
ਚੰਡੀਗੜ੍ਹ, 17 ਮਈ (ਹਿੰ.ਸ.)। ਪੰਜਾਬੀ ਮੂਲ ਦੀ ਧੀ ਪ੍ਰੀਤ ਕੌਰ ਗਿੱਲ ਨੇ ਬ੍ਰਿਟੇਨ ‘ਚ ਜੂਨੀਅਰ ਸਿਹਤ ਮੰਤਰੀ ਬਣ ਕੇ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ। ਦੱਸ ਦੇਈਏ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਹਾਲ ਹੀ ‘ਚ ਆਪਣੀ ਕੈਬਨਿਟ ‘ਚ ਫੇਰਬਦਲ ਕੀਤਾ ਹੈ, ਜਿਸ ‘ਚ ਪ੍ਰੀਤ ਕੌਰ ਗਿੱਲ ਨੂੰ ਇਹ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ। ਪੰਜਾਬ ਦੇ ਜਲੰਧਰ ਨਾਲ ਸਬੰਧ ਰੱਖਣ ਵਾਲੀ ਪ੍ਰੀਤ ਕੌਰ ਗਿੱਲ ਨੂੰ ਬ੍ਰਿਟੇਨ ‘ਚ ਸਿਹਤ ਵਿਭਾਗ ਵਿੱਚ ਜੂਨੀਅਰ ਮੰਤਰੀ ਨਿਯੁਕਤ ਕੀਤਾ ਗਿਆ ਹੈ। ਉਹ ਬ੍ਰਿਟੇਨ ਦੀ ਰਾਜਨੀਤੀ ਵਿੱਚ ਪੰਜਾਬੀ ਭਾਈਚਾਰੇ ਦੀ ਮਜ਼ਬੂਤ ਆਵਾਜ਼ ਮੰਨੀ ਜਾਂਦੀ ਹਨ। ਪ੍ਰੀਤ ਕੌਰ ਗਿੱਲ ਮੂਲ ਰੂਪ ‘ਚ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਖੇੜਾ ਤੋਂ ਹੈ। ਉਨ੍ਹਾਂ ਦੇ ਪਿਤਾ, ਦਲਜੀਤ ਸਿੰਘ ਸ਼ੇਰਗਿੱਲ, 1962 ‘ਚ ਬ੍ਰਿਟੇਨ ਚਲੇ ਗਏ ਸਨ। ਪ੍ਰੀਤ ਕੌਰ ਗਿੱਲ ਦਾ ਜਨਮ ਵੀ 1972 ‘ਚ ਬ੍ਰਿਟੇਨ ਦੇ ਬਰਮਿੰਘਮ ‘ਚ ਹੋਇਆ ਸੀ। ਪ੍ਰੀਤ ਕੌਰ ਗਿੱਲ ਲੰਬੇ ਸਮੇਂ ਤੋਂ ਬ੍ਰਿਟਿਸ਼ ਰਾਜਨੀਤੀ ‘ਚ ਸਰਗਰਮ ਰਹੀ ਹੈ। ਪ੍ਰੀਤ ਕੌਰ ਗਿੱਲ ਉਹ ਲੰਬੇ ਸਮੇਂ ਤੋਂ ਯੂਕੇ ਦੀ ਰਾਜਨੀਤੀ ਵਿੱਚ ਸਰਗਰਮ ਹਨ ਅਤੇ ਪਹਿਲਾਂ ਵੀ ਕਈ ਮਹੱਤਵਪੂਰਨ ਅਹੁਦਿਆਂ ‘ਤੇ ਰਹਿ ਚੁੱਕੀ ਹਨ। ਉਨ੍ਹਾਂ ਨੇ ਆਪਣਾ ਰਾਜਨੀਤਿਕ ਕਰੀਅਰ ਕੌਂਸਲਰ ਵਜੋਂ ਸ਼ੁਰੂ ਕੀਤਾ। ਉਹ ਪਹਿਲੀ ਵਾਰ 2012 ‘ਚ ਲੇਬਰ ਪਾਰਟੀ ਦੀ ਟਿਕਟ ‘ਤੇ ਕੌਂਸਲਰ ਬਣੀ ਸਨ। ਉਨ੍ਹਾਂ ਨੇ ਆਪਣਾ ਰਾਜਨੀਤਿਕ ਕਰੀਅਰ ਸਥਾਨਕ ਤੌਰ ‘ਤੇ ਸੈਂਡਵੈੱਲ ਮੈਟਰੋਪੋਲੀਟਨ ਬੋਰੋ ਕੌਂਸਲ ‘ਤੇ ਕੌਂਸਲਰ ਵਜੋਂ ਸ਼ੁਰੂ ਕੀਤਾ, ਜਿੱਥੇ ਉਨ੍ਹਾਂ ਨੇ ਪਬਲਿਕ ਹੈਲਥ ਐਂਡ ਪ੍ਰੋਟੈਕਸ਼ਨ ਲਈ ਕੈਬਨਿਟ ਮੈਂਬਰ ਵਜੋਂ ਵੀ ਸੇਵਾ ਨਿਭਾਈ। ਜੂਨ 2017 ਦੀਆਂ ਆਮ ਚੋਣਾਂ ‘ਚ ਉਹ ਲੇਬਰ ਪਾਰਟੀ ਦੀ ਟਿਕਟ ‘ਤੇ ਪਹਿਲੀ ਵਾਰ ਬਰਮਿੰਘਮ ਐਜਬੈਸਟਨ ਲਈ ਸੰਸਦ ਮੈਂਬਰ ਚੁਣੀ ਗਈ, ਬ੍ਰਿਟਿਸ਼ ਇਤਿਹਾਸ ‘ਚ ਪਹਿਲੀ ਮਹਿਲਾ ਬ੍ਰਿਟਿਸ਼ ਸਿੱਖ ਸੰਸਦ ਮੈਂਬਰ ਬਣੀ। ਉਹ 2019 ਅਤੇ 2024 ਦੀਆਂ ਚੋਣਾਂ ‘ਚ ਭਾਰੀ ਬਹੁਮਤ ਨਾਲ ਦੁਬਾਰਾ ਚੁਣੀ ਗਈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ