ਜਲੰਧਰ ਵਿੱਚ ਚਰਚ ‘ਚ ਚੋਰੀ ਦੀ ਕੋਸ਼ਿਸ਼ ਕਰਦਾ ਕਾਬੂ
ਜਲੰਧਰ, 17 ਮਈ (ਹਿੰ.ਸ.)| ਜਲੰਧਰ ਦੇ ਸੂਰਯਾ ਐਨਕਲੇਵ ਇਲਾਕੇ ਵਿੱਚ ਲੋਕਾਂ ਨੇ ਇੱਕ ਚੋਰ ਨੂੰ ਚਰਚ ਅੰਦਰ ਚੋਰੀ ਦੀ ਕੋਸ਼ਿਸ਼ ਕਰਦੇ ਸਮੇਂ ਰੰਗੇ ਹੱਥੀਂ ਕਾਬੂ ਕਰ ਲਿਆ। ਮੁਲਜ਼ਮ ਕਿਸੇ ਸਮਾਨ ਨੂੰ ਚੁੱਕਣ ਦੀ ਨੀਅਤ ਨਾਲ ਚਰਚ ਵਿੱਚ ਦਾਖ਼ਲ ਹੋਇਆ ਸੀ, ਪਰ ਇਸ ਤੋਂ ਪਹਿਲਾਂ ਹੀ ਲੋਕਾਂ ਨੂੰ ਉਸ ਦੀ ਹਰਕਤਾਂ ‘ਤੇ ਸ਼
ਜਲੰਧਰ ਵਿੱਚ ਚਰਚ ‘ਚ ਚੋਰੀ ਦੀ ਕੋਸ਼ਿਸ਼ ਕਰਦਾ ਕਾਬੂ


ਜਲੰਧਰ, 17 ਮਈ (ਹਿੰ.ਸ.)| ਜਲੰਧਰ ਦੇ ਸੂਰਯਾ ਐਨਕਲੇਵ ਇਲਾਕੇ ਵਿੱਚ ਲੋਕਾਂ ਨੇ ਇੱਕ ਚੋਰ ਨੂੰ ਚਰਚ ਅੰਦਰ ਚੋਰੀ ਦੀ ਕੋਸ਼ਿਸ਼ ਕਰਦੇ ਸਮੇਂ ਰੰਗੇ ਹੱਥੀਂ ਕਾਬੂ ਕਰ ਲਿਆ। ਮੁਲਜ਼ਮ ਕਿਸੇ ਸਮਾਨ ਨੂੰ ਚੁੱਕਣ ਦੀ ਨੀਅਤ ਨਾਲ ਚਰਚ ਵਿੱਚ ਦਾਖ਼ਲ ਹੋਇਆ ਸੀ, ਪਰ ਇਸ ਤੋਂ ਪਹਿਲਾਂ ਹੀ ਲੋਕਾਂ ਨੂੰ ਉਸ ਦੀ ਹਰਕਤਾਂ ‘ਤੇ ਸ਼ੱਕ ਹੋ ਗਿਆ। ਤਲਾਸ਼ੀ ਦੌਰਾਨ ਚੋਰ ਦੇ ਬੈਗ ਵਿੱਚੋਂ ਚਾਂਦੀ ਦੀਆਂ ਦੋ ਮੂਰਤੀਆਂ ਬਰਾਮਦ ਹੋਈਆਂ। ਲੋਕਾਂ ਅਨੁਸਾਰ ਬੈਗ ਵਿੱਚੋਂ ਪਲਾਸ ਅਤੇ ਪੇਚਕਸ ਸਮੇਤ ਹੋਰ ਟੂਲ ਵੀ ਮਿਲੇ, ਜੋ ਉਹ ਚੋਰੀ ਲਈ ਵਰਤਦਾ ਸੀ। ਲੋਕਾਂ ਨੂੰ ਸ਼ੱਕ ਹੈ ਕਿ ਇਹ ਮੂਰਤੀਆਂ ਕਿਸੇ ਮੰਦਰ ਤੋਂ ਚੋਰੀ ਕੀਤੀਆਂ ਹੋ ਸਕਦੀਆਂ ਹਨ।

ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਨਾਮ ਨਹੀਂ ਦੱਸਿਆ। ਉਸ ਨੇ ਸਿਰਫ਼ ਇਨਾ ਹੀ ਕਿਹਾ ਕਿ ਉਹ ਅਵਤਾਰ ਨਗਰ ਦਾ ਰਹਿਣ ਵਾਲਾ ਹੈ ਅਤੇ ਉਸਦਾ ਕੋਈ ਪਰਿਵਾਰ ਨਹੀਂ ਹੈ। ਮੌਕੇ ‘ਤੇ ਲੋਕਾਂ ਨੇ ਦੱਸਿਆ ਕਿ ਚੋਰ ਪਿਛਲੇ ਇੱਕ ਹਫ਼ਤੇ ਤੋਂ ਇਲਾਕੇ ਵਿੱਚ ਘੁੰਮ ਰਿਹਾ ਸੀ। ਇਸ ਤੋਂ ਪਹਿਲਾਂ ਉਹ ਬਿਜਲੀ ਦੇ ਤਾਰ ਕੱਟ ਕੇ ਵੀ ਵੇਚ ਚੁੱਕਾ ਹੈ।

ਇਲਾਕੇ ਦੇ ਕਈ ਘਰਾਂ ਦੇ ਸੀਸੀਟੀਵੀ ਕੈਮਰਿਆਂ ਵਿੱਚ ਉਸ ਦੀ ਹਰਕਤ ਕੈਦ ਹੋਈ ਸੀ, ਜਿਸ ਕਾਰਨ ਉਸ ਦੀ ਪਛਾਣ ਆਸਾਨੀ ਨਾਲ ਹੋ ਗਈ। ਲੋਕਾਂ ਨੇ ਸ਼ੱਕ ਦੇ ਆਧਾਰ ‘ਤੇ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ ਅਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ‘ਤੇ ਥਾਣਾ ਰਾਮਾਮੰਡੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਚੋਰ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਚੋਰੀਆਂ ਅਤੇ ਕੇਸਾਂ ਦਾ ਪਤਾ ਲਗਾਇਆ ਜਾ ਸਕੇ। ਲੋਕਾਂ ਅਨੁਸਾਰ ਜਦੋਂ ਪੁਲਿਸ ਉਸ ਨੂੰ ਲੈ ਕੇ ਜਾ ਰਹੀ ਸੀ ਤਾਂ ਉਹ ਹੱਥ ਜੋੜ ਕੇ ਮਾਫ਼ੀ ਮੰਗਦਾ ਰਿਹਾ ਅਤੇ ਛੱਡਣ ਦੀ ਬੇਨਤੀ ਕਰਦਾ ਰਿਹਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande