ਹੁਸ਼ਿਆਰਪੁਰ ’ਚ ਏਐਸਆਈ ਦੇ ਘਰ ਚੋਰੀ, 15 ਤੋਲੇ ਸੋਨਾ ਤੇ 25 ਹਜ਼ਾਰ ਨਕਦੀ ਲੁੱਟੀ
ਹੁਸ਼ਿਆਰਪੁਰ, 17 ਮਈ (ਹਿੰ.ਸ.)| ਹੁਸ਼ਿਆਰਪੁਰ ਦੇ ਦਸੂਹਾ ਥਾਣਾ ਖੇਤਰ ਦੇ ਪਿੰਡ ਦੋਲੋਵਾਲ ਵਿੱਚ ਪੰਜਾਬ ਪੁਲਿਸ ਦੇ ਏਐਸਆਈ ਦੇ ਘਰ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਚੋਰ ਘਰ ਤੋਂ ਕਰੀਬ 12 ਤੋਂ 15 ਤੋਲੇ ਸੋਨੇ ਦੇ ਗਹਿਣੇ ਅਤੇ 25 ਹਜ਼ਾਰ ਰੁਪਏ ਨਕਦੀ ਲੈ ਕੇ ਫਰਾਰ ਹੋ ਗਏ। ਪੀੜਤ ਏਐਸਆਈ ਵਿਜੇ ਕੁਮਾਰ
ਹੁਸ਼ਿਆਰਪੁਰ ’ਚ ਏਐਸਆਈ ਦੇ ਘਰ ਚੋਰੀ, 15 ਤੋਲੇ ਸੋਨਾ ਤੇ 25 ਹਜ਼ਾਰ ਨਕਦੀ ਲੁੱਟੀ


ਹੁਸ਼ਿਆਰਪੁਰ, 17 ਮਈ (ਹਿੰ.ਸ.)| ਹੁਸ਼ਿਆਰਪੁਰ ਦੇ ਦਸੂਹਾ ਥਾਣਾ ਖੇਤਰ ਦੇ ਪਿੰਡ ਦੋਲੋਵਾਲ ਵਿੱਚ ਪੰਜਾਬ ਪੁਲਿਸ ਦੇ ਏਐਸਆਈ ਦੇ ਘਰ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਚੋਰ ਘਰ ਤੋਂ ਕਰੀਬ 12 ਤੋਂ 15 ਤੋਲੇ ਸੋਨੇ ਦੇ ਗਹਿਣੇ ਅਤੇ 25 ਹਜ਼ਾਰ ਰੁਪਏ ਨਕਦੀ ਲੈ ਕੇ ਫਰਾਰ ਹੋ ਗਏ। ਪੀੜਤ ਏਐਸਆਈ ਵਿਜੇ ਕੁਮਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਇਸ ਸਮੇਂ ਰੋਪੜ ਦੇ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਡਿਊਟੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਧੀ ਦੇ ਵਿਆਹ ਲਈ ਗਹਿਣੇ ਖਰੀਦ ਕੇ ਘਰ ਰੱਖੇ ਹੋਏ ਸਨ।ਘਟਨਾ ਸ਼ਨੀਵਾਰ ਰਾਤ ਕਰੀਬ 11 ਵਜੇ ਤੋਂ ਬਾਅਦ ਦੀ ਹੈ। ਜਾਣਕਾਰੀ ਮੁਤਾਬਕ ਚੋਰ ਘਰ ਦੀ ਖਿੜਕੀ ਦੀ ਗ੍ਰਿੱਲ ਤੋੜ ਕੇ ਅੰਦਰ ਦਾਖ਼ਲ ਹੋਏ। ਹੈਰਾਨੀ ਦੀ ਗੱਲ ਇਹ ਹੈ ਕਿ ਵਾਰਦਾਤ ਵੇਲੇ ਪਰਿਵਾਰ ਦੇ ਸਾਰੇ ਮੈਂਬਰ ਆਪਣੇ-ਆਪਣੇ ਕਮਰਿਆਂ ਵਿੱਚ ਸੁੱਤੇ ਹੋਏ ਸਨ ਅਤੇ ਕਿਸੇ ਨੂੰ ਵੀ ਚੋਰੀ ਦਾ ਪਤਾ ਨਹੀਂ ਲੱਗਿਆ। ਏਐਸਆਈ ਵਿਜੇ ਕੁਮਾਰ ਨੇ ਦੱਸਿਆ ਕਿ ਰਾਤ ਕਰੀਬ 11 ਵਜੇ ਤੋਂ ਬਾਅਦ ਉਹ ਵੀ ਸੌਂ ਗਏ ਸਨ। ਸਵੇਰੇ ਉੱਠਣ ‘ਤੇ ਉਨ੍ਹਾਂ ਨੇ ਖਿੜਕੀ ਦੀ ਗ੍ਰਿੱਲ ਟੁੱਟੀ ਹੋਈ ਅਤੇ ਸਟੋਰ ਰੂਮ ਦਾ ਦਰਵਾਜ਼ਾ ਖੁੱਲ੍ਹਾ ਦੇਖਿਆ। ਅੰਦਰ ਸਾਰਾ ਸਮਾਨ ਖਿਲਰਿਆ ਪਿਆ ਸੀ।ਏਐਸਆਈ ਅਨੁਸਾਰ ਰਾਤ ਦੌਰਾਨ ਉਹਨਾਂ ਨੂੰ ਬਹੁਤ ਗਹਿਰੀ ਨੀਂਦ ਆਈ, ਜਿਸ ਕਾਰਨ ਸ਼ੱਕ ਹੈ ਕਿ ਚੋਰਾਂ ਨੇ ਕੋਈ ਨਸ਼ੀਲਾ ਸਪ੍ਰੇ ਵਰਤਿਆ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ‘ਤੇ ਰਾਤ ਨੂੰ ਪਰਿਵਾਰ ਦੇ ਮੈਂਬਰ ਵਾਰ-ਵਾਰ ਜਾਗਦੇ ਹਨ, ਪਰ ਉਸ ਰਾਤ ਕੋਈ ਵੀ ਨਹੀਂ ਜਾਗਿਆ। ਸਵੇਰੇ ਕਰੀਬ 4 ਵਜੇ ਪਤਨੀ ਜਾਗੀ ਅਤੇ 5 ਵਜੇ ਸਟੋਰ ਰੂਮ ਵੱਲ ਗਈ ਤਾਂ ਚੋਰੀ ਦਾ ਪਤਾ ਲੱਗਿਆ।ਸੂਚਨਾ ਮਿਲਣ ‘ਤੇ ਦਸੂਹਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏਐਸਆਈ ਗੁਰਬਚਨ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਆਲੇ-ਦੁਆਲੇ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ।ਪੀੜਤ ਅਨੁਸਾਰ ਚੋਰ ਕਰੀਬ 24 ਲੱਖ ਰੁਪਏ ਕੀਮਤ ਦੇ ਗਹਿਣੇ ਅਤੇ 25 ਹਜ਼ਾਰ ਨਕਦੀ ਲੈ ਗਏ। ਇਸਦੇ ਨਾਲ ਹੀ ਇੱਕ ਕੜਾ ਵੀ ਸ਼ਾਮਲ ਸੀ ਜੋ ਹਾਲ ਹੀ ਵਿੱਚ ਬਣਵਾਇਆ ਗਿਆ ਸੀ।ਏਐਸਆਈ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਚਿੰਤਾਜਨਕ ਹੈ ਕਿਉਂਕਿ ਜੇ ਪੁਲਿਸ ਕਰਮਚਾਰੀ ਦਾ ਘਰ ਵੀ ਸੁਰੱਖਿਅਤ ਨਹੀਂ, ਤਾਂ ਆਮ ਲੋਕਾਂ ਦੀ ਸੁਰੱਖਿਆ ‘ਤੇ ਵੱਡਾ ਸਵਾਲ ਖੜ੍ਹਾ ਹੁੰਦਾ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਚੋਰਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande