ਜਲੰਧਰ ’ਚ ਮੋਟਰਸਾਈਕਲ ਲੁੱਟ ਮਾਮਲੇ ‘ਚ ਪੰਜ ਕਾਬੂ, ਖਿਡੌਣਾ ਪਿਸਤੌਲ ਤੇ ਲੋਹੇ ਦੀਆਂ ਰਾਡਾਂ ਬਰਾਮਦ
ਚੰਡੀਗੜ੍ਹ, 17 ਮਈ (ਹਿੰ.ਸ.)| ਜਲੰਧਰ ਦੇ ਨੂਰਮਹਿਲ ਥਾਣਾ ਪੁਲਿਸ ਨੇ ਮੋਟਰਸਾਈਕਲ ਲੁੱਟਣ ਦੇ ਮਾਮਲੇ ਵਿੱਚ 5 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਲੁੱਟ ਵਿੱਚ ਵਰਤੀ ਗਈ ਇੱਕ ਖਿਡੌਣਾ ਪਿਸਤੌਲ, ਦੋ ਲੋਹੇ ਦੀਆਂ ਰਾਡਾਂ ਅਤੇ ਲੁੱਟਿਆ ਗਿਆ ਮੋਟਰਸਾਈਕਲ ਵੀ
ਜਲੰਧਰ ’ਚ ਮੋਟਰਸਾਈਕਲ ਲੁੱਟ ਮਾਮਲੇ ‘ਚ ਪੰਜ ਕਾਬੂ, ਖਿਡੌਣਾ ਪਿਸਤੌਲ ਤੇ ਲੋਹੇ ਦੀਆਂ ਰਾਡਾਂ ਬਰਾਮਦ


ਚੰਡੀਗੜ੍ਹ, 17 ਮਈ (ਹਿੰ.ਸ.)| ਜਲੰਧਰ ਦੇ ਨੂਰਮਹਿਲ ਥਾਣਾ ਪੁਲਿਸ ਨੇ ਮੋਟਰਸਾਈਕਲ ਲੁੱਟਣ ਦੇ ਮਾਮਲੇ ਵਿੱਚ 5 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਲੁੱਟ ਵਿੱਚ ਵਰਤੀ ਗਈ ਇੱਕ ਖਿਡੌਣਾ ਪਿਸਤੌਲ, ਦੋ ਲੋਹੇ ਦੀਆਂ ਰਾਡਾਂ ਅਤੇ ਲੁੱਟਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਥਾਣਾ ਮੁਖੀ ਲਾਭ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੰਡਿਆਲਾ ਜਮਸ਼ੇਰ, ਜਲੰਧਰ ਦੇ ਰਹਿਣ ਵਾਲੇ ਆਕਾਸ਼ਦੀਪ ਅਤੇ ਜਗਜੀਤ ਪੁੱਤਰ ਰਾਮ ਲੁਭਾਇਆ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦੱਸਿਆ ਕਿ 15 ਮਈ 2026 ਦੀ ਸ਼ਾਮ ਕਰੀਬ 6:30 ਵਜੇ ਉਹ ਆਪਣੇ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ‘ਤੇ ਪਿੰਡ ਭੰਡਾਲਾ ਤੋਂ ਪਿੰਡ ਸ਼ੇਖਾ ਵੱਲ ਜਾ ਰਹੇ ਸਨ। ਪੀੜਤਾਂ ਅਨੁਸਾਰ ਜਿਵੇਂ ਹੀ ਉਹ ਪਿੰਡ ਸ਼ੇਖਾ ਨੇੜੇ ਪਹੁੰਚੇ ਤਾਂ ਪੰਜ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕ ਲਿਆ।

ਇਨ੍ਹਾਂ ਵਿੱਚੋਂ ਤਿੰਨ ਮੁਲਜ਼ਮ ਮੋਟਰਸਾਈਕਲ ‘ਤੇ ਸਵਾਰ ਸਨ ਜਦਕਿ ਦੋ ਸੜਕ ਕਿਨਾਰੇ ਖੜ੍ਹੇ ਸਨ। ਮੁਲਜ਼ਮਾਂ ਨੇ ਖਿਡੌਣਾ ਪਿਸਤੌਲ ਅਤੇ ਲੋਹੇ ਦੀਆਂ ਰਾਡਾਂ ਦਿਖਾ ਕੇ ਡਰਾ ਧਮਕਾ ਕੇ ਉਨ੍ਹਾਂ ਦਾ ਮੋਟਰਸਾਈਕਲ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਕਾਰਵਾਈ ਕਰਦਿਆਂ ਪੰਜੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੀ ਪਛਾਣ ਆਕਾਸ਼ ਗਿੱਲ ਵਾਸੀ ਮੁਹੱਲਾ ਮੁਨਾਰਾ ਨਕੋਦਰ, ਲਵਪ੍ਰੀਤ ਪੁੱਤਰ ਬਲਕਾਰ ਵਾਸੀ ਮੁਹੱਲਾ ਗੁਰੂ ਨਾਨਕਪੁਰਾ ਨਕੋਦਰ, ਅਮ੍ਰਿਤਪਾਲ ਉਰਫ਼ ਅਮ੍ਰਿਤ ਵਾਸੀ ਪੱਤੀ ਪੁਰੇਵਾਲ ਸ਼ੰਕਰ, ਗਗਨਦੀਪ ਉਰਫ਼ ਭੂੰਡੀ ਵਾਸੀ ਪੱਤੀ ਤਾਖਰ ਸ਼ੰਕਰ ਅਤੇ ਗੁਰਪ੍ਰੀਤ ਸਿੰਘ ਵਾਸੀ ਚੱਕ ਮੁਗਲਾਨੀ ਵਜੋਂ ਹੋਈ ਹੈ।ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਲੁੱਟ ਵਿੱਚ ਵਰਤੀ ਗਈ ਖਿਡੌਣਾ ਪਿਸਤੌਲ, ਦੋ ਲੋਹੇ ਦੀਆਂ ਰਾਡਾਂ, ਲੁੱਟਿਆ ਗਿਆ ਸਪਲੈਂਡਰ ਮੋਟਰਸਾਈਕਲ ਅਤੇ ਮੁਲਜ਼ਮਾਂ ਦਾ ਆਪਣਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ। ਏਐਸਆਈ ਸੁਭਾਸ਼ ਚੰਦਰ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਨੂਰਮਹਿਲ, ਜ਼ਿਲ੍ਹਾ ਜਲੰਧਰ ਦਿਹਾਤੀ ਵਿੱਚ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande