ਚੰਡੀਗੜ੍ਹ ਦੇ ਬੱਸ ਸਟਾਪ ਹੋਣਗੇ ਸਮਾਰਟ, ਸੀਸੀਟੀਵੀ ਕੈਮਰੇ, ਮੋਬਾਈਲ ਚਾਰਜਿੰਗ ਪੁਆਇੰਟ ਸਮੇਤ ਹੋਣਗੀਆਂ ਕਈ ਸਹੂਲਤਾਂ
ਚੰਡੀਗੜ੍ਹ, 19 ਮਈ (ਹਿੰ.ਸ.)| ਚੰਡੀਗੜ੍ਹ ਵਿੱਚ ਜਲਦ ਹੀ ਬੱਸ ਯਾਤਰੀਆਂ ਨੂੰ ਆਧੁਨਿਕ ਅਤੇ ਹਾਈਟੈਕ ਸਹੂਲਤਾਂ ਮਿਲਣ ਜਾ ਰਹੀਆਂ ਹਨ। ਯੂਟੀ ਟ੍ਰਾਂਸਪੋਰਟ ਵਿਭਾਗ ਵੱਲੋਂ ਸ਼ਹਿਰ ਦੇ ਸਾਰੇ ਬੱਸ ਕਿਊ ਸ਼ੈਲਟਰਾਂ ਨੂੰ ਸਮਾਰਟ ਬਣਾਉਣ ਲਈ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਯੋਜਨਾ ਤਹਿਤ ਬੱਸ ਸ਼ੈਲਟਰਾਂ ‘ਤੇ
ਬੱਸ ਕਿਊ ਸ਼ੈਲਟਰ ਦੀ ਫਾਈਲ ਫੋਟੋ।


ਚੰਡੀਗੜ੍ਹ, 19 ਮਈ (ਹਿੰ.ਸ.)| ਚੰਡੀਗੜ੍ਹ ਵਿੱਚ ਜਲਦ ਹੀ ਬੱਸ ਯਾਤਰੀਆਂ ਨੂੰ ਆਧੁਨਿਕ ਅਤੇ ਹਾਈਟੈਕ ਸਹੂਲਤਾਂ ਮਿਲਣ ਜਾ ਰਹੀਆਂ ਹਨ। ਯੂਟੀ ਟ੍ਰਾਂਸਪੋਰਟ ਵਿਭਾਗ ਵੱਲੋਂ ਸ਼ਹਿਰ ਦੇ ਸਾਰੇ ਬੱਸ ਕਿਊ ਸ਼ੈਲਟਰਾਂ ਨੂੰ ਸਮਾਰਟ ਬਣਾਉਣ ਲਈ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਯੋਜਨਾ ਤਹਿਤ ਬੱਸ ਸ਼ੈਲਟਰਾਂ ‘ਤੇ ਸੀਸੀਟੀਵੀ ਕੈਮਰੇ, ਮੋਬਾਈਲ ਚਾਰਜਿੰਗ ਪੁਆਇੰਟ, ਡਸਟਬਿਨ, ਲਾਈਵ ਬੱਸ ਅਪਡੇਟ ਸਿਸਟਮ ਅਤੇ ਸਮਾਰਟ ਰੂਟ ਮੈਪ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਪ੍ਰੋਜੈਕਟ ਮੋਨੇਟਾਈਜ਼ੇਸ਼ਨ ਮਾਡਲ ਅਧੀਨ ਲਾਗੂ ਕੀਤਾ ਜਾਵੇਗਾ, ਜਿਸ ਵਿੱਚ ਇੱਕ ਨਿੱਜੀ ਮਾਰਕੇਟਿੰਗ ਏਜੰਸੀ ਨੂੰ ਵਿਗਿਆਪਨ ਦੇ ਅਧਿਕਾਰ ਦਿੱਤੇ ਜਾਣਗੇ ਅਤੇ ਉਹੀ ਸਾਰਾ ਖਰਚਾ ਵੀ ਝੱਲੇਗੀ।

ਨਵੀਂ ਵਿਵਸਥਾ ਅਨੁਸਾਰ ਹਰ ਬੱਸ ਕਿਊ ਸ਼ੈਲਟਰ ‘ਤੇ ਪਬਲਿਕ ਇਨਫਾਰਮੇਸ਼ਨ ਸਿਸਟਮ ਬੋਰਡ ਲਗਾਏ ਜਾਣਗੇ, ਜਿੱਥੇ ਯਾਤਰੀਆਂ ਨੂੰ ਬੱਸਾਂ ਦੀ ਲਾਈਵ ਲੋਕੇਸ਼ਨ, ਆਉਣ ਦਾ ਸਮਾਂ ਅਤੇ ਰੂਟ ਬਾਰੇ ਜਾਣਕਾਰੀ ਮਿਲੇਗੀ। ਨਾਲ ਹੀ ਇੰਟੈਲੀਜੈਂਟ ਟ੍ਰਾਂਸਪੋਰਟ ਸਿਸਟਮ ਨਾਲ ਜੁੜੇ ਡਿਜ਼ੀਟਲ ਰੂਟ ਮੈਪ ਵੀ ਲਗਾਏ ਜਾਣਗੇ।

ਯਾਤਰੀਆਂ ਦੀ ਸੁਰੱਖਿਆ ਲਈ ਸਾਰੇ ਬੱਸ ਸ਼ੈਲਟਰਾਂ ‘ਤੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਇਸਦੇ ਨਾਲ ਮੋਬਾਈਲ ਚਾਰਜਿੰਗ ਪੁਆਇੰਟ ਅਤੇ ਸਫਾਈ ਲਈ ਡਸਟਬਿਨ ਦੀ ਸਹੂਲਤ ਵੀ ਉਪਲਬਧ ਹੋਵੇਗੀ, ਜਿਸ ਨਾਲ ਯਾਤਰੀਆਂ ਨੂੰ ਵਧੀਆ ਤਜਰਬਾ ਮਿਲੇਗਾ।

ਟ੍ਰਾਂਸਪੋਰਟ ਵਿਭਾਗ ਨੇ ਸ਼ਹਿਰ ਦੇ 372 ਬੱਸ ਕਿਊ ਸ਼ੈਲਟਰਾਂ ਲਈ ਆਉਟਡੋਰ ਵਿਗਿਆਪਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਚੁਣੀ ਗਈ ਏਜੰਸੀ ਨੂੰ ਸਫਾਈ, ਮੁਰੰਮਤ ਅਤੇ ਰਖ-ਰਖਾਅ ਦੀ ਪੂਰੀ ਜ਼ਿੰਮੇਵਾਰੀ ਦਿੱਤੀ ਜਾਵੇਗੀ। ਇਸ ਪ੍ਰੋਜੈਕਟ ਨਾਲ ਪ੍ਰਸ਼ਾਸਨ ਨੂੰ ਵਿਗਿਆਪਨਾਂ ਰਾਹੀਂ 40 ਕਰੋੜ ਰੁਪਏ ਤੋਂ ਵੱਧ ਆਮਦਨ ਦੀ ਉਮੀਦ ਹੈ। ਇਸ ਨਾਲ ਸਰਕਾਰੀ ਖਰਚੇ ਵਿੱਚ ਵੀ ਕਮੀ ਆਏਗੀ ਅਤੇ ਪਬਲਿਕ ਇਨਫਰਾਸਟਰਕਚਰ ਨੂੰ ਆਧੁਨਿਕ ਬਣਾਉਣ ਵਿੱਚ ਮਦਦ ਮਿਲੇਗੀ। ਠਵਿਭਾਗ ਅਨੁਸਾਰ ਸ਼ਹਿਰ ਵਿੱਚ ਕੁੱਲ 372 ਬੱਸ ਸ਼ੈਲਟਰ ਹਨ, ਜਿਨ੍ਹਾਂ ਵਿੱਚ ਨਵੇਂ ਅਤੇ ਪੁਰਾਣੇ ਦੋਵੇਂ ਕਿਸਮ ਦੇ ਢਾਂਚੇ ਸ਼ਾਮਲ ਹਨ। ਇਹ ਯੋਜਨਾ ਸ਼ਹਿਰ ਦੇ ਟ੍ਰਾਂਸਪੋਰਟ ਸਿਸਟਮ ਨੂੰ ਹੋਰ ਸਮਾਰਟ ਅਤੇ ਯਾਤਰੀ-ਦੋਸਤ ਬਣਾਉਣ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande