾ, 16 ਮਈ (ਹਿੰ.ਸ.)। ਫਾਜ਼ਿਲਕਾ ਜ਼ਿਲ੍ਹੇ ਦੇ ਨਵੇਂ ਨਿਯੁਕਤ ਐੱਸ.ਐੱਸ.ਪੀ. ਗਗਨ ਅਜੀਤ ਸਿੰਘ ਦਾ ਉਨ੍ਹਾਂ ਦੇ ਦਫ਼ਤਰੀ ਸਟਾਫ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਨਿੱਘਾ ਸਵਾਗਤ ਅਤੇ ਸਤਿਕਾਰ ਕੀਤਾ ਗਿਆ। ਇਸ ਮੌਕੇ ਦਫ਼ਤਰੀ ਸਟਾਫ ਵਿੱਚ ਏ.ਐੱਸ.ਆਈ ਕ੍ਰਿਸ਼ਨ ਲਾਲ, ਏ.ਐੱਸ.ਆਈ ਰਮੇਸ਼ ਸਿੰਘ, ਪੀ.ਐੱਚ.ਜੀ ਚਿਮਨ ਲਾਲ ਅਤੇ ਪੀ.ਐੱਚ.ਜੀ ਅਸ਼ੋਕ ਕੁਮਾਰ ਮੌਜੂਦ ਸਨ। ਪੁਲਸ ਮੁਲਾਜਮਾਂ ਨੇ ਨਵੇਂ ਐੱਸ.ਐੱਸ.ਪੀ. ਨੂੰ ਜੀ ਆਇਆਂ ਆਖਦਿਆਂ ਉਨ੍ਹਾਂ ਨੂੰ ਕਾਮਯਾਬ ਕਾਰਜਸ਼ੈਲੀ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਦੌਰਾਨ ਏ.ਐੱਸ.ਆਈ. ਕ੍ਰਿਸ਼ਨ ਲਾਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਲੋਕਾਂ ਨੂੰ ਨਵੇਂ ਐੱਸ.ਐੱਸ.ਪੀ. ਤੋਂ ਕਾਫੀ ਉਮੀਦਾਂ ਹਨ। ਉਨ੍ਹਾਂ ਦੱਸਿਆ ਕਿ ਐੱਸ.ਐੱਸ.ਪੀ. ਗਗਨ ਅਜੀਤ ਸਿੰਘ ਇੱਕ ਨੈਸ਼ਨਲ ਲੈਵਲ ਦੇ ਹਾਕੀ ਖਿਡਾਰੀ ਵੀ ਰਹੇ ਹਨ ਅਤੇ ਉਹ ਫਾਜ਼ਿਲਕਾ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਐੱਸ.ਐੱਸ.ਪੀ. ਦੀ ਇਹ ਸੋਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਪ੍ਰੇਰਿਤ ਕਰੇਗੀ। ਇਸਦੇ ਨਾਲ ਹੀ ਉਨ੍ਹਾਂ ਆਸ ਜਤਾਈ ਕਿ ਨਵੇਂ ਪੁਲਸ ਮੁੱਖੀ ਆਪਣੇ ਦਫ਼ਤਰ ਦੇ ਸਟਾਫ ਅਤੇ ਜੂਨੀਅਰ ਮੁਲਾਜ਼ਮਾਂ ਨੂੰ ਪਰਿਵਾਰਕ ਮੈਂਬਰਾਂ ਵਾਂਗ ਪਿਆਰ ਅਤੇ ਬਣਦਾ ਸਨਮਾਨ ਦੇਣਗੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ