ਅਬੋਹਰ ਵਿੱਚ 13 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ
ਅਬੋਹਰ, 17 ਮਈ (ਹਿੰ.ਸ.)| ਅਬੋਹਰ ਪੁਲਿਸ ਨੇ ਇੱਕ ਨੌਜਵਾਨ ਨੂੰ 13 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਥਾਣਾ ਨੰਬਰ ਇੱਕ ਦੀ ਪੁਲਿਸ ਵੱਲੋਂ ਸੀਡਫਾਰਮ ਪੱਕਾ ਨੇੜੇ ਗਸ਼ਤ ਦੌਰਾਨ ਕੀਤੀ ਗਈ। ਥਾਣਾ ਇੰਚਾਰਜ ਮਨਿੰਦਰ ਸਿੰਘ ਨੇ ਦੱਸਿਆ ਕਿ ਥਾਣੇ ਦੇ ਐਚਸੀ ਸੁੁਰੇਂਦਰ ਕੁਮਾਰ ਪੁਲਿਸ ਟੀਮ ਨਾਲ
ਅਬੋਹਰ ਵਿੱਚ 13 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ


ਅਬੋਹਰ, 17 ਮਈ (ਹਿੰ.ਸ.)| ਅਬੋਹਰ ਪੁਲਿਸ ਨੇ ਇੱਕ ਨੌਜਵਾਨ ਨੂੰ 13 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਥਾਣਾ ਨੰਬਰ ਇੱਕ ਦੀ ਪੁਲਿਸ ਵੱਲੋਂ ਸੀਡਫਾਰਮ ਪੱਕਾ ਨੇੜੇ ਗਸ਼ਤ ਦੌਰਾਨ ਕੀਤੀ ਗਈ। ਥਾਣਾ ਇੰਚਾਰਜ ਮਨਿੰਦਰ ਸਿੰਘ ਨੇ ਦੱਸਿਆ ਕਿ ਥਾਣੇ ਦੇ ਐਚਸੀ ਸੁੁਰੇਂਦਰ ਕੁਮਾਰ ਪੁਲਿਸ ਟੀਮ ਨਾਲ ਭਾਰਤਮਾਲਾ ਬਾਈਪਾਸ ਨੇੜੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਇੱਕ ਨੌਜਵਾਨ ਨੂੰ ਸ਼ੱਕੀ ਹਾਲਤ ਵਿੱਚ ਆਉਂਦੇ ਦੇਖ ਕੇ ਰੋਕਿਆ ਗਿਆ। ਤਲਾਸ਼ੀ ਦੌਰਾਨ ਉਸ ਕੋਲੋਂ 13 ਗ੍ਰਾਮ ਹੈਰੋਇਨ ਬਰਾਮਦ ਹੋਈ।

ਗ੍ਰਿਫ਼ਤਾਰ ਨੌਜਵਾਨ ਦੀ ਪਛਾਣ ਰਣਦੀਪ ਸਿੰਘ ਉਰਫ਼ ਵਿਕੀ ਵਾਸੀ ਪੰਜਪੀਰ ਟਿੱਬਾ ਗਲੀ ਨੰਬਰ 5 ਵਜੋਂ ਹੋਈ ਹੈ। ਪੁਲਿਸ ਨੇ ਉਸ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21, 61 ਅਤੇ 85 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਨੁਸਾਰ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ ਤਾਂ ਜੋ ਉਸ ਕੋਲੋਂ ਹੈਰੋਇਨ ਦੇ ਸਰੋਤ ਅਤੇ ਅੱਗੇ ਦੀ ਸਪਲਾਈ ਨੈੱਟਵਰਕ ਬਾਰੇ ਪੁੱਛਗਿੱਛ ਕੀਤੀ ਜਾ ਸਕੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande