
ਅੰਮ੍ਰਿਤਸਰ, 20 ਮਈ (ਹਿੰ.ਸ.)| ਅੰਮ੍ਰਿਤਸਰ ਉੱਤਰੀ ਹਲਕੇ ਤੋਂ ਭਾਜਪਾ ਦੇ
ਨੌਜਵਾਨ ਆਗੂ ਅਕਸ਼ੈ ਸ਼ਰਮਾ ਨੇ ਲਿਬਰਟੀ ਮਾਰਕੀਟ ਵਿੱਚ ਵਪਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ
ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਵਪਾਰੀਆਂ ਨਾਲ ਜੁੜਨਾ ਅਤੇ
ਉਨ੍ਹਾਂ ਦੀਆਂ ਦਿੱਕਤਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਵਪਾਰ ਦੀ ਤਰੱਕੀ ਨਾਲ ਹੀ ਸ਼ਹਿਰ ਦਾ ਵਿਕਾਸ ਸੰਭਵ ਹੈ।
ਮੀਟਿੰਗ ਦੌਰਾਨ
ਅਕਸ਼ੈ ਸ਼ਰਮਾ ਨੇ ਕਿਹਾ ਕਿ ਜੇ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਵਪਾਰੀਆਂ ਦੀਆਂ
ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ
ਜਾਵੇਗਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ “ਸਭਕਾ ਸਾਥ, ਸਭਕਾ ਵਿਕਾਸ” ਵਾਲੀ ਸੋਚ ਨੂੰ ਅਪਣਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ
ਲਿਬਰਟੀ ਮਾਰਕੀਟ ਸ਼ਹਿਰ ਦੀ ਲਾਈਫ ਲਾਈਨ ਹੈ ਅਤੇ ਇਹ ਅੰਮ੍ਰਿਤਸਰ ਦੇ ਨੌਜਵਾਨਾਂ ਲਈ ਇੱਕ
ਮਹੱਤਵਪੂਰਨ “ਆਈਟੀ ਹੱਬ” ਵਜੋਂ ਉਭਰ ਰਹੀ ਹੈ। ਪਰ ਮਾਰਕੀਟ ਵਿੱਚ ਬੁਨਿਆਦੀ ਸੁਵਿਧਾਵਾਂ ਦੀ ਘਾਟ
ਕਾਰਨ ਵਪਾਰੀਆਂ ਅਤੇ ਇੱਥੇ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ
ਰਿਹਾ ਹੈ।
ਵਪਾਰੀਆਂ ਨੇ ਮੀਟਿੰਗ
ਦੌਰਾਨ ਵਾਸ਼ਰੂਮ, ਸੀਸੀਟੀਵੀ ਕੈਮਰੇ, ਸਟ੍ਰੀਟ ਲਾਈਟਾਂ, ਪਾਰਕਿੰਗ ਅਤੇ ਸੁਰੱਖਿਆ ਪ੍ਰਬੰਧਾਂ ਨਾਲ ਜੁੜੀਆਂ
ਸਮੱਸਿਆਵਾਂ ਉਠਾਈਆਂ। ਇਸ ’ਤੇ ਅਕਸ਼ੈ ਸ਼ਰਮਾ ਨੇ ਭਰੋਸਾ ਦਿੰਦਿਆਂ ਕਿਹਾ ਕਿ
ਭਾਜਪਾ ਵਪਾਰੀਆਂ ਦੀ ਸੁਰੱਖਿਆ ਅਤੇ ਸੁਵਿਧਾਵਾਂ ਲਈ ਹਰ ਸੰਭਵ ਕਦਮ ਚੁੱਕੇਗੀ।
ਉਨ੍ਹਾਂ ਕਿਹਾ, “ਮੈਂ ਤੁਹਾਡਾ ਭਰਾ ਹਾਂ ਅਤੇ ਹਰ ਵੇਲੇ ਚੱਟਾਨ
ਵਾਂਗ ਵਪਾਰੀਆਂ ਦੇ ਨਾਲ ਖੜ੍ਹਾ ਰਹਾਂਗਾ। ਜੇ ਵਪਾਰੀ ਮਜ਼ਬੂਤ ਹੋਵੇਗਾ ਤਾਂ ਸ਼ਹਿਰ ਵੀ ਮਜ਼ਬੂਤ
ਹੋਵੇਗਾ। ਨੌਜਵਾਨਾਂ ਨੂੰ
ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਆਪਣੇ
ਵਪਾਰ ਵੱਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਜਲਦ ਹੀ ਮਾਰਕੀਟ ਵਿੱਚ
ਠੰਡੇ ਪਾਣੀ ਦੀ ਮਸ਼ੀਨ ਲਗਵਾਉਣ ਅਤੇ ਹੋਰ ਸੁਵਿਧਾਵਾਂ ਨੂੰ ਯਕੀਨੀ ਬਣਾਉਣ ਲਈ ਦੁਬਾਰਾ ਵਪਾਰੀਆਂ
ਵਿਚ ਆਉਣਗੇ। ਇਸ ਮੌਕੇ ਪੱਪੂ
ਮਹਾਜਨ, ਰਾਜੇਸ਼ ਮਹਾਜਨ, ਅਭੀ ਮਹਾਜਨ, ਹਨੀ ਸਹਿਗਲ, ਵਿਸ਼ਾਲ ਸਹਿਗਲ, ਬਲਵੰਤ ਸਿੰਘ, ਕਾਲੀ ਪਾਜੀ, ਡਾ. ਮਨੂ, ਸੰਦੀਪ ਸਿੰਘ, ਰਮਨਦੀਪ ਸਿੰਘ ਅਤੇ ਪਵਨ ਮਹਾਜਨ ਸਮੇਤ ਹੋਰ ਸਾਥੀ
ਵੀ ਮੌਜੂਦ ਰਹੇ।
ਹਿੰਦੂਸਥਾਨ ਸਮਾਚਾਰ / GURSHARAN SINGH