ਪਟਿਆਲਾ : ਚੋਣ ਕਮਿਸ਼ਨ ਪੰਜਾਬ ਵੱਲੋਂ ਚੋਣਾਂ ਲਈ ਆਈਏਐਸ ਅਪਨੀਤ ਰਿਆਤ ਜਨਰਲ ਆਬਜ਼ਰਵਰ ਨਿਯੁਕਤ
ਪਟਿਆਲਾ, 17 ਮਈ (ਹਿੰ.ਸ.)। ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਪਟਿਆਲਾ ਜ਼ਿਲ੍ਹੇ ਦੀਆਂ ਚਾਰ ਨਗਰ ਕੌਂਸਲਾਂ, ਰਾਜਪੁਰਾ, ਨਾਭਾ, ਸਮਾਣਾ ਅਤੇ ਪਾਤੜਾਂ ਦੀਆਂ 26.05.2026 (ਮੰਗਲਵਾਰ) ਨੂੰ ਹੋਣ ਵਾਲੀਆਂ ਆਮ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਆਈਏਐਸ ਅਧਿਕਾਰੀ ਅਪਨੀਤ
ਪਟਿਆਲਾ : ਚੋਣ ਕਮਿਸ਼ਨ ਪੰਜਾਬ ਵੱਲੋਂ ਚੋਣਾਂ ਲਈ ਆਈਏਐਸ ਅਪਨੀਤ ਰਿਆਤ ਜਨਰਲ ਆਬਜ਼ਰਵਰ ਨਿਯੁਕਤ


ਪਟਿਆਲਾ, 17 ਮਈ (ਹਿੰ.ਸ.)। ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਪਟਿਆਲਾ ਜ਼ਿਲ੍ਹੇ ਦੀਆਂ ਚਾਰ ਨਗਰ ਕੌਂਸਲਾਂ, ਰਾਜਪੁਰਾ, ਨਾਭਾ, ਸਮਾਣਾ ਅਤੇ ਪਾਤੜਾਂ ਦੀਆਂ 26.05.2026 (ਮੰਗਲਵਾਰ) ਨੂੰ ਹੋਣ ਵਾਲੀਆਂ ਆਮ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਆਈਏਐਸ ਅਧਿਕਾਰੀ ਅਪਨੀਤ ਰਿਆਤ ਨੂੰ ਜਨਰਲ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ।

ਰਾਜ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਗਏ ਜਨਰਲ ਅਬਜ਼ਰਵਰ ਅਪਨੀਤ ਰਿਆਤ ਨੇ ਪਟਿਆਲਾ ਵਿਖੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਦਮਨਜੀਤ ਸਿੰਘ ਮਾਨ ਨਾਲ ਬੈਠਕ ਕਰਕੇ ਚੋਣਾਂ ਬਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਇਸ ਦੌਰਾਨ ਜਨਰਲ ਅਬਜ਼ਰਵਰ ਵੱਲੋਂ ਨਗਰ ਕੌਂਸਲ ਨਾਭਾ ਦੇ ਵਾਰਡ ਨੰਬਰ 1 ਤੋਂ 23, ਨਗਰ ਕੌਂਸਲ ਦੇ ਵਾਰਡ ਨੰਬਰ 1 ਤੋਂ 17, ਨਗਰ ਕੌਂਸਲ ਪਾਤੜਾਂ ਦੇ ਵਾਰਡ ਨੰਬਰ 1 ਤੋਂ 17, ਨਗਰ ਕੌਂਸਲ ਰਾਜਪੁਰਾ ਦੇ ਵਾਰਡ ਨੰਬਰ 1 ਤੋਂ 31 ਅਤੇ ਨਗਰ ਕੌਂਸਲ ਸਮਾਣਾ ਦੇ ਵਾਰਡ ਨੰਬਰ 1 ਤੋਂ 21 ਦੇ ਆਮ ਵੋਟਰਾਂ ਤੇ ਉਮੀਦਵਾਰਾਂ ਦੀ ਸਹੂਲਤ ਲਈ ਨੋਡਲ ਅਫ਼ਸਰ ਸ਼ਿਕਾਇਤਾਂ ਦੇ ਮੋਬਾਇਲ ਨੰਬਰ 98557-45036 ਤੇ 90231-01015 ਅਤੇ ਈ-ਮੇਲ ਆਈ.ਡੀ. election.zppta@gmail.com ਜਾਰੀ ਕਰਦੇ ਕੀਤੀ ਗਈ। ਜਨਰਲ ਅਬਜ਼ਰਵਰ ਨੇ ਕਿਹਾ ਕਿ ਕਿਸੇ ਵੀ ਸਮੇਂ ਇਨ੍ਹਾਂ ਨੰਬਰਾਂ ਤੇ ਈਮੇਲ ਉਪਰ ਨਗਰ ਕੌਂਸਲ ਚੋਣਾਂ 2026 ਬਾਬਤ ਸੰਪਰਕ ਕੀਤਾ ਜਾ ਸਕਦਾ ਹੈ।

ਏ.ਡੀ.ਸੀ ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਅਪਨੀਤ ਰਿਆਤ ਮਿਤੀ 19 ਮਈ 2026 ਤੱਕ ਬਤੌਰ ਜਨਰਲ ਅਬਜ਼ਰਵਰ ਤਾਇਨਾਤ ਰਹਿਣਗੇ ਅਤੇ ਇਸ ਤੋਂ ਬਾਅਦ ਮਿਤੀ 24 ਮਈ ਤੋਂ 29 ਮਈ ਤੱਕ ਆਈ.ਏ.ਐਸ. ਅਧਿਕਾਰੀ ਰਿਸ਼ੀ ਪਾਲ ਸਿੰਘ ਜ਼ਿਲ੍ਹੇ ਵਿੱਚ ਬਤੌਰ ਜਨਰਲ ਅਬਜ਼ਰਵਰ ਤਾਇਨਾਤ ਰਹਿਣਗੇ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande