ਟ੍ਰੇਨਿੰਗ ਸੈਸ਼ਨ ਤੋਂ ਗੈਰਹਾਜ਼ਰ ਰਹਿਣ ਵਾਲੇ ਸਕੂਲ ਪ੍ਰਿੰਸਿਪਲਾਂ ‘ਤੇ ਪੀਐਸਈਬੀ ਨੇ ਲਗਾਇਆ ਜੁਰਮਾਨਾ
ਚੰਡੀਗੜ੍ਹ, 19 ਮਈ (ਹਿੰ.ਸ.)| ਪੰਜਾਬ ਸਕੂਲ ਸਿੱਖਿਆ ਬੋਰਡ ਨੇ ਟ੍ਰੇਨਿੰਗ ਸੈਸ਼ਨ ਤੋਂ ਗੈਰਹਾਜ਼ਰ ਰਹਿਣ ਵਾਲੇ ਐਫਿਲੀਏਟਡ ਸਕੂਲਾਂ ਦੇ ਪ੍ਰਿੰਸਿਪਲਾਂ ਖ਼ਿਲਾਫ਼ ਸਖ਼ਤ ਰੁਖ ਅਖ਼ਤਿਆਰ ਕੀਤਾ ਹੈ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਵੱਲੋਂ ਅਜਿਹੇ ਪ੍ਰਿੰਸਿਪਲਾਂ ‘ਤੇ 1100-1100 ਰੁਪਏ ਜੁਰਮਾਨਾ ਲਗਾਇਆ ਗਿਆ
ਟ੍ਰੇਨਿੰਗ ਸੈਸ਼ਨ ਤੋਂ ਗੈਰਹਾਜ਼ਰ ਰਹਿਣ ਵਾਲੇ ਸਕੂਲ ਪ੍ਰਿੰਸਿਪਲਾਂ ‘ਤੇ ਪੀਐਸਈਬੀ ਨੇ ਲਗਾਇਆ ਜੁਰਮਾਨਾ


ਚੰਡੀਗੜ੍ਹ, 19 ਮਈ (ਹਿੰ.ਸ.)| ਪੰਜਾਬ ਸਕੂਲ ਸਿੱਖਿਆ ਬੋਰਡ ਨੇ ਟ੍ਰੇਨਿੰਗ ਸੈਸ਼ਨ ਤੋਂ ਗੈਰਹਾਜ਼ਰ ਰਹਿਣ ਵਾਲੇ ਐਫਿਲੀਏਟਡ ਸਕੂਲਾਂ ਦੇ ਪ੍ਰਿੰਸਿਪਲਾਂ ਖ਼ਿਲਾਫ਼ ਸਖ਼ਤ ਰੁਖ ਅਖ਼ਤਿਆਰ ਕੀਤਾ ਹੈ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਵੱਲੋਂ ਅਜਿਹੇ ਪ੍ਰਿੰਸਿਪਲਾਂ ‘ਤੇ 1100-1100 ਰੁਪਏ ਜੁਰਮਾਨਾ ਲਗਾਇਆ ਗਿਆ ਹੈ।

ਬੋਰਡ ਨੇ ਸਪਸ਼ਟ ਕੀਤਾ ਹੈ ਕਿ ਅੱਜ ਦੁਬਾਰਾ ਰੱਖੇ ਗਏ ਟ੍ਰੇਨਿੰਗ ਸੈਸ਼ਨ ਵਿੱਚ ਹਾਜ਼ਰੀ ਲਗਾਉਣਾ ਲਾਜ਼ਮੀ ਹੈ। ਜੇਕਰ ਕੋਈ ਪ੍ਰਿੰਸਿਪਲ ਅੱਜ ਵੀ ਗੈਰਹਾਜ਼ਰ ਰਹਿੰਦਾ ਹੈ ਤਾਂ ਉਸ ਦੇ ਖ਼ਿਲਾਫ਼ ਐਫਿਲੀਏਸ਼ਨ ਨਿਯਮਾਂ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਬੋਰਡ ਅਨੁਸਾਰ, ਕੰਟੀਨਿਊਅਸ ਪ੍ਰੋਫੈਸ਼ਨਲ ਡਿਵੈਲਪਮੈਂਟ ਦੇ 50 ਘੰਟਿਆਂ ਦੀ ਟ੍ਰੇਨਿੰਗ ਹਰ ਪ੍ਰਿੰਸਿਪਲ ਲਈ ਲਾਜ਼ਮੀ ਹੈ। ਪਿਛਲੇ ਸੈਸ਼ਨਾਂ ਵਿੱਚ ਕਈ ਪ੍ਰਿੰਸਿਪਲਾਂ ਦੀ ਗੈਰਹਾਜ਼ਰੀ ਨੂੰ ਬੋਰਡ ਨੇ ਗੰਭੀਰਤਾ ਨਾਲ ਲਿਆ ਹੈ।

ਇਹ ਵਿਸ਼ੇਸ਼ ਟ੍ਰੇਨਿੰਗ ਅਤੇ ਵਰਕਸ਼ਾਪ ਵਿੱਚ ਅੰਮ੍ਰਿਤਸਰ, ਬਠਿੰਡਾ ਅਤੇ ਬਰਨਾਲਾ ਤੋਂ ਇਲਾਵਾ ਬਾਕੀ ਸਾਰੇ ਜ਼ਿਲ੍ਹਿਆਂ ਦੇ ਉਹ ਪ੍ਰਿੰਸਿਪਲ ਸ਼ਾਮਲ ਹੋਣਗੇ ਜੋ ਪਹਿਲਾਂ ਗੈਰਹਾਜ਼ਰ ਰਹੇ ਸਨ। ਉਨ੍ਹਾਂ ਨੂੰ ਹੁਣ 1100 ਰੁਪਏ ਜੁਰਮਾਨਾ ਭਰਨ ਤੋਂ ਬਾਅਦ ਹੀ ਵਰਕਸ਼ਾਪ ਵਿੱਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਜਾਵੇਗੀ।

ਬੋਰਡ ਵੱਲੋਂ ਜਾਰੀ ਸ਼ਡਿਊਲ ਮੁਤਾਬਕ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਟ੍ਰੇਨਿੰਗ ਸੈਸ਼ਨ ਹੋਵੇਗਾ। ਪ੍ਰਿੰਸਿਪਲਾਂ ਨੂੰ ਸਵੇਰੇ 9:30 ਵਜੇ ਰਜਿਸਟ੍ਰੇਸ਼ਨ ਕਰਵਾਉਣ ਲਈ ਕਿਹਾ ਗਿਆ ਹੈ। ਇਹ ਵਰਕਸ਼ਾਪ ਮੋਹਾਲੀ ਵਿੱਚ ਪੀਐਸਈਬੀ ਆਡੀਟੋਰੀਅਮ ਵਿੱਚ ਹੋ ਰਹੀ ਹੈ।

ਵਰਕਸ਼ਾਪ ਦੌਰਾਨ ਪ੍ਰਿੰਸਿਪਲਾਂ ਨੂੰ ਡਿਜ਼ਿਟਲ ਗਵਰਨੈਂਸ ਅਤੇ ਈ-ਗਵਰਨੈਂਸ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ, ਜਿਸ ਵਿੱਚ ਸਕੂਲਾਂ ਦੇ ਰਿਕਾਰਡ, ਦਾਖਲੇ ਅਤੇ ਵਿੱਤੀ ਲੈਣ-ਦੇਣ ਨੂੰ ਆਨਲਾਈਨ ਅਤੇ ਪਾਰਦਰਸ਼ੀ ਬਣਾਉਣ ‘ਤੇ ਜ਼ੋਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬੋਰਡ ਦੇ ਨਿਯਮਾਂ ਦੀ ਪਾਲਣਾ, ਸਕੂਲ ਇਨਫਰਾਸਟਰਕਚਰ, ਅਧਿਆਪਕਾਂ ਦੀ ਨਿਯੁਕਤੀ ਅਤੇ ਨਿਗਰਾਨੀ, ਬੋਰਡ ਪ੍ਰੀਖਿਆਵਾਂ ਦੀ ਪਾਰਦਰਸ਼ੀ ਪ੍ਰਕਿਰਿਆ, ਅਤੇ ਵਿਦਿਆਰਥੀਆਂ ਲਈ ਆਰਟੀਈ ਅਧੀਨ ਯੋਜਨਾਵਾਂ ਦੀ ਲਾਗੂ ਕਰਨ ਬਾਰੇ ਵੀ ਵਿਸਥਾਰ ਨਾਲ ਦੱਸਿਆ ਜਾ ਰਿਹਾ ਹੈ।

ਬੋਰਡ ਅਧਿਕਾਰੀਆਂ ਨੇ ਕਿਹਾ ਕਿ ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਸਕੂਲਾਂ ਦੇ ਪ੍ਰਸ਼ਾਸਕੀ ਅਤੇ ਸ਼ੈੱਖਿਕ ਮਿਆਰ ਨੂੰ ਆਧੁਨਿਕ ਅਤੇ ਵਿਸ਼ਵ ਪੱਧਰੀ ਬਣਾਉਣਾ ਹੈ, ਤਾਂ ਜੋ ਸਾਰੇ ਸਰਕਾਰੀ ਅਤੇ ਐਫਿਲੀਏਟਡ ਸਕੂਲ ਆਨਲਾਈਨ ਪ੍ਰਣਾਲੀ ਦੇ ਨਾਲ ਕਦਮ ਮਿਲਾ ਸਕਣ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande