25 ਸਕਿੰਟਾਂ ਵਿੱਚ 50 ਹੂਲਾ ਹੂਪ ਕਰ ਜਲੰਧਰ ਦੀ ਹਰਨਾਜ਼ ਕੌਰ ਨੇ ਬਣਾਇਆ ਰਿਕਾਰਡ
ਜਲੰਧਰ, 20 ਮਈ (ਹਿੰ.ਸ.)| ਜਲੰਧਰ ਦੀ 8 ਸਾਲਾ ਹਰਨਾਜ਼ ਕੌਰ ਨੇ ਇੱਕ ਵਿਲੱਖਣ ਕਾਰਨਾਮਾ ਕਰਕੇ ਇੰਡਿਆ ਬੁੱਕ ਆਫ ਰਿਕਾਰਡ 2026 ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ। ਹਰਨਾਜ਼ ਨੇ ਲਟਕਦੇ ਹੋਏ ਸਿਰਫ਼ 25 ਸਕਿੰਟ ਵਿੱਚ 50 ਹੂਲਾ ਹੂਪ ਕਰਕੇ ਇਹ ਅਨੋਖੀ ਉਪਲਬਧੀ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਉਹ ਇਹ ਕਾਰਨਾਮਾ ਕਰ
ਜਲੰਧਰ ਦੀ ਹਰਨਾਜ਼ ਕੌਰ ਆਪਣੇ ਮਾਤਾ ਪਿਤਾ ਨਾਲ।


ਜਲੰਧਰ, 20 ਮਈ (ਹਿੰ.ਸ.)| ਜਲੰਧਰ ਦੀ 8 ਸਾਲਾ ਹਰਨਾਜ਼ ਕੌਰ ਨੇ ਇੱਕ ਵਿਲੱਖਣ ਕਾਰਨਾਮਾ ਕਰਕੇ ਇੰਡਿਆ ਬੁੱਕ ਆਫ ਰਿਕਾਰਡ 2026 ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ। ਹਰਨਾਜ਼ ਨੇ ਲਟਕਦੇ ਹੋਏ ਸਿਰਫ਼ 25 ਸਕਿੰਟ ਵਿੱਚ 50 ਹੂਲਾ ਹੂਪ ਕਰਕੇ ਇਹ ਅਨੋਖੀ ਉਪਲਬਧੀ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਉਹ ਇਹ ਕਾਰਨਾਮਾ ਕਰਨ ਵਾਲੀ ਭਾਰਤ ਦੀ ਪਹਿਲੀ ਬੱਚੀ ਬਣ ਗਈ ਹੈ।

ਹਰਨਾਜ਼ ਨੇ ਦੱਸਿਆ ਕਿ ਉਸ ਦੀ ਉਮਰ ਵਿੱਚ ਨਾ ਤਾਂ ਭਾਰਤ ਅਤੇ ਨਾ ਹੀ ਦੁਨੀਆ ਵਿੱਚ ਕਿਸੇ ਹੋਰ ਬੱਚੀ ਨੇ ਇਹ ਰਿਕਾਰਡ ਬਣਾਇਆ ਹੈ। ਉਸ ਨੇ ਇਹ ਖਾਸ ਗੇਮ ਖੁਦ ਤਿਆਰ ਕੀਤੀ ਹੈ, ਜਿਸ ਵਿੱਚ ਲਟਕਣ ਅਤੇ ਹੂਲਾ ਹੂਪ ਨੂੰ ਇਕੱਠੇ ਜੋੜਿਆ ਗਿਆ ਹੈ।

ਤੀਜੀ ਜਮਾਤ ਵਿੱਚ ਪੜ੍ਹ ਰਹੀ ਹਰਨਾਜ਼ ਪਿਛਲੇ ਚਾਰ ਸਾਲਾਂ ਤੋਂ ਹੂਲਾ ਹੂਪ ਦੀ ਪ੍ਰੈਕਟਿਸ ਕਰ ਰਹੀ ਹੈ। ਉਹ ਹਰ ਰੋਜ਼ ਸਕੂਲ ਜਾਣ ਤੋਂ ਪਹਿਲਾਂ ਦੋ ਘੰਟੇ ਅਭਿਆਸ ਕਰਦੀ ਹੈ ਅਤੇ ਸਕੂਲ ਤੋਂ ਵਾਪਸ ਆ ਕੇ ਹੋਮਵਰਕ ਮੁਕਾਉਣ ਤੋਂ ਬਾਅਦ ਵੀ ਆਪਣੇ ਖੇਡ ਲਈ ਸਮਾਂ ਕੱਢਦੀ ਹੈ।

ਹਰਨਾਜ਼ ਦੀ ਇਸ ਉਪਲਬਧੀ ਨਾਲ ਪਰਿਵਾਰ ਅਤੇ ਸ਼ਹਿਰ ਵਿੱਚ ਖੁਸ਼ੀ ਦਾ ਮਾਹੌਲ ਹੈ। ਉਸ ਦੇ ਪਿਤਾ ਦਿਲਰਾਜ ਸਿੰਘ ਅਤੇ ਮਾਤਾ ਗਗਨਦੀਪ ਕੌਰ ਨੇ ਆਪਣੀ ਧੀ ਦੀ ਕਾਮਯਾਬੀ ‘ਤੇ ਮਾਣ ਜਤਾਇਆ। ਉਨ੍ਹਾਂ ਕਿਹਾ ਕਿ ਹਰਨਾਜ਼ ਬਚਪਨ ਤੋਂ ਹੀ ਹੋਣਹਾਰ ਰਹੀ ਹੈ ਅਤੇ ਉਸ ਦੀ ਮਿਹਨਤ, ਲਗਨ ਅਤੇ ਅਟੱਲ ਹੌਸਲੇ ਕਾਰਨ ਹੀ ਉਸ ਨੂੰ ਇਹ ਸਨਮਾਨ ਮਿਲਿਆ ਹੈ।

ਹਰਨਾਜ਼ ਨੂੰ ਰਿਸ਼ਤੇਦਾਰਾਂ, ਦੋਸਤਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande